ਮੁੰਬਈ (ਬਿਊਰੋ) - ਹਿੰਦੀ ਸਿਨੇਮਾ ਦੇ ਸੁਪਰਸਟਾਰ ਸ਼ਾਹਰੁਖ ਖ਼ਾਨ ਆਪਣੇ ਕੂਲ ਅੰਦਾਜ਼ ਲਈ ਜਾਣੇ ਜਾਂਦੇ ਹਨ। ਸ਼ਾਹਰੁਖ ਦਾ ਨਾਂ ਅਕਸਰ ਪ੍ਰਸ਼ੰਸਕਾਂ ਦੇ ਪ੍ਰਤੀ ਆਪਣੀ ਦਰਿਆਦਿਲੀ ਲਈ ਸੁਰਖੀਆਂ 'ਚ ਰਹਿੰਦਾ ਹੈ। ਫਿਲਹਾਲ ਸ਼ਾਹਰੁਖ ਆਪਣੀ ਆਉਣ ਵਾਲੀ ਫ਼ਿਲਮ 'ਜਵਾਨ' ਦੀ ਸ਼ੂਟਿੰਗ ਲਈ ਚੇਨਈ 'ਚ ਮੌਜੂਦ ਹਨ। ਇਸ ਦੌਰਾਨ ਕਿੰਗ ਖ਼ਾਨ ਦੇ ਕੁਝ ਪ੍ਰਸ਼ੰਸਕ ਉਨ੍ਹਾਂ ਨੂੰ ਮਿਲਣਾ ਚਾਹੁੰਦੇ ਸਨ, ਅਜਿਹੇ 'ਚ ਸ਼ਾਹਰੁਖ ਨੇ ਖੁਦ ਇਨ੍ਹਾਂ ਪ੍ਰਸ਼ੰਸਕਾਂ ਨੂੰ ਮਿਲਣ ਲਈ ਫਾਈਵ ਸਟਾਰ ਹੋਟਲ ਦਾ ਕਮਰਾ ਬੁੱਕ ਕਰਵਾਇਆ ਹੈ। ਅਜਿਹਾ ਕਰਕੇ ਸ਼ਾਹਰੁਖ ਨੇ ਨਵੀਂ ਮਿਸਾਲ ਕਾਇਮ ਕੀਤੀ ਹੈ।
ਕਿੰਗ ਖ਼ਾਨ ਨੇ ਜਿੱਤਿਆ ਲੋਕਾਂ ਦਾ ਦਿਲ
ਬਾਲੀਵੁੱਡ ਇੰਡਸਟਰੀ ਦੇ ਦਿੱਗਜ ਅਦਾਕਾਰਾਂ 'ਚੋਂ ਇੱਕ ਸ਼ਾਹਰੁਖ ਖ਼ਾਨ ਦੀ ਬਹੁਤ ਵੱਡੀ ਫੈਨ ਫਾਲੋਇੰਗ ਹੈ। ਸ਼ਾਹਰੁਖ ਦੀ ਇਕ ਝਲਕ ਪਾਉਣ ਲਈ ਪ੍ਰਸ਼ੰਸਕ ਕਾਫ਼ੀ ਬੇਤਾਬ ਹਨ। ਇਸੇ ਤਰ੍ਹਾਂ ਕਿੰਗ ਖ਼ਾਨ ਦਾ ਇਕ ਜਬਰਾ ਫੈਨ ਹੈ, ਜਿਸ ਦਾ ਨਾਂ ਸੁਧੀਰ ਕੋਠਾਰੀ ਹੈ।
ਖ਼ਬਰਾਂ ਮੁਤਾਬਕ, ਸੁਧੀਰ ਨੇ ਕਿੰਗ ਖ਼ਾਨ ਨੂੰ ਮਿਲਣ ਲਈ ਆਪਣੀ ਮੈਨੇਜਰ ਪੂਜਾ ਡਡਲਾਨੀ ਅਤੇ ਕਰੁਣਾ ਬਰਵਾਲ ਤੱਕ ਪਹੁੰਚ ਕੀਤੀ। ਫਿਰ ਉਸ ਨੇ ਕਿਹਾ ਕਿ ਚੇਨਈ 'ਚ 'ਜਵਾਨ' ਦੀ ਸ਼ੂਟਿੰਗ ਦਾ ਸ਼ੈਡਿਊਲ ਪੂਰਾ ਕਰਨ ਤੋਂ ਬਾਅਦ ਉਹ ਤੁਹਾਨੂੰ ਮਿਲ ਸਕਦਾ ਹੈ। ਕੁਝ ਦਿਨਾਂ ਬਾਅਦ ਸੁਧੀਰ ਨੂੰ ਇੱਕ ਫੋਨ ਆਇਆ, ਜਿਸ 'ਚ ਉਸ ਨੂੰ ਦੱਸਿਆ ਗਿਆ ਕਿ ਸ਼ਾਹਰੁਖ ਉਸ ਨੂੰ ਮਿਲਣ ਲਈ ਤਿਆਰ ਹਨ। ਸੁਧੀਰ ਸਣੇ 20 ਲੋਕਾਂ ਦਾ ਸਮੂਹ ਸ਼ਾਹਰੁਖ ਨੂੰ ਮਿਲਣ ਹੋਟਲ ਪਹੁੰਚਿਆ। ਸ਼ਾਹਰੁਖ ਖ਼ਾਨ ਨੇ ਖ਼ੁਦ ਇਸ ਫਾਈਵ ਸਟਾਰ ਹੋਟਲ 'ਚ ਇਨ੍ਹਾਂ ਲੋਕਾਂ ਲਈ ਦੋ ਕਮਰੇ ਬੁੱਕ ਕਰਵਾਏ ਸਨ। ਇਸ ਦੇ ਨਾਲ ਹੀ ਉਨ੍ਹਾਂ ਦੇ ਖਾਣ-ਪੀਣ ਦਾ ਵੀ ਪੂਰਾ ਪ੍ਰਬੰਧ ਕੀਤਾ ਗਿਆ ਸੀ। ਸੁਧੀਰ ਨੇ ਅੱਗੇ ਦੱਸਿਆ ਕਿ- ਸ਼ਾਹਰੁਖ ਨੂੰ ਕੋਈ ਜਲਦੀ ਨਹੀਂ ਸੀ, ਉਹ ਸਾਡੀਆਂ ਗੱਲਾਂ ਨੂੰ ਬੜੇ ਸ਼ਾਂਤ ਢੰਗ ਨਾਲ ਸੁਣ ਰਹੇ ਸਨ। ਇਨ੍ਹਾਂ ਤਸਵੀਰਾਂ ਦੇ ਜ਼ਰੀਏ ਤੁਸੀਂ ਫੈਨਜ਼ ਅਤੇ ਸ਼ਾਹਰੁਖ ਦੀ ਇਸ ਮੁਲਾਕਾਤ ਦਾ ਅੰਦਾਜ਼ਾ ਆਸਾਨੀ ਨਾਲ ਲਗਾ ਸਕਦੇ ਹੋ।
ਦੱਸਣਯੋਗ ਹੈ ਕਿ ਸ਼ਾਹਰੁਖ ਖ਼ਾਨ ਦੀਆਂ ਆਉਣ ਵਾਲੀਆਂ ਫ਼ਿਲਮਾਂ ਦੀ ਗੱਲ ਕਰੀਏ ਤਾਂ ਅਗਲੇ ਸਾਲ ਕਿੰਗ ਖ਼ਾਨ ਵੱਡੇ ਪਰਦੇ 'ਤੇ ਦਸਤਕ ਦਿੰਦੇ ਨਜ਼ਰ ਆਉਣਗੇ। ਇਸ ਦੀ ਸ਼ੁਰੂਆਤ ਸ਼ਾਹਰੁਖ ਖ਼ਾਨ ਦੀ ਫ਼ਿਲਮ 'ਪਠਾਨ' ਨਾਲ ਹੋਵੇਗੀ। ਇਸ ਤੋਂ ਬਾਅਦ ਸ਼ਾਹਰੁਖ ਦੀ 'ਜਵਾਨ' ਫ਼ਿਲਮ ਜੂਨ 'ਚ ਰਿਲੀਜ਼ ਹੋਵੇਗੀ ਅਤੇ ਸਾਲ ਦੇ ਅੰਤ 'ਚ ਕਿੰਗ ਖ਼ਾਨ ਨਿਰਦੇਸ਼ਕ ਰਾਜਕੁਮਾਰੀ ਹਿਰਾਨੀ ਦੀ ਫ਼ਿਲਮ 'ਡੰਕੀ' 'ਚ ਕਮਾਲ ਕਰਦੇ ਨਜ਼ਰ ਆਉਣਗੇ।
ਅੰਕਿਤਾ ਲੋਖੰਡੇ ਦਾ ਵਿਆਹ ਤੋਂ ਬਾਅਦ ਪਹਿਲਾ ਕਰਵਾਚੌਥ, ਵਿੱਕੀ ਜੈਨ ਨੇ ਵੀ ਰੱਖਿਆ ਪਤਨੀ ਲਈ ਵਰਤ
NEXT STORY