ਮੁੰਬਈ (ਭਾਸ਼ਾ) : ਗੀਤਕਾਰ ਜਾਵੇਦ ਅਖ਼ਤਰ ਵੱਲੋਂ ਦਾਇਰ ਮਾਣਹਾਨੀ ਦੇ ਇਕ ਮਾਮਲੇ ਵਿਚ ਅਦਾਕਾਰਾ ਕੰਗਨਾ ਰਣੌਤ ਦੇ ਪੇਸ਼ ਨਾ ਹੋਣ ਦੇ ਬਾਅਦ ਮੁੰਬਈ ਦੀ ਇਕ ਅਦਾਲਤ ਨੇ ਸੋਮਵਾਰ ਨੂੰ ਉਨ੍ਹਾਂ ਖ਼ਿਲਾਫ਼ ਜ਼ਮਾਨਤੀ ਵਾਰੰਟ ਜਾਰੀ ਕੀਤਾ।
ਇਹ ਵੀ ਪੜ੍ਹੋ: ਵਿਆਹ ਦੇ ਬੰਧਨ ’ਚ ਬੱਝੇ ਪੰਜਾਬੀ ਗਾਇਕ ਸੁੱਖ ਖਰੌੜ
ਅੰਧੇਰੀ ਮੈਟ੍ਰੋਪਾਲੀਟਨ ਮੈਜਿਸਟ੍ਰੇਟ ਅਦਾਲਤ ਨੇ 1 ਫਰਵਰੀ ਨੂੰ ਰਣੌਤ ਨੂੰ ਸੰਮਨ ਜਾਰੀ ਕਰਕੇ 1 ਮਾਰਚ ਨੂੰ ਅਦਾਲਤ ਦੇ ਸਾਹਮਣੇ ਪੇਸ਼ ਹੋਣ ਦਾ ਹੁਕਮ ਦਿੱਤਾ ਸੀ। ਰਣੌਤ ਦੇ ਸੋਮਵਾਰ ਨੂੰ ਪੇਸ਼ ਨਾ ਹੋਣ ਦੇ ਬਾਅਦ ਅਦਾਲਤ ਨੇ ਉਨ੍ਹਾਂ ਖ਼ਿਲਾਫ਼ ਜ਼ਮਾਨਤੀ ਵਾਰੰਟ ਜਾਰੀ ਕਰਦੇ ਹੋਏ ਮਾਮਲੇ ਨੂੰ ਸੁਣਵਾਈ ਲਈ 26 ਮਾਰਚ ਲਈ ਸੂਚੀਬੱਧ ਕਰ ਦਿੱਤਾ। ਇਸ ਤੋਂ ਪਹਿਲਾਂ ਹੇਠਲੀ ਅਦਾਲਤ ਨੇ ਦੱਸਿਆ ਸੀ ਕਿ ਮਾਮਲੇ ਦੀ ਅੱਗੇ ਦੀ ਸੁਣਵਾਈ ਲਈ 22 ਮਾਰਚ ਦੀ ਤਾਰੀਖ਼ ਤੈਅ ਕੀਤੀ ਹੈ।
ਇਹ ਵੀ ਪੜ੍ਹੋ: ਸਿੰਗਰ ਹਰਸ਼ਦੀਪ ਕੌਰ ਦੀ ਹੋਈ ਗੋਦ ਭਰਾਈ, ਤਸਵੀਰਾਂ ਆਈਆਂ ਸਾਹਮਣੇ
ਰਣੌਤ ਦੇ ਵਕੀਲ ਰਿਜਵਾਨ ਸਿੱਦੀਕੀ ਨੇ ਅਦਾਲਤ ਵਿਚ ਦਲੀਲ ਦਿੱਤੀ ਸੀ ਕਿ ਅਦਾਕਾਰਾ ਖ਼ਿਲਾਫ਼ ਸੰਮਨ ਕਾਨੂੰਨ ਦੀ ਉਚਿਤ ਪ੍ਰਕਿਰਿਆ ਦਾ ਪਾਲਣ ਕੀਤੇ ਬਿਨਾਂ ਜਾਰੀ ਕੀਤਾ ਗਿਆ ਹੈ ਅਤੇ ਇਸ ਲਈ ਇਹ ‘ਵਿਧੀ ਵਿਰੁੱਧ’ ਹੈ। ਸਿੱਦੀਕੀ ਨੇ ਕਿਹਾ ਕਿ ਮੈਜਿਸਟ੍ਰੇਟ ਵੱਲੋਂ ਜਿਸ ਪ੍ਰਕਿਰਿਆ ਦਾ ਪਾਲਣ ਕੀਤਾ ਗਿਆ, ਉਸ ਨੂੰ ਮੁੰਬਈ ਹਾਈ ਕੋਰਟ ਵਿਚ ਚੁਣੌਤੀ ਦਿੱਤੀ ਜਾਵੇਗੀ। ਉਥੇ ਹੀ ਅਖ਼ਤਰ ਦੇ ਵਕੀਲ ਵਰਿੰਦਾ ਗਰੋਵਰ ਨੇ ਦਲੀਲ ਦਿੱਤੀ ਕਿ ਕਿਸੇ ਹਾਈ ਕੋਰਟ ਦੇ ਸੰਮਨ ’ਤੇ ਰੋਕ ਨਾ ਲਗਾਉਣ ਦੇ ਮੱਦੇਨਜ਼ਰ ਜੇਕਰ ਪ੍ਰਕਿਰਿਆ ਨੂੰ ਚੁਣੌਤੀ ਵੀ ਦਿੱਤੀ ਜਾਂਦੀ ਹੈ, ਉਦੋਂ ਵੀ ਰਣੌਤ ਨੂੰ ਅਦਾਲ ਦੇ ਹੁਕਮ ਮੁਤਾਬਕ ਪੇਸ਼ ਹੋਣਾ ਹੋਵੇਗਾ।
ਇਹ ਵੀ ਪੜ੍ਹੋ: ਅਮਿਤਾਭ ਬੱਚਨ ਨੇ ਕਰਵਾਇਆ ਮੋਤੀਆਬਿੰਦ ਦਾ ਆਪ੍ਰੇਸ਼ਨ, ਅੱਜ ਹਸਪਤਾਲ ਤੋਂ ਹੋਣਗੇ ਡਿਸਚਾਰਜ
ਵਕੀਲ ਨੇ ਦਲੀਲ ਦਿੱਤੀ, ‘ਹੁਕਮ ਖ਼ਿਲਾਫ਼ ਅਪੀਲ ਕਰਨਾ ਜਾਂ ਪ੍ਰਕਿਰਿਆ ਨੂੰ ਚੁਣੌਤੀ ਦੇਣਾ ਦੋਸ਼ੀ ਦਾ ਅਧਿਕਾਰ ਹੈ, ਇਸ ਤੋਂ ਕੋਈ ਇਨਕਾਰ ਨਹੀਂ ਕਰ ਸਕਦਾ ਅਤੇ ਅਜਿਹਾ ਕਰਨ ਤੋਂ ਕੋਈ ਉਸ ਨੂੰ ਰੋਕ ਵੀ ਨਹੀਂ ਸਕਦਾ... ਇਹ ਅਦਾਲਤ ਵੀ ਨਹੀਂ। ਉਹ (ਰਣੌਤ) ਇਸ ਅਦਾਲਤ ਦੇ ਹੁਕਮ ਦਾ ਪਾਲਣ ਕਰਨ ਵਿਚ ਅਸਫ਼ਲ ਰਹੀ ਹੈ ਅਤੇ ਕਿਸੇ ਹਾਈ ਕੋਰਟ ਨੇ ਵੀ ਸੰਮਨ ’ਤੇ ਰੋਕ ਨਹੀਂ ਲਗਾਈ ਹੈ।’
ਇਹ ਵੀ ਪੜ੍ਹੋ: ਆਮ ਲੋਕਾਂ ਨੂੰ ਅੱਜ ਤੋਂ ਲੱਗੇਗੀ ਕੋਰੋਨਾ ਵੈਕਸੀਨ, ਜਾਣੋ ਕਿਵੇਂ ਕਰਵਾ ਸਕਦੇ ਹੋ ਰਜਿਸਟ੍ਰੇਸ਼ਨ
ਇਸ ਦੇ ਬਾਅਦ ਗਰੋਵਰ ਨੇ ਅਦਾਕਾਰਾ ਖ਼ਿਲਾਫ਼ ਗੈਰ-ਜ਼ਮਾਨਤੀ ਵਾਰੰਟ ਜਾਰੀ ਕਰਨ ਦੀ ਅਪੀਲ ਦਾਇਰ ਕੀਤੀ। ਇਸ ਦਾ ਸਿੱਦੀਕੀ ਨੇ ਵਿਰੋਧ ਕੀਤਾ। ਮੈਜਿਸਟ੍ਰੇਟ ਖਾਨ ਨੇ ਦੇਖਿਆ ਕਿ ਰਣੌਤ ਨੂੰ ਉਨ੍ਹਾਂ ਖ਼ਿਲਾਫ਼ ਜਾਰੀ ਪ੍ਰਕਿਰਿਆ ਖ਼ਿਲਾਫ਼ ਉਚ ਅਦਾਲਤ ਵਿਚ ਚੁਣੌਤੀ ਦੇਣ ਦੀ ਆਜ਼ਾਦੀ ਹੈ ਪਰ ਇਸ ਨਾਲ ਉਹ ਇਸ ਅਦਾਲਤ ਵਿਚ ਪੇਸ਼ ਹੋਣ ਤੋਂ ਬਚ ਨਹੀਂ ਸਕਦੀ। ਇਸ ਤੋਂ ਬਾਅਦ ਅਦਾਲਤ ਨੇ ਰਣੌਤ ਖ਼ਿਲਾਫ਼ ਜ਼ਮਾਨਤੀ ਵਾਰੰਟ ਜਾਰੀ ਕਰਕੇ ਮਾਮਲੇ ਨੂੰ 26 ਮਾਰਚ ਨੂੰ ਸੁਣਵਾਈ ਲਈ ਸੂਚੀਬੱਧ ਕਰ ਦਿੱਤਾ।
ਇਹ ਵੀ ਪੜ੍ਹੋ: ਕਿਸਾਨਾਂ ਦੇ ਸਮਰਥਨ ਲਈ ਲਗਾਤਾਰ ਪਹੁੰਚ ਰਹੇ ਹਨ ਕਲਾਕਾਰ, ਸੰਨੀ ਦਿਓਲ ਸਣੇ ਇਹ ਸਿਤਾਰੇ ਨਿਸ਼ਾਨੇ ’ਤੇ
ਪੁਲਸ ਨੇ ਪਿਛਲੇ ਮਹੀਨੇ ਇਕ ਰਿਪੋਰਟ ਦਾਖ਼ਲ ਕਰਦੇ ਹੋਏ ਕਿਹਾ ਸੀ ਕਿ ਅਦਾਕਾਰਾ ਖ਼ਿਲਾਫ਼ ਮਾਣਹਾਨੀ ਦਾ ਇਕ ਮਾਮਲਾ ਦਰਜ ਕੀਤਾ ਗਿਆ ਹੈ। ਗੀਤਕਾਰ ਅਖ਼ਤਰ ਨੇ ਰਣੌਤ ਖ਼ਿਲਾਫ਼ ਸ਼ਿਕਾਇਤ ਦਰਜ ਕਰਾਈ ਸੀ ਅਤੇ ਦੋਸ਼ ਲਗਾਇਆ ਸੀ ਕਿ ਅਦਾਕਾਰਾ ਨੇ ਉਨ੍ਹਾਂ ਖ਼ਿਲਾਫ਼ ਬੇਬੁਨਿਆਦ ਅਤੇ ਝੂਠੀ ਬਿਆਨਬਾਜ਼ੀ ਕੀਤੀ ਹੈ, ਜਿਸ ਨਾਲ ਉਨ੍ਹਾਂ ਦੇ ਅਕਸ ਨੂੰ ਨੁਕਸਾਨ ਪੁੱਜਾ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਵਿਆਹ ਦੇ ਬੰਧਨ ’ਚ ਬੱਝੇ ਪੰਜਾਬੀ ਗਾਇਕ ਸੁੱਖ ਖਰੌੜ
NEXT STORY