ਨਿਊਯਾਰਕ- ਹਾਲੀਵੁੱਡ ਦੀ ਮੰਨੀ-ਪ੍ਰਮੰਨੀ ਗਾਕਾ-ਅਭਿਨੇਤਰੀ ਜੇਸਿਕਾ ਸਿੰਪਸਨ ਕਾਮੇਡੀ ਸੀਰੀਅਲ ਬਣਾਉਣਾ ਚਾਹੁੰਦੀ ਹੈ। ਜੇਸਿਕਾ ਇਕ ਕਾਮੇਡੀ ਸੀਰੀਅਲ ਦਾ ਨਿਰਮਾਣ ਕਰਨਾ ਚਾਹੁੰਦੀ ਹੈ। ਦੱਸਿਆ ਜਾਂਦਾ ਹੈ ਕਿ ਉਹ ਇਸ 'ਚ ਖੁਦ ਹੀ ਅਭਿਨੈ ਵੀ ਕਰਨਾ ਚਾਹੁੰਦੀ ਹੈ। ਜੇਸਿਕਾ ਕੁਝ-ਕੁਝ ਆਪਣੇ ਜੀਵਨ 'ਤੇ ਆਧਾਰਿਤ ਕਾਮੇਡੀ ਸੀਰੀਅਲ ਕਰਨਾ ਚਾਹੁੰਦੀ ਹੈ।
ਜੇਸਿਕਾ ਅਭਿਨੈ ਦੀ ਦੁਨੀਆ 'ਚ ਵਾਪਸੀ ਕਰਨਾ ਚਾਹੁੰਦੀ ਹੈ। ਇਸ ਲਈ ਉਹ ਪਿਛਲੇ ਲਗਭਗ ਇਕ ਸਾਲ ਤੋਂ ਵੱਧ ਸਮੇਂ ਤੋਂ ਟ੍ਰੇਨਿੰਗ ਲੈ ਰਹੀ ਹੈ। ਇਸ ਵਿਚਾਲੇ ਹਾਲਾਂਕ ਉਸ ਦੀਆਂ ਕਈ ਨਿਰਮਾਤਾਵਾਂ ਨਾਲ ਮੁਲਾਕਾਤ ਹੋਈ ਪਰ ਕਿਸੇ ਨੇ ਵੀ ਉਸ ਨੂੰ ਅਭਿਨੈ ਲਈ ਆਫਰ ਨਹੀਂ ਦਿੱਤਾ, ਜਿਸ ਨੂੰ ਦੇਖਦਿਆਂ ਉਸ ਨੇ ਖੁਦ ਹੀ ਆਪਣੇ ਲਈ ਰਸਤਾ ਬਣਾਉਣ ਦਾ ਇਰਾਦਾ ਕੀਤਾ।
ਮੈਂ ਆਪਣੀ ਜ਼ਿੰਦਗੀ 'ਚ ਪ੍ਰੇਮ ਤ੍ਰਿਕੋਣ ਨਹੀਂ ਦੇਖਿਆ : ਰਣਵੀਰ
NEXT STORY