ਨਵੀਂ ਦਿੱਲੀ (ਏਜੰਸੀ)- ਜੌਨ ਅਬ੍ਰਾਹਮ ਸਟਾਰਰ ਫਿਲਮ 'ਦਿ ਡਿਪਲੋਮੈਟ' ਨੇ ਰਿਲੀਜ਼ ਦੇ ਦੂਜੇ ਦਿਨ ਬਾਕਸ ਆਫਿਸ 'ਤੇ 4.68 ਕਰੋੜ ਰੁਪਏ ਦੀ ਕਮਾਈ ਕੀਤੀ। ਨਿਰਮਾਤਾਵਾਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਸ਼ਿਵਮ ਨਾਇਰ ਦੁਆਰਾ ਨਿਰਦੇਸ਼ਤ ਇਹ ਫਿਲਮ ਸ਼ੁੱਕਰਵਾਰ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ ਸੀ ਅਤੇ ਪਹਿਲੇ ਦਿਨ ਫਿਲਮ ਨੇ 4.03 ਕਰੋੜ ਰੁਪਏ ਦੀ ਕਮਾਈ ਕੀਤੀ ਸੀ। ਫਿਲਮ ਨੇ ਸ਼ਨੀਵਾਰ ਨੂੰ 4.68 ਕਰੋੜ ਰੁਪਏ ਦੀ ਕਮਾਈ ਕੀਤੀ, ਜਿਸ ਨਾਲ ਫਿਲਮ ਦੀ ਕੁੱਲ ਕਮਾਈ 8.71 ਕਰੋੜ ਰੁਪਏ ਹੋ ਗਈ। ਫਿਲਮ ਨਿਰਮਾਣ ਕੰਪਨੀ ਟੀ-ਸੀਰੀਜ਼ ਨੇ ਇੱਕ ਪੋਸਟਰ ਜਾਰੀ ਕੀਤਾ ਅਤੇ ਫਿਲਮ ਦੇ ਬਾਕਸ ਆਫਿਸ ਕਲੈਕਸ਼ਨ ਨੂੰ ਸਾਂਝਾ ਕੀਤਾ।
ਪੋਸਟ ਦੇ ਕੈਪਸ਼ਨ ਵਿੱਚ ਲਿਖਿਆ ਗਿਆ, "ਫਿਲਮ 'ਦਿ ਡਿਪਲੋਮੈਟ' ਬਾਕਸ ਆਫਿਸ 'ਤੇ ਚਮਕ ਰਹੀ ਹੈ। ਹੁਣੇ ਟਿਕਟ ਬੁੱਕ ਕਰੋ।" ਇਹ ਫਿਲਮ ਜੌਨ ਅਬ੍ਰਾਹਮ ਦੀ ਜੇਏ ਐਂਟਰਟੇਨਮੈਂਟ ਅਤੇ ਟੀ-ਸੀਰੀਜ਼ ਦੁਆਰਾ ਵਿਪੁਲ ਡੀ ਸ਼ਾਹ, ਅਸ਼ਵਿਨ ਵਾਰਡੇ, ਰਾਜੇਸ਼ ਬਹਿਲ, ਸਮੀਰ ਦੀਕਸ਼ਿਤ, ਜਤੀਸ਼ ਵਰਮਾ ਅਤੇ ਰਾਕੇਸ਼ ਡਾਂਗ ਨਾਲ ਮਿਲ ਕੇ ਬਣਾਈ ਗਈ ਹੈ। ਸੱਚੀਆਂ ਘਟਨਾਵਾਂ ਤੋਂ ਪ੍ਰੇਰਿਤ, ਇਸ ਫਿਲਮ ਵਿੱਚ ਜੌਨ ਅਬ੍ਰਾਹਮ ਡਿਪਲੋਮੈਟ ਜੇਪੀ ਸਿੰਘ ਦੀ ਭੂਮਿਕਾ ਵਿਚ ਹਨ ਜੋ ਪਾਕਿਸਤਾਨ ਵਿੱਚ ਫਸੀ ਇੱਕ ਭਾਰਤੀ ਔਰਤ ਉਜ਼ਮਾ (ਸਾਦੀਆ ਖਤੀਬ) ਨੂੰ ਬਚਾਉਣ ਦੇ ਮਿਸ਼ਨ 'ਤੇ ਨਿਕਲਦੇ ਹਨ। ਸਾਦੀਆ ਇਸ ਤੋਂ ਪਹਿਲਾਂ ਅਕਸ਼ੈ ਕੁਮਾਰ ਦੀ ਫਿਲਮ 'ਰਕਸ਼ਾਬੰਧਨ' ਵਿੱਚ ਨਜ਼ਰ ਆ ਚੁੱਕੀ ਹੈ।
'ਆਪਣੀ ਹਿੰਦੀ ਭਾਸ਼ਾ ਸਾਡੇ 'ਤੇ ਨਾ ਥੋਪੋ…', ਪ੍ਰਕਾਸ਼ ਰਾਜ ਨੇ ਪਵਨ ਕਲਿਆਣ 'ਤੇ ਕੀਤਾ ਤਿੱਖਾ ਹਮਲਾ
NEXT STORY