ਮੁੰਬਈ (ਏਜੰਸੀ)- ਬਲਾਕਬਸਟਰ ਫਿਲਮ 'ਪੁਸ਼ਪਾ 2: ਦਿ ਰੂਲ' ਦਾ ਪ੍ਰੀਮੀਅਰ 31 ਅਗਸਤ ਨੂੰ ਸ਼ਾਮ 7 ਵਜੇ ਅਨਮੋਲ ਸਿਨੇਮਾ 'ਤੇ ਹੋਵੇਗਾ। ਸੁਕੁਮਾਰ ਦੁਆਰਾ ਨਿਰਦੇਸ਼ਤ 'ਪੁਸ਼ਪਾ 2: ਦਿ ਰੂਲ' ਵਿੱਚ ਅੱਲੂ ਅਰਜੁਨ ਅਤੇ ਰਸ਼ਮਿਕਾ ਮੰਦਾਨਾ ਮੁੱਖ ਭੂਮਿਕਾਵਾਂ ਵਿੱਚ ਹਨ।
ਫਿਲਮ ਦੇ ਪ੍ਰੀਮੀਅਰ ਬਾਰੇ ਗੱਲ ਕਰਦਿਆਂ, ਰਸ਼ਮਿਕਾ ਮੰਦਾਨਾ ਨੇ ਕਿਹਾ, "ਸ਼੍ਰੀਵੱਲੀ ਦਾ ਕਿਰਦਾਰ ਨਿਭਾਉਣਾ ਮੇਰੇ ਲਈ ਇੱਕ ਬਹੁਤ ਹੀ ਖਾਸ ਅਨੁਭਵ ਰਿਹਾ ਹੈ, ਕਿਉਂਕਿ ਉਸ ਵਿੱਚ ਇੱਕ ਸ਼ਾਂਤ ਤਾਕਤ ਅਤੇ ਡੂੰਘਾਈ ਹੈ। ਪੁਸ਼ਪਾ 2 ਵਿੱਚ, ਉਹ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਮੁਖਰ ਹੁੰਦੀ ਹੈ। ਉਹ ਸਿਰਫ਼ ਇੱਕ ਸਾਥ ਨਿਭਾਉਣ ਵਾਲੀ ਪਤਨੀ ਹੀ ਨਹੀਂ ਸਗੋਂ ਜਦੋਂ ਸਮਾਂ ਆਉਂਦਾ ਹੈ, ਤਾਂ ਮਜ਼ਬੂਤੀ ਨਾਲ ਉਸਦੇ ਨਾਲ ਖੜ੍ਹੀ ਹੁੰਦੀ ਹੈ। ਇੱਕ ਦ੍ਰਿਸ਼ ਵਿੱਚ, ਉਹ ਪੁਸ਼ਪਾ ਲਈ ਆਪਣੀ ਆਵਾਜ਼ ਬੁਲੰਦ ਕਰਦੀ ਹੈ, ਅਤੇ ਉਹ ਪਲ ਨਾ ਸਿਰਫ਼ ਉਨ੍ਹਾਂ ਦੇ ਰਿਸ਼ਤੇ ਦਾ, ਸਗੋਂ ਉਨ੍ਹਾਂ ਦੀ ਆਪਣੀ ਸੋਚ ਅਤੇ ਹਿੰਮਤ ਦਾ ਵੀ ਪ੍ਰਤੀਕ ਹੈ। ਇਸ ਤਬਦੀਲੀ ਨੂੰ ਦਿਖਾਉਣਾ ਮੇਰੇ ਲਈ ਇੱਕ ਬਹੁਤ ਹੀ ਸਸ਼ਕਤੀਕਰਨ ਅਤੇ ਇਮਾਨਦਾਰ ਅਨੁਭਵ ਰਿਹਾ।"
ਨਿਰਦੇਸ਼ਕ ਸੁਕੁਮਾਰ ਨੇ ਕਿਹਾ, "ਸਿਨੇਮਾ ਕਈ ਪੱਧਰਾਂ 'ਤੇ ਲੋਕਾਂ ਨਾਲ ਜੁੜਦਾ ਹੈ, ਅਤੇ ਟੈਲੀਵਿਜ਼ਨ ਉਸ ਅਨੁਭਵ ਨੂੰ ਉਨ੍ਹਾਂ ਦੀ ਸਭ ਤੋਂ ਨਿੱਜੀ ਜਗ੍ਹਾ - ਘਰ ਵਿੱਚ ਲਿਆਉਂਦਾ ਹੈ। ਇਹ ਫਿਲਮ ਮੇਰੇ ਦਿਲ ਦੇ ਬਹੁਤ ਨੇੜੇ ਹੈ, ਹਰ ਫਰੇਮ, ਹਰ ਜਜ਼ਬਾਤ, ਪਿਆਰ ਅਤੇ ਜਨੂੰਨ ਨਾਲ ਬੁਣੀ ਹੋਈ ਹੈ। ਮੈਂ ਚਾਹੁੰਦਾ ਹਾਂ ਕਿ ਲੋਕ ਆਪਣੇ ਪਰਿਵਾਰਾਂ ਨਾਲ ਪੁਸ਼ਪਾ ਦੇ ਸਫ਼ਰ ਨੂੰ ਮੁੜ ਮਹਿਸੂਸ ਕਰਨ ਆਪਣੇ ਘਰਾਂ ਵਿਚ ਆਰਾਮ ਨਾਲ ਬੈਠ ਕੇ ਇਸਦਾ ਪੂਰਾ ਆਨੰਦ ਲੈਣ।"
ਟੀਮ ਦ ਰਾਜਾਸਾਬ ਸੈੱਟ 'ਤੇ ਮਨਾਈ ਗਣੇਸ਼ ਚਤੁਰਥੀ
NEXT STORY