ਬਾਲੀਵੁੱਡ ਡੈਸਕ- ਬਾਲੀਵੁੱਡ ਦੀ ਸਭ ਤੋਂ ਹੌਟ ਅਤੇ ਖੂਬਸੂਰਤ ਅਦਾਕਾਰਾ ’ਚੋਂ ਜਾਹਨਵੀ ਕਪੂਰ ਇਕ ਹੈ। ਅਦਾਕਾਰਾ ਨੂੰ ਹਾਲ ਹੀ ’ਚ ਪਾਪਰਾਜ਼ੀ ਨੇ ਆਪਣੇ ਕੈਮਰੇ 'ਚ ਕੈਦ ਕੀਤਾ ਹੈ। ਇਸ ਦੌਰਾਨ ਉਹ ਰਵਾਇਤੀ ਲੁੱਕ ’ਚ ਖੂਬਸੂਰਤ ਲੱਗ ਰਹੀ ਸੀ।
ਇਹ ਵੀ ਪੜ੍ਹੋ : ਨਿਰਮਾਤਾ ਕਮਲ ਕਿਸ਼ੋਰ ਮਿਸ਼ਰਾ ’ਤੇ ਪਤਨੀ ਨੂੰ ਮਾਰਨ ਦਾ ਇਲਜ਼ਾਮ, ਜਾਣੋ ਕੀ ਹੈ ਪੂਰਾ ਮਾਮਲਾ
ਰਵਾਇਤੀ ਲੁੱਕ ਤੋਂ ਲੈ ਕੇ ਵੈਸਟਰਨ ਲੁੱਕ ਤੱਕ ਜਾਹਨਵੀ ਪ੍ਰਸ਼ੰਸਕਾਂ ਦਾ ਦਿਲ ਜਿੱਤਣ ’ਚ ਕੋਈ ਕਸਰ ਨਹੀਂ ਛੱਡਦੀ। ਅਦਾਕਾਰਾ ਜੋ ਵੀ ਲੁੱਕ ਕੈਰੀ ਕਰਦੀ ਹੈ ਉਸ ’ਚ ਪਰਫ਼ੈਕਟ ਨਜ਼ਰ ਆਉਂਦੀ ਹੈ।
ਇਸ ਤਸਵੀਰਾਂ ’ਚ ਜਾਹਨਵੀ ਕਪੂਰ ਪੈਰੇਟ ਗ੍ਰੀਨ ਕਲਰ ਦੀ ਸਾੜ੍ਹੀ ’ਚ ਨਜ਼ਰ ਆ ਰਹੀ ਹੈ। ਅਦਾਕਾਰਾ ਦੀ ਲੁੱਕ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।
ਲੁੱਕ ਦੀ ਗੱਲ ਕਰੀਏ ਤਾਂ ਅਦਾਕਾਰਾ ਨੇ ਸਾੜ੍ਹੀ ਨਾਲ ਮਿਨੀਮਲ ਮੇਕਅੱਪ ਅਤੇ ਵਾਲਾਂ ਨੂੰ ਖੁੱਲ੍ਹੇ ਛੱਡਿਆ ਹੋਇਆ ਹੈ। ਇਸ ਨਾਲ ਜਾਹਨਵੀ ਦੇ ਵੱਡੇ ਝੁਮਕੇ ਉਸ ਦੀ ਖੂਬਸੂਰਤੀ ਨੂੰ ਹੋਰ ਵਧਾ ਰਹੇ ਹਨ।
ਜਾਹਨਵੀ ਪਾਪਰਾਜ਼ੀ ਦੇ ਕੈਮਰੇ ਸਾਹਮਣੇ ਕਿਲਕ ਪੋਜ਼ ਦੇ ਰਹੀ ਹੈ। ਜਾਹਨਵੀ ਦੇ ਫ਼ਿਲਮੀ ਕਰੀਅਰ ਦੀ ਗੱਲ ਕਰੀਏ ਤਾਂ ਅਦਾਕਾਰਾ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫ਼ਿਲਮ ‘ਮਿਲੀ’ ਦੇ ਪ੍ਰਮੋਸ਼ਨ ’ਚ ਰੁੱਝੀ ਹੋਈ ਹੈ।
ਇਹ ਵੀ ਪੜ੍ਹੋ : ‘ਡ੍ਰੀਮ ਗਰਲ’ ਹੇਮਾ ਮਾਲਿਨੀ ਨੇ ਸਾਦਗੀ ਨਾਲ ਮਨਾਇਆ ਭਾਈ ਦੂਜ ਦਾ ਤਿਉਹਾਰ, ਸਾਂਝੀਆਂ ਕੀਤੀਆਂ ਖੂਬਸੂਰਤ ਤਸਵੀਰਾਂ
ਇਹ ਫ਼ਿਲਮ 4 ਨਵੰਬਰ ਨੂੰ ਸਿਨੇਮਾ ਘਰਾਂ ’ਚ ਰਿਲੀਜ਼ ਹੋਵੇਗੀ। ਇਸ ਤੋਂ ਇਲਾਵਾ ਜਾਹਨਵੀ ਇਕ ਕਾਮੇਡੀ ਫ਼ਿਲਮ ‘ਮਿਸਟਰ ਐਂਡ ਮਿਸਿਜ਼ ਮਾਹੀ’ ਵੀ ਆਉਣ ਵਾਲੀ ਹੈ।
‘ਚੁੰਮ ਚੁੰਮ ਰੱਖਿਆ’ ਗੀਤ ਜ਼ਿੰਦਗੀ ਭਰ ਦੇ ਰਿਸ਼ਤੇ ਨੂੰ ਗੁਆਉਣ ਦੇ ਦਰਦ ਬਾਰੇ ਹੈ : ਬੀ ਪਰਾਕ
NEXT STORY