ਐਂਟਰਟੇਨਮੈਂਟ ਡੈਸਕ– ਪਿਆਰ-ਮੁਹੱਬਤ ਦੀ ਲੈਅ ਸ਼ੁਰੂ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ ਕਿਉਂਕਿ ਆਤਿਫ਼ ਅਸਲਮ ਦੀ ਰੂਹਾਨੀ ਆਵਾਜ਼ ’ਚ ਰਿਲੀਜ਼ ਹੋਣ ਜਾ ਰਿਹਾ ਹੈ ਪੰਜਾਬੀ ਫ਼ਿਲਮ ‘ਜੀ ਵੇ ਸੋਹਣਿਆ ਜੀ’ ਦਾ ਟਾਈਟਲ ਟਰੈਕ। ਇਹ ਟਰੈਕ ਯੂ ਐਂਡ ਆਈ ਦੇ ਬੈਨਰ ਹੇਠ ਕੱਲ ਯਾਨੀ 30 ਜਨਵਰੀ ਨੂੰ ਰਿਲੀਜ਼ ਹੋਵੇਗਾ। ਫ਼ਿਲਮ ਸੰਨੀ ਰਾਜ, ਵਰੁਣ ਅਰੋੜਾ, ਅਮਿਤ ਜੁਨੇਜਾ ਤੇ ਡਾ. ਪ੍ਰਭਜੋਤ ਸਿੱਧੂ ਵਲੋਂ ਨਿਰਮਿਤ ਤੇ ਸਰਲਾ ਰਾਣੀ ਵਲੋਂ ਸਹਿ-ਨਿਰਮਿਤ ਹੈ ਤੇ ਫ਼ਿਲਮ ਦੂਰਦਰਸ਼ੀ ਨਿਰਦੇਸ਼ਕ ਤੇ ਲੇਖਕ ਥਾਪਰ ਵਲੋਂ ਤਿਆਰ ਕੀਤੀ ਗਈ ਹੈ। ਫ਼ਿਲਮ ਯੂ ਐਂਡ ਆਈ ਮੂਵੀਜ਼ ਤੇ ਵੀ. ਐੱਚ. ਐਂਟਰਟੇਨਮੈਂਟ ਦੇ ਸਹਿਯੋਗ ਨਾਲ ਬਣਾਈ ਗਈ ਹੈ, ਜੋ ਓਮਜੀ ਗਰੁੱਪ ਵਲੋਂ ਦੁਨੀਆ ਭਰ ’ਚ ਰਿਲੀਜ਼ ਹੋਵੇਗੀ।
ਇਹ ਖ਼ਬਰ ਵੀ ਪੜ੍ਹੋ : ਮਰਹੂਮ ਮੂਸੇਵਾਲਾ ਦੇ ਦੋਸਤ ਭਾਨੇ ਸਿੱਧੂ ਦਾ ਪਟਿਆਲਾ ਪੁਲਸ ਨੇ ਕਰਵਾਇਆ ਮੈਡੀਕਲ, ਜਾਣੋ ਕੀ ਹੈ ਮਾਮਲਾ
ਮਸ਼ਹੂਰ ਗਾਇਕ ਆਤਿਫ ਅਸਲਮ ਨੇ ਆਪਣੇ ਰੂਹਾਨੀ ਬੋਲਾਂ ਨਾਲ ਗੀਤ ’ਚ ਅਲੱਗ ਜਾਨ ਪਾ ਦਿੱਤੀ ਹੈ, ਜੋ ਬੇਸ਼ੱਕ ਰੋਮਾਂਸ ਦੀ ਇਕ ਨਵੀ ਕਹਾਣੀ ਬਿਆਨ ਕਰੇਗੀ, ਜਿਸ ’ਚ ਸਿੰਮੀ ਚਾਹਲ ਤੇ ਇਮਰਾਨ ਅੱਬਾਸ ਦੀ ਆਨ-ਸਕ੍ਰੀਨ ਰੋਮਾਂਟਿਕ ਕੈਮਿਸਟਰੀ ਦੇਖਣ ਨੂੰ ਮਿਲੇਗੀ।
ਯੂ ਐਂਡ ਆਈ ਮਿਊਜ਼ਿਕ ਦੀ ਮੋਨਿਕਾ ਰਾਣੀ ਨੇ ਕਿਹਾ, ‘‘ਅਸੀਂ ਆਉਣ ਵਾਲੀ ਪੰਜਾਬੀ ਫ਼ਿਲਮ ‘ਜੀ ਵੇ ਸੋਹਣਿਆ ਜੀ’ ਦੇ ਟਾਈਟਲ ਟਰੈਕ ਲਈ ਪ੍ਰਤਿਭਾਸ਼ਾਲੀ ਆਤਿਫ ਅਸਲਮ ਨਾਲ ਸਾਡੇ ਸਹਿਯੋਗ ਦਾ ਐਲਾਨ ਕਰਦਿਆਂ ਬਹੁਤ ਖ਼ੁਸ਼ ਹਾਂ। ਅਸੀਂ ਇਸ ਸੰਗੀਤਮਈ ਮਾਸਟਰਪੀਸ ਰਾਹੀਂ ਰੋਮਾਂਸ ਤੇ ਪਿਆਰ ਦੀ ਇਕ ਮਨਮੋਹਕ ਛੋਹ ਸਾਹਮਣੇ ਲਿਆਵਾਂਗੇ। ਆਤਿਫ ਅਸਲਮ ਦੀ ਰੂਹਾਨੀ ਪੇਸ਼ਕਾਰੀ ਇਮਰਾਨ ਤੇ ਸਿੰਮੀ ਵਿਚਕਾਰ ਆਨ-ਸਕ੍ਰੀਨ ਕੈਮਿਸਟਰੀ ਨੂੰ ਰੌਸ਼ਨ ਕਰਨ ਲਈ ਤਿਆਰ ਹੈ।’’
ਫ਼ਿਲਮ ‘ਜੀ ਵੇ ਸੋਹਣਿਆ ਜੀ’ ਦੇ ਨਿਰਮਾਤਾਵਾਂ ਨੇ ਸਾਂਝਾ ਕੀਤਾ, ‘‘ਇਹ ਪ੍ਰਾਜੈਕਟ ਪਿਆਰ ਦੀ ਕਹਾਣੀ ਹੈ, ਇਕ ਧੁਨ ਹੈ, ਜੋ ਨਾ ਸਿਰਫ਼ ਨੋਟਾਂ ਨਾਲ, ਸਗੋਂ ਪੰਜਾਬ ਦੇ ਅਮੀਰ ਸੱਭਿਆਚਾਰ ਤੇ ਸਦੀਵੀਂ ਕਹਾਣੀਆਂ ਦੇ ਸਾਰ ਨਾਲ ਰਚਿਆ ਗਿਆ ਹੈ। ਅਸੀਂ ਉਮੀਦ ਕਰਦੇ ਹਾਂ ਕਿ ‘ਜੀ ਵੇ ਸੋਹਣਿਆ ਜੀ’ ਦੀ ਕਹਾਣੀ ਨੂੰ ਦਰਸ਼ਕ ਬਹੁਤ ਜਿਆਦਾ ਪਿਆਰ ਦੇਣਗੇ।’’
ਫ਼ਿਲਮ ‘ਜੀ ਵੇ ਸੋਹਣਿਆ ਜੀ’ 16 ਫਰਵਰੀ, 2024 ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਬਹਾਦਰ ਨੇਵੀ ਤੇ ਸਮੁੰਦਰੀ ਜੰਗ ਦੀ ਕਹਾਣੀ ਲੈ ਕੇ ਆ ਰਹੇ ਹਨ ਵਿਕਰਮਾਦਿੱਤਿਆ
NEXT STORY