ਬਾਲੀਵੁੱਡ ਡੈਸਕ- ਜਾਹਨਵੀ ਕਪੂਰ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ’ਚੋਂ ਇਕ ਹੈ। ਅਦਾਕਾਰਾ ਆਪਣੇ ਲੁੱਕ ਨਾਲ ਲੋਕਾਂ ਧਿਆਨ ਖਿੱਚਣ ’ਚ ਕੋਈ ਕਸਰ ਨਹੀਂ ਛੱਡਦੀ। ਅਦਾਕਾਰਾ ਨੇ ਅਦਾਕਾਰੀ ਦੇ ਨਾਲ ਫੈਸ਼ਨ ’ਚ ਵੀ ਆਪਣੀ ਖ਼ਾਸ ਪਛਾਣ ਬਣਾਈ ਹੈ। ਜਾਹਨਵੀ ਦਾ ਸੋਸ਼ਲ ਮੀਡੀਆ ਅਕਾਊਂਟ ਉਸ ਦੀਆਂ ਬੋਲਡ ਤਸਵੀਰਾਂ ਨਾਲ ਭਰਿਆ ਹੋਇਆ ਹੈ।
![PunjabKesari](https://static.jagbani.com/multimedia/11_12_508662205jah-ll.jpg)
ਹਾਲ ਹੀ ’ ਅਦਾਕਾਰਾ ਜਾਹਨਵੀ ਕਪੂਰ ਨੇ ਆਪਣੇ ਵੱਖਰੇ ਅੰਦਾਜ਼ ’ਚ ਤਸਵੀਰਾਂ ਇੰਸਟਾਗ੍ਰਾਮ ’ਤੇ ਸਾਂਝੀਆਂ ਕੀਤੀਆਂ ਹਨ। ਜਾਹਨਵੀ ਨੇ ਆਪਣੇ ਤਸਵੀਰਾਂ ਨਾਲ ਬੋਲਡ ਲੁੱਕ ਦਾ ਤੜਕਾ ਲਗਾਇਆ ਹੈ। ਤਸਵੀਰਾਂ ’ਚ ਅਦਾਕਾਰਾ ਬੇਹੱਦ ਖੂਬਸੂਰਤ ਲੱਗ ਰਹੀ ਹੈ।
![PunjabKesari](https://static.jagbani.com/multimedia/11_12_509599779jah1-ll.jpg)
ਇਹ ਵੀ ਪੜ੍ਹੋ : ਕੰਗਨਾ ਰਣੌਤ ਨੇ ਕੱਲਿਪ ਸਾਂਝੀ ਕਰਕੇ ਮਹੇਸ਼ ਭੱਟ ’ਤੇ ਕੱਸਿਆ ਤੰਜ, ਕਿਹਾ- ‘ਅਸਲੀ ਨਾਂ ਅਸਲਮ ਹੈ’
ਲੁੱਕ ਦੀ ਗੱਲ ਕਰੀਏ ਤਾਂ ਜਾਹਨਵੀ ਸਫ਼ੈਦ ਕ੍ਰੌਪ ਟੌਪ ਅਤੇ ਡੈਨਿਮ ਸ਼ਾਰਟ ’ਚ ਆਪਣੀ ਲੁੱਕ ਨੂੰ ਦਿਖਾਇਆ ਹੈ। ਇਸ ਦੇ ਨਾਲ ਅਦਾਕਾਰਾ ਨੇ ਮਿਨੀਮਲ ਮੇਕਅੱਪ ਅਤੇ ਵਾਲਾਂ ਨੂੰ ਖੁੱਲ੍ਹੇ ਛੱਡਿਆ ਹੋਇਆ ਹੈ।
![PunjabKesari](https://static.jagbani.com/multimedia/11_12_511630884jah12-ll.jpg)
ਤਸਵੀਰਾਂ ’ਚ ਅਦਾਕਾਰਾ ਕਾਫ਼ੀ ਗਲੈਮਰਸ ਲੱਗ ਰਹੀ ਹੈ। ਇਨ੍ਹਾਂ ਤਸਵੀਰਾਂ ਜਾਹਨਵੀ ਵੱਖ-ਵੱਖ ਅੰਦਾਜ਼ ’ਚ ਸਟਾਈਲਿਸ਼ ਪੋਜ਼ ਦੇ ਰਹੀ ਹੈ। ਅਦਾਕਾਰਾ ਦੀਆਂ ਤਸਵੀਰਾਂ ਨੇ ਪ੍ਰਸ਼ੰਸਕਾਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ।
![PunjabKesari](https://static.jagbani.com/multimedia/11_12_514443438jah123-ll.jpg)
ਅਦਾਕਾਰਾ ਦੇ ਫ਼ਿਲਮੀ ਕਰੀਅਰ ਦੀ ਗੱਲ ਕਰੀਏ ਤਾਂ ਜਾਹਨਵੀ ਇਸ ਸਮੇਂ ‘ਬਾਵਲ’ ਦੀ ਸ਼ੂਟਿੰਗ ਕਰ ਰਹੀ ਹੈ। ਇਸ ’ਚ ਉਸ ਦੇ ਨਾਲ ਵਰੁਣ ਧਵਨ ਹਨ। ਇਹ 7 ਅਪ੍ਰੈਲ, 2023 ਨੂੰ ਰਿਲੀਜ਼ ਹੋਣ ਵਾਲੀ ਹੈ।
![PunjabKesari](https://static.jagbani.com/multimedia/11_12_515224893jah1234-ll.jpg)
ਇਹ ਵੀ ਪੜ੍ਹੋ : ਮਲਖ਼ਾਨ ਸਿੰਘ ਦੀ ਪਤਨੀ ਦੇ ਸਿਰ ’ਤੇ ਸੀ ਲੱਖਾਂ ਦਾ ਕਰਜ਼ਾ, ਸੌਮਿਆ ਟੰਡਨ ਦੀ ਮਦਦ ਨਾਲ ਚੁਕਾਇਆ ਗਿਆ
ਪ੍ਰਸ਼ੰਸਕ ਇਨ੍ਹਾਂ ਦੀ ਫ਼ਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਰਹੇ ਹਨ। ਇਸ ਤੋਂ ਇਲਾਵਾ ਜਾਹਨਵੀ ‘ਮਿਸਟਰ ਐਂਡ ਮਿਸਿਜ਼ ਮਾਹੀ’ ’ਚ ਨਜ਼ਰ ਆਵੇਗੀ।
![PunjabKesari](https://static.jagbani.com/multimedia/11_12_516318419jah12345-ll.jpg)
ਭਾਰਤੀ ਕ੍ਰਿਕਟਰ ਅਰਸ਼ਦੀਪ ਸਿੰਘ ਦੇ ਹੱਕ ’ਚ ਨਿੱਤਰੇ ਰਣਜੀਤ ਬਾਵਾ, ਪਾਕਿ ਹੱਥੋਂ ਮੈਚ ਹਾਰਨ ਮਗਰੋਂ ਹੋ ਰਿਹੈ ਵਿਰੋਧ
NEXT STORY