ਮੁੰਬਈ : ਚੋਣ ਜ਼ਾਬਤਾ ਉਲੰਘਣ ਦੇ ਦੂਜੇ ਮਾਮਲੇ 'ਚ ਵੀ ਫ਼ਿਲਮ ਅਦਾਕਾਰਾ ਤੇ ਸਾਬਕਾ ਸਾਂਸਦ ਜਯਾਪ੍ਰਦਾ ਦੀ ਗ੍ਰਿਫ਼ਤਾਰੀ ਲਈ ਪੁਲਸ ਨੇ ਕਾਰਵਾਈ ਤੇਜ਼ ਕਰ ਦਿੱਤੀ ਹੈ। ਪਹਿਲੇ ਮਾਮਲੇ ' ਵੀ ਗਠਿਤ ਟੀਮ ਨੂੰ ਉਸ ਨੂੰ ਫੜਨ ਦੀ ਜ਼ਿੰਮੇਵਾਰੀ ਸੌਂਪੀ ਹੈ। ਟੀਮ ਨੇ ਜਯਾਪ੍ਰਦਾ ਦੀ ਗ੍ਰਿਫ਼ਤਾਰੀ ਲਈ ਉਸ ਦੇ ਸ਼ਹਿਜ਼ਾਦਨਗਰ ਸਥਿਤ ਨੀਲਾਵੇਨੀ ਕ੍ਰਿਸ਼ਨਾ ਕਾਲਜ ਆਫ਼ ਨਰਿੰਗ 'ਚ ਵੀ ਛਾਪਾ ਮਾਰਿਆ, ਇੱਥੇ ਉਹ ਨਹੀਂ ਮਿਲੀ। ਟੀਮ ਹੁਣ ਦਿੱਲੀ ਅਤੇ ਮੁੰਬਈ 'ਚ ਵੀ ਉਸ ਦੀ ਭਾਲ ਕਰ ਰਹੀ ਹੈ। ਉਸ ਨੂੰ 10 ਜਨਵਰੀ ਤੱਕ ਗ੍ਰਿਫ਼ਤਾਰ ਕਰ ਕੇ ਅਦਾਲਤ 'ਚ ਪੇਸ਼ ਕਰਨਾ ਹੈ।
ਇਹ ਖ਼ਬਰ ਵੀ ਪੜ੍ਹੋ : ਰਣਬੀਰ ਕਪੂਰ ਖ਼ਿਲਾਫ਼ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ ਦਰਜ, ਕ੍ਰਿਸਮਸ ਮੌਕੇ ਕੀਤੀ ਸੀ ਇਹ ਹਰਕਤ
ਜਯਾਪ੍ਰਦਾ ਖਿ਼ਲਾਫ਼ ਚੋਣ ਜ਼ਾਬਤਾ ਉਲੰਘਣ ਦੇ ਦੋ ਮਾਮਲੇ ਅਦਾਲਤ 'ਚ ਵਿਚਾਰ ਅਧੀਨ ਹਨ। ਦੋਵੇਂ ਮਾਮਲੇ ਸਾਲ 2019 ਦੀਆਂ ਲੋਕ ਸਭਾ ਚੋਣਾਂ ਦੇ ਹਨ। ਉਦੋਂ ਜਯਾਪ੍ਰਦਾ ਰਾਮਪੁਰ ਸੀਟ ਤੋਂ ਭਾਜਪਾ ਦੀ ਟਿਕਟ 'ਤੇ ਚੋਣ ਲੜੀ ਸੀ। ਉਸ ਦੇ ਖ਼ਿਲਾਫ਼ ਇਕ ਮਾਮਲਾ ਸਵਾਰ ਥਾਣੇ ਦਾ ਹੈ। ਇਨ੍ਹਾਂ 'ਚ ਉਨ੍ਹਾਂ 'ਤੇ ਚੋਣ ਜ਼ਾਬਤੇ ਦੇ ਬਾਵਜ਼ੂਦ 19 ਅਪ੍ਰੈਲ ਨੂੰ ਨੂਰਪੁਰ ਪਿੰਡ 'ਚ ਸੜਕ ਦਾ ਉਦਘਾਟਨ ਕਰਨ ਦਾ ਦੋਸ਼ ਹੈ। ਦੂਜਾ ਮਾਮਲਾ ਕੇਸਰੀ ਥਾਣੇ ਦਾ ਹੈ, ਜਿਸ 'ਚ ਉਨ੍ਹਾਂ ਦੇ ਪਿਪਲੀਆ ਮਿਸ਼ਰ ਪਿੰਡ 'ਚ ਹੋਈ ਰੈਲੀ 'ਚ ਇਤਰਾਜ਼ਯੋਗ ਟਿੱਪਣੀ ਕਰਨ ਦਾ ਦੋਸ਼ ਹੈ। ਦੋਵੇਂ ਮਾਮਲਿਆਂ 'ਚ ਪੁਲਸ ਨੇ ਜਾਂਚ ਪੂਰੀ ਕਰਕੇ ਦੋਸ਼ ਪੱਤਰ ਅਦਾਲਤ 'ਚ ਦਾਖਲ ਕਰ ਦਿੱਤੇ ਸਨ। ਮਾਮਲੇ ਦੀ ਸੁਣਵਾਈ ਐੱਮ. ਪੀ-ਐੱਮ. ਐੱਲ. ਏ. ਅਦਾਲਤ (ਮੈਜਿਸਟ੍ਰੇਟ ਟ੍ਰਾਇਲ) 'ਚ ਚੱਲ ਰਹੀ ਹੈ। ਇਨ੍ਹਾਂ ਮਾਮਲਿਆਂ 'ਚ ਪਿਛਲੀਆਂ ਕਈ ਤਰੀਕਾਂ ਤੋਂ ਉਹ ਅਦਾਲਤ 'ਚ ਪੇਸ਼ ਨਹੀਂ ਹੋ ਰਹੀ ਸੀ, ਜਿਸ 'ਤੇ ਉਨ੍ਹਾਂ ਖ਼ਿਲਾਫ਼ ਚਾਰ ਵਾਰ ਗ਼ੈਰ ਜ਼ਮਾਨਤੀ ਵਾਰੰਟ ਜਾਰੀ ਹੋ ਚੁੱਕੇ ਹਨ।
ਦਿੱਲੀ ਅਤੇ ਮੁੰਬਈ ਤੱਕ ਭਾਲ
ਅਦਾਲਤ ਨੇ ਸਖ਼ਤੀ ਕਰਦੇ ਹੋਏ ਪੁਲਸ ਮੁਖੀ ਨੂੰ ਗ੍ਰਿਫ਼ਤਾਰੀ ਲਈ ਵਿਸ਼ੇਸ਼ ਟੀਮ ਬਣਾਉਣ ਦੇ ਆਦੇਸ਼ ਦਿੱਤੇ ਸਨ। ਇਨ੍ਹਾਂ 'ਚ ਕੇਸਰੀ ਮਾਮਲੇ 'ਚ ਐੱਸ. ਪੀ. ਨੇ ਚਾਰ ਦਿਨ ਪਹਿਲਾਂ ਟੀਮ ਬਣਾਈ ਸੀ, ਜੋ ਦਿੱਲੀ ਅਤੇ ਮੁੰਬਈ ਤੱਕ ਉਨ੍ਹਾਂ ਦੀ ਭਾਲ 'ਚ ਗਈ। ਹੁਣ ਐੱਸ. ਪੀ. ਨੇ ਅਦਾਲਤ ਦੇ ਆਦੇਸ਼ 'ਤੇ ਸਵਾਰ ਦੇ ਮਾਮਲੇ 'ਚ ਵੀ ਗ੍ਰਿਫ਼ਤਾਰੀ ਲਈ ਉਸੇ ਟੀਮ ਨੂੰ ਲਾਇਆ ਹੈ।
ਇਹ ਖ਼ਬਰ ਵੀ ਪੜ੍ਹੋ : ਬਾਲੀਵੁੱਡ ਅਦਾਕਾਰ ਸਾਜਿਦ ਖ਼ਾਨ ਦਾ ਹੋਇਆ ਦੇਹਾਂਤ, ਕੈਂਸਰ ਤੋਂ ਹਾਰੇ ਜ਼ਿੰਦਗੀ ਦੀ ਜੰਗ
10 ਜਨਵਰੀ ਤੱਕ ਪੇਸ਼ ਕਰਨ ਦੇ ਆਦੇਸ਼
ਐੱਸਪੀ ਰਾਜੇਸ਼ ਦਿਵੇਦੀ ਨੇ ਦੱਸਿਆ ਕਿ ਅਦਾਲਤ ਨੇ ਜਯਾਪ੍ਰਦਾ ਨੂੰ 10 ਜਨਵਰੀ ਤੱਕ ਪੇਸ਼ ਕਰਨ ਦੇ ਆਦੇਸ਼ ਦਿੱਤੇ ਹਨ। ਉਸ ਦੀ ਗ੍ਰਿਫ਼ਤਾਰੀ ਦੇ ਯਤਨ ਕੀਤੇ ਜਾ ਰਹੇ ਹਨ। ਉਸ ਦੇ ਮਗਰਮਊ ਪਿੰਡ ਸਥਿਤ ਨਰਸਿੰਗ ਕਾਲਜ 'ਚ ਵੀ ਛਾਪਾ ਮਾਰਿਆ ਗਿਆ ਹੈ। ਪਹਿਲਾਂ ਜੋ ਟੀਮ ਉਸ ਦੀ ਭਾਲ 'ਚ ਜੁਟੀ ਹੈ, ਉਸ ਨੂੰ ਹੀ ਦੂਜੇ ਮਾਮਲੇ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਬੋਹੇਮੀਆ ਨੂੰ ਇਸ ਐਲਬਮ ਲਈ ਨਹੀਂ ਮਿਲ ਰਹੇ ਪੈਸੇ, ਲੋਕਾਂ ਨੂੰ ਕੀਤੀ ਨਾ ਖ਼ਰੀਦਣ ਦੀ ਅਪੀਲ
NEXT STORY