ਮੁੰਬਈ- ਮੁੰਬਈ ਤੋਂ ਗੋਆ ਜਾ ਰਹੇ ਕਰੂਜ਼ ਸ਼ਿਪ 'ਚ ਡਰੱਗਸ ਪਾਰਟੀ ਮਾਮਲੇ 'ਚ ਐੱਨ.ਸੀ.ਬੀ. ਵਲੋਂ ਗ੍ਰਿਫਤਾਰ ਕੀਤੇ ਗਏ ਸ਼ਾਹਰੁਖ ਖਾਨ ਦਾ ਪੁੱਤਰ ਆਰੀਅਨ ਖਾਨ ਇਨ੍ਹੀਂ ਦਿਨੀਂ ਮੁੰਬਈ ਦੀ ਆਰਥਰ ਰੋਡ ਜੇਲ੍ਹ 'ਚ ਬੰਦ ਹੈ। ਕੱਲ ਵੀਰਵਾਰ ਨੂੰ ਕੋਰਟ ਨੇ ਫਿਰ ਤੋਂ ਆਰੀਅਨ ਦੀ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ ਸੀ ਜਿਸ ਤੋਂ ਬਅਦ ਹੁਣ ਆਰੀਅਨ ਨੂੰ 6 ਦਿਨ ਹੋਰ ਜੇਲ੍ਹ 'ਚ ਰਹਿਣਾ ਪਵੇਗਾ। ਉਧਰ ਜਾਣਕਾਰੀ ਮਿਲੀ ਹੈ ਕਿ ਆਰੀਅਨ ਨੇ ਜੇਲ੍ਹ 'ਚ ਰਹਿੰਦੇ ਹੋਏ ਆਪਣੇ ਮਾਤਾ-ਪਿਤਾ ਸ਼ਾਹਰੁਖ ਅਤੇ ਮਾਂ ਗੌਰੀ ਖਾਨ ਨਾਲ ਵੀਡੀਓ ਕਾਲ ਦੇ ਰਾਹੀਂ ਗੱਲ ਕੀਤੀ।
ਇਸ ਵਜ੍ਹਾ ਨਾਲ ਕਰਵਾਈ ਗਈ ਆਰੀਅਨ ਦੀ ਸ਼ਾਹਰੁਖ ਅਤੇ ਮਾਂ ਗੌਰੀ ਨਾਲ ਵੀਡੀਓ ਕਾਲ 'ਤੇ ਗੱਲ
ਆਰੀਅਨ ਖਾਨ ਨੂੰ ਆਰਥਰ ਜੇਲ੍ਹ 'ਚ ਗਏ ਕਈ ਦਿਨ ਹੋ ਗਏ ਹਨ, ਅਜਿਹੇ 'ਚ ਸ਼ਾਹਰੁਖ ਖਾਨ ਅਤੇ ਗੌਰੀ ਖਾਨ ਲਗਾਤਾਰ ਉਨ੍ਹਾਂ ਦੀ ਤਬੀਅਤ ਦੀ ਖਬਰ ਅਧਿਕਾਰੀਆਂ ਤੋਂ ਲੈਂਦੇ ਹਨ। ਇਸ ਵਿਚਾਲੇ ਆਰੀਅਨ ਖਾਨ ਦੀ ਗੱਲ ਵੀਡੀਓ ਕਾਲ ਦੇ ਰਾਹੀਂ ਸ਼ਾਹਰੁਖ ਖਾਨ ਅਤੇ ਗੌਰੀ ਨਾਲ ਕਰਵਾਈ ਜਾਂਦੀ ਹੈ। ਆਰਥਰ ਰੋਡ ਜੇਲ੍ਹ 'ਚ ਕੋਰੋਨਾ ਦੇ ਪ੍ਰੋਟੋਕਾਲ ਦੇ ਚੱਲਦੇ ਅਜਿਹਾ ਹੋ ਰਿਹਾ ਹੈ, ਹਰ ਕੈਦੀ ਦੀ ਗੱਲ ਹਫਤੇ 'ਚ ਦੋ ਵਾਰ ਉਨ੍ਹਾਂ ਦੇ ਘਰਵਾਲਿਆਂ ਨਾਲ ਵੀਡੀਓ ਕਾਲ ਦੇ ਰਾਹੀਂ ਕਰਵਾਈ ਜਾਂਦੀ ਹੈ।
ਆਰੀਅਨ ਖਾਨ ਦੇ ਪਿਤਾ ਸ਼ਾਹਰੁਖ ਖਾਨ ਅਤੇ ਮਾਂ ਗੌਰੀ ਨਾਲ ਡਿਟੇਲ 'ਚ ਕੀਤੀ ਗੱਲ
ਸੂਤਰਾਂ ਮੁਤਾਬਕ ਆਰੀਅਨ ਖਾਨ ਨੇ ਪਿਤਾ ਸ਼ਾਹਰੁਖ ਖਾਨ ਅਤੇ ਮਾਂ ਗੌਰੀ ਨਾਲ ਡਿਟੇਲ 'ਚ ਗੱਲ ਕੀਤੀ ਹੈ। ਕੁਝ ਸਮਾਂ ਪਹਿਲਾਂ ਹੀ ਉਨ੍ਹਾਂ ਨੂੰ ਕੁਆਰਨਟੀਨ ਤੋਂ ਬਾਅਦ ਨਾਰਮਲ ਬੈਰਕ 'ਚ ਸ਼ਿਫਟ ਕਰ ਦਿੱਤਾ ਗਿਆ ਹੈ। ਇਸ ਦੌਰਾਨ 11 ਅਕਤੂਬਰ ਨੂੰ ਉਨ੍ਹਾਂ ਦੇ ਘਰਵਾਲਿਆਂ ਨੇ 4500 ਰੁਪਏ ਮਨੀ ਆਰਡਰ ਦੇ ਰਾਹੀਂ ਉਨ੍ਹਾਂ ਨੂੰ ਭੇਜੇ ਸਨ। ਇਨ੍ਹਾਂ ਪੈਸਿਆਂ ਨਾਲ ਆਰੀਅਨ ਕੰਟੀਨ 'ਚ ਖਾਣਾ ਖਾ ਸਕਦਾ ਹੈ।
Bigg Boss 15 : ਘਰ 'ਚ ਹਾਈ ਵੋਲਟੇਜ਼ ਡਰਾਮਾ, ਅਫਸਾਨਾ ਖ਼ਾਨ ਨੇ ਤੇਜਸਵੀ ਨੂੰ ਕਿਹਾ ਨੌਕਰਾਣੀ
NEXT STORY