ਮੁੰਬਈ- ਬਾਲੀਵੁੱਡ ਦੀ ਸਵ. ਅਦਾਕਾਰਾ ਸ਼੍ਰੀਦੇਵੀ ਅਤੇ ਬੋਨੀ ਕਪੂਰ ਦੀ ਵੱਡੀ ਧੀ ਜਾਹਨਵੀ ਕਪੂਰ ਨੇ ਫਿਲਮ 'ਧੜਕ' ਨਾਲ ਡੈਬਿਊ ਕੀਤਾ ਸੀ। ਇਸ ਫਿਲਮ ਤੋਂ ਬਾਅਦ ਉਹ ਕਈ ਵੱਡੀਆਂ ਫਿਲਮਾਂ 'ਚ ਨਜ਼ਰ ਆਈ। ਉਧਰ ਹੁਣ ਜਾਨਹਵੀ ਤੋਂ ਬਾਅਦ ਸ਼੍ਰੀਦੇਵੀ ਦੀ ਛੋਟੀ ਧੀ ਖੁਸ਼ੀ ਕਪੂਰ ਬਾਲੀਵੁੱਡ 'ਚ ਕਦਮ ਰੱਖਣ ਜਾ ਰਹੀ ਹੈ। ਬੋਨੀ ਕਪੂਰ ਨੇ ਆਪਣੀ ਛੋਟੀ ਧੀ ਦੇ ਬਾਲੀਵੁੱਡ 'ਚ ਡੈਬਿਊ ਕਰਨ ਨੂੰ ਲੈ ਕੇ ਇਸ਼ਾਰਾ ਕਰ ਦਿੱਤਾ। ਇਕ ਮੀਡੀਆ ਪੋਰਟਲ ਨਾਲ ਗੱਲ ਕਰਦੇ ਹੋਏ ਬੋਨੀ ਕਪੂਰ ਨੇ ਕਿਹਾ-'ਉਹ ਆਪਣੀ ਫਿਲਮ ਦੀ ਸ਼ੂਟਿੰਗ ਅਪ੍ਰੈਲ ਤੋਂ ਸ਼ੁਰੂ ਕਰਨ ਜਾ ਰਹੀ ਹੈ'।

ਇਸ ਤੋਂ ਜ਼ਿਆਦਾ ਹੋਰ ਕੁਝ ਨਹੀਂ ਕਹਿ ਸਕਦਾ। ਤੁਹਾਨੂੰ ਜਲਦ ਹੀ ਇਸ ਬਾਰੇ 'ਚ ਹੋਰ ਜਾਣਕਾਰੀਆਂ ਮਿਲਣਗੀਆਂ। ਬੋਨੀ ਪਹਿਲੇ ਵੀ ਕਹਿ ਚੁੱਕੇ ਹਨ ਕਿ ਜਾਹਨਵੀ ਦੀ ਤਰ੍ਹਾਂ ਖੁਸ਼ੀ ਕਪੂਰ ਵੀ ਐਕਟਿੰਗ 'ਚ ਆਪਣਾ ਕਰੀਅਰ ਬਣਾਉਣਾ ਚਾਹੁੰਦੀ ਹੈ। ਬੀਤੇ ਦਿਨੀਂ ਹੀ ਖ਼ਬਰਾਂ ਆਈਆਂ ਸਨ ਕਿ ਖੁਸ਼ੀ ਅਮਿਤਾਭ ਬੱਚਨ ਦੇ ਦੋਹਤੇ ਅਗਸਤਿਆ ਨੰਦਾ ਦੇ ਨਾਲ ਡੈਬਿਊ ਕਰੇਗੀ। ਇਹ ਚਰਚਾ ਉਦੋਂ ਸ਼ੁਰੂ ਹੋਈ ਸੀ ਜਦੋਂ ਉਹ ਇਕੱਠੇ ਡਾਂਸ ਰਿਹਰਸਲ 'ਤੇ ਨਜ਼ਰ ਆਏ।

ਇਸ ਤੋਂ ਬਾਅਦ ਖ਼ਬਰ ਆਈ ਕਿ ਖੁਸ਼ੀ ਅਤੇ ਅਗਸਤਿਆ ਸ਼ਾਹਰੁਖ ਖਾਨ ਦੀ ਧੀ ਸੁਹਾਨਾ ਖਾਨ ਦੇ ਨਾਲ ਡੈਬਿਊ ਦੀ ਤਿਆਰੀ 'ਚ ਜੁਟੇ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਫਿਲਮ ਜੋਯਾ ਅਖਤਰ ਬਣਾ ਰਹੀ ਹੈ ਜੋ ਕਿ 'ਆਰਚੀਜ਼' ਦਾ ਅਡਾਪਸ਼ਨ ਹੈ। ਹਾਲਾਂਕਿ ਫਿਲਮ ਨੂੰ ਲੈ ਕੇ ਅਜੇ ਤੱਕ ਕੋਈ ਕੰਫਰਮੇਸ਼ਨ ਨਹੀਂ ਹੈ।
ਢੇਰ ਸਾਰਾ ਮਿੱਠਾ ਖਾਣ ਤੋਂ ਬਾਅਦ ਫੂਡ ਕੋਮਾ ’ਚ ਪਹੁੰਚੇ ਰਣਵੀਰ ਸਿੰਘ, ਬਿਆਨ ਕੀਤੀ ਹਾਲਤ
NEXT STORY