ਚੰਡੀਗੜ੍ਹ (ਬਿਊਰੋ)– ਮਸ਼ਹੂਰ ਪੰਜਾਬੀ ਗਾਇਕਾ ਜਸਵਿੰਦਰ ਬਰਾੜ ਨੂੰ ਡੂੰਘਾ ਸਦਮਾ ਪੁੱਜਾ ਹੈ। ਗਾਇਕਾ ਦੀ ਮਾਤਾ ਸਰਦਾਰਨੀ ਹਰਦੇਵ ਕੌਰ ਸਿੱਧੂ ਦਾ ਅੱਜ ਦਿਹਾਂਤ ਹੋ ਗਿਆ ਹੈ। ਇਸ ਗੱਲ ਦੀ ਜਾਣਕਾਰੀ ਜਸਵਿੰਦਰ ਬਰਾੜ ਨੇ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਹੈ।
ਜਸਵਿੰਦਰ ਬਰਾੜ ਨੇ ਲਿਖਿਆ, ‘ਅਲਵਿਦਾ ਮਾਂ ਇੰਨਾ ਕੁ ਹੀ ਸਫਰ ਸੀ ਇਕੱਠਿਆਂ ਦਾ। ਸਰਦਾਰਨੀ ਹਰਦੇਵ ਕੌਰ ਸਿੱਧੂ ਗੁਰੂ ਮਹਾਰਾਜ ਜੀ ਦੇ ਚਰਨਾਂ ’ਚ ਜਾ ਵਿਰਾਜੇ ਹਨ।’
ਜਸਵਿੰਦਰ ਬਰਾੜ ਵਲੋਂ ਸਾਂਝੀ ਕੀਤੀ ਇਸ ਪੋਸਟ ’ਤੇ ਉਸ ਦੇ ਪ੍ਰਸ਼ੰਸਕ ਦੁੱਖ ਦਾ ਪ੍ਰਗਟਾਵਾ ਕਰ ਰਹੇ ਹਨ ਤੇ ਉਨ੍ਹਾਂ ਨੂੰ ਰੱਬ ਦਾ ਭਾਣਾ ਮੰਨਣ ਦੀ ਗੱਲ ਆਖ ਰਹੇ ਹਨ।
ਇਹ ਖ਼ਬਰ ਵੀ ਪੜ੍ਹੋ : ਬਾਲੀਵੁੱਡ ਦਾ ਇਹ ਮਸ਼ਹੂਰ ਅਦਾਕਾਰ ਹੋਇਆ ਸਿੱਖਾਂ ਦਾ ਮੁਰੀਦ, ਵੀਡੀਓ ਸਾਂਝੀ ਕਰ ਆਖੀ ਵੱਡੀ ਗੱਲ
ਦੱਸਣਯੋਗ ਹੈ ਕਿ ਜਸਵਿੰਦਰ ਬਰਾੜ ਪੰਜਾਬੀ ਗਾਇਕਾਵਾਂ ’ਚ ਇਕ ਮੰਨਿਆ-ਪ੍ਰਮੰਨਿਆ ਨਾਂ ਹੈ। ਜਸਵਿੰਦਰ ਬਰਾੜ ਨੇ ਕਈ ਸੁਪਰਿਹੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ। ਆਪਣੇ ਗੀਤਾਂ ਦੇ ਨਾਲ-ਨਾਲ ਜਸਵਿੰਦਰ ਬਰਾੜ ਆਪਣੇ ਅਖਾੜਿਆਂ ਕਾਰਨ ਵੀ ਬੇਹੱਦ ਮਸ਼ਹੂਰ ਹਨ।
ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਨੇ ਵੀ ਆਪਣੇ ਗੀਤ ‘ਬੰਬੀਹਾ ਬੋਲੇ’ ’ਚ ਜਸਵਿੰਦਰ ਬਰਾੜ ਦਾ ਕੁਝ ਹਿੱਸਾ ਦਿਖਾਇਆ ਸੀ, ਜੋ ਦਰਸ਼ਕਾਂ ਵਲੋਂ ਖੂਬ ਪਸੰਦ ਕੀਤਾ ਗਿਆ। ਇਸ ਗੀਤ ਤੋਂ ਬਾਅਦ ਸਿੱਧੂ ਦੇ ਪ੍ਰਸ਼ੰਸਕ ਵੀ ਜਸਵਿੰਦਰ ਬਰਾੜ ਦੇ ਦੀਵਾਨੇ ਬਣ ਗਏ ਸਨ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।
ਰਣਜੀਤ ਬਾਵਾ ਦੇ ਸ਼ਾਨਦਾਰ ਬੋਲ, ਸਿੱਖ ਇਤਿਹਾਸ, ਕਿਸਾਨੀ ਅੰਦੋਲਨ, ਕੋਰੋਨਾ ਤੇ ਗ਼ਰੀਬੀ ਸਣੇ ਕਈ ਮੁੱਦਿਆਂ ਨੂੰ ਕੀਤਾ ਬਿਆਨ
NEXT STORY