ਜਲੰਧਰ (ਬਿਊਰੋ- 'ਬਿੱਗ ਬੌਸ 14' 'ਚ ਨਜ਼ਰ ਆਉਣ ਵਾਲੀ ਅਦਾਕਾਰਾ ਜੈਸਮੀਨ ਭਸੀਨ ਅੱਜ ਲੱਖਾਂ ਦਿਲਾਂ 'ਤੇ ਰਾਜ ਕਰਦੀ ਹੈ।

ਜੈਸਮੀਨ ਉਨ੍ਹਾਂ ਟੀ. ਵੀ. ਅਭਿਨੇਤਰੀਆਂ ਦੀ ਸੂਚੀ 'ਚ ਸ਼ਾਮਲ ਹੈ, ਜਿਨ੍ਹਾਂ ਨੇ ਆਪਣਾ ਕਰੀਅਰ ਆਪਣੇ ਦਮ 'ਤੇ ਬਣਾਇਆ ਹੈ ਅਤੇ ਅੱਜ ਕਰੋੜਾਂ ਰੁਪਏ ਕਮਾਉਂਦੀ ਹੈ।ਖ਼ਬਰਾਂ ਮੁਤਾਬਕ, ਜੈਸਮੀਨ ਕੋਲ ਕਰੀਬ 11 ਕਰੋੜ ਦੀ ਜਾਇਦਾਦ ਹੈ।

ਅਦਾਕਾਰਾ ਨੇ ਇਹ ਕਮਾਈ ਮਾਡਲਿੰਗ, ਇਸ਼ਤਿਹਾਰਬਾਜ਼ੀ ਤੇ ਅਦਾਕਾਰੀ ਜ਼ਰੀਏ ਕੀਤੀ ਹੈ।ਅਦਾਕਾਰਾ ਸੋਸ਼ਲ ਮੀਡੀਆ 'ਤੇ ਕਾਫ਼ੀ ਐਕਟਿਵ ਰਹਿੰਦੀ ਹੈ।ਹਾਲ ਹੀ 'ਚ ਉਸ ਨੇ ਖੂਬਸੂਰਤ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਸ ਨੂੰ ਫੈਨਜ਼ ਬਹੁਤ ਪਸੰਦ ਕਰ ਰਹੇ ਹਨ ਅਤੇ ਕੁਮੈਂਟ ਕਰ ਰਹੇ ਹਨ।

ਦੱਸ ਦਈਏ ਕਿ ਜੈਸਮੀਨ ਦੀ ਫ਼ਿਲਮ 'ਸਰਬੱਤ ਦਾ ਭਲਾ' 'ਚ 13 ਸਤੰਬਰ ਨੂੰ ਰਿਲੀਜ਼ ਹੋਈ ਸੀ, ਜਿਸ ਨੂੰ ਦਰਸ਼ਕਾਂ ਨੇ ਖੂਬ ਪਸੰਦ ਕੀਤਾ ਹੈ। ਹੁਣ ਅਦਾਕਾਰਾ ਨਵੀਂ ਫ਼ਿਲਮ 'ਬਦਨਾਮ' ਦੀ ਸ਼ੂਟਿੰਗ ਕਰ ਰਹੀ ਹੈ।


ਮਸ਼ਹੂਰ ਪੰਜਾਬੀ ਗਾਇਕ ਦੀ ਗੱਡੀ ਨਾਲ ਵਾਪਰਿਆ ਭਿਆਨਕ ਹਾਦਸਾ, ਦੋ ਲੋਕਾਂ ਦੀ ਹੋਈ ਮੌਤ
NEXT STORY