ਐਂਟਰਟੇਨਮੈਂਟ ਡੈਸਕ- ਪਿਛਲੇ ਕੁਝ ਦਿਨਾਂ ਤੋਂ ਦੱਖਣੀ ਭਾਰਤ ਵਿੱਚ ਹਿੰਦੀ ਭਾਸ਼ਾ ਨੂੰ ਲੈ ਕੇ ਮਤਭੇਜ ਦੇਖਣ ਨੂੰ ਮਿਲ ਰਿਹਾ ਹੈ। ਹੁਣ ਅਦਾਕਾਰ ਪ੍ਰਕਾਸ਼ ਰਾਜ ਨੇ ਆਂਧਰਾ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਪਵਨ ਕਲਿਆਣ 'ਤੇ ਹਿੰਦੀ ਭਾਸ਼ਾ 'ਤੇ ਉਨ੍ਹਾਂ ਦੀਆਂ ਹਾਲੀਆ ਟਿੱਪਣੀਆਂ ਲਈ ਤਿੱਖਾ ਹਮਲਾ ਕੀਤਾ ਹੈ। ਉਨ੍ਹਾਂ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਪੋਸਟ ਕਰਕੇ ਆਪਣਾ ਪੱਖ ਰੱਖਿਆ ਹੈ। ਉਨ੍ਹਾਂ ਨੇ ਪਵਨ ਕਲਿਆਣ 'ਤੇ ਹਿੰਦੀ ਥੋਪਣ ਦਾ ਦੋਸ਼ ਲਗਾਇਆ।
ਇਹ ਵੀ ਪੜ੍ਹੋ: ਵਡੋਦਰਾ ਹਾਦਸੇ 'ਤੇ ਜਾਨ੍ਹਵੀ ਕਪੂਰ ਨੇ ਦਿੱਤੀ ਪ੍ਰਤੀਕਿਰਿਆ- ਘਟਨਾ ਨੂੰ ਦੱਸਿਆ ਭਿਆਨਕ

ਪ੍ਰਕਾਸ਼ ਰਾਜ ਨੇ ਕੀ ਪ੍ਰਤੀਕਿਰਿਆ ਦਿੱਤੀ?
ਅਦਾਕਾਰ ਪ੍ਰਕਾਸ਼ ਰਾਜ ਨੇ ਸ਼ਨੀਵਾਰ ਨੂੰ ਆਪਣੇ ਅਧਿਕਾਰਤ ਟਵਿੱਟਰ ਅਕਾਊਂਟ 'ਤੇ ਪਵਨ ਕਲਿਆਣ ਦੀ ਆਲੋਚਨਾ ਕੀਤੀ ਅਤੇ ਉਨ੍ਹਾਂ 'ਤੇ ਦੂਜਿਆਂ 'ਤੇ ਹਿੰਦੀ ਥੋਪਣ ਦਾ ਦੋਸ਼ ਲਗਾਇਆ। ਆਪਣੀ ਪੋਸਟ ਵਿੱਚ, ਪ੍ਰਕਾਸ਼ ਨੇ ਲਿਖਿਆ, "ਆਪਣੀ ਹਿੰਦੀ ਭਾਸ਼ਾ ਸਾਡੇ ਉੱਤੇ ਨਾ ਥੋਪੋ। ਇਹ ਕਿਸੇ ਹੋਰ ਭਾਸ਼ਾ ਨਾਲ ਨਫ਼ਰਤ ਕਰਨ ਬਾਰੇ ਨਹੀਂ ਹੈ; ਇਹ ਸਾਡੀ ਮਾਂ-ਬੋਲੀ ਅਤੇ ਸਾਡੀ ਸੱਭਿਆਚਾਰਕ ਪਛਾਣ ਨੂੰ ਆਤਮ-ਸਨਮਾਨ ਨਾਲ ਬਚਾਉਣ ਬਾਰੇ ਹੈ। ਕੋਈ ਕਿਰਪਾ ਕਰਕੇ ਪਵਨ ਕਲਿਆਣ ਨੂੰ ਇਹ ਸਮਝਾਏ।"
ਇਹ ਵੀ ਪੜ੍ਹੋ: ਹੋਲੀ ਪਾਰਟੀ 'ਤੇ ਮਸ਼ਹੂਰ ਅਦਾਕਾਰਾ ਨਾਲ ਹੋਈ ਛੇੜਛਾੜ
ਪਵਨ ਕਲਿਆਣ ਦਾ ਬਿਆਨ
ਪ੍ਰਕਾਸ਼ ਰਾਜ ਦੀ ਇਹ ਪ੍ਰਤੀਕਿਰਿਆ ਪਵਨ ਕਲਿਆਣ ਦੇ ਕਾਕੀਨਾਡਾ ਦੇ ਪੀਥਮਪੁਰਮ ਵਿਖੇ ਜਨ ਸੈਨਾ ਪਾਰਟੀ ਦੇ 12ਵੇਂ ਸਥਾਪਨਾ ਦਿਵਸ ਸਮਾਰੋਹ ਵਿੱਚ ਹਾਲ ਹੀ ਵਿੱਚ ਦਿੱਤੇ ਭਾਸ਼ਣ ਦੇ ਜਵਾਬ ਵਿੱਚ ਆਈ ਹੈ। ਪਵਨ ਕਲਿਆਣ ਨੇ ਰਾਜ ਵਿੱਚ ਹਿੰਦੀ ਥੋਪਣ ਦੇ ਸਬੰਧ ਵਿੱਚ ਤਾਮਿਲਨਾਡੂ ਦੇ ਸਿਆਸਤਦਾਨਾਂ ਦੀ ਸਖ਼ਤ ਆਲੋਚਨਾ ਕੀਤੀ ਸੀ। ਉਨ੍ਹਾਂ ਕਿਹਾ ਕਿ ਇਹ ਆਗੂ ਹਿੰਦੀ ਦਾ ਵਿਰੋਧ ਕਰਦੇ ਹਨ, ਪਰ ਵਿੱਤੀ ਲਾਭ ਲਈ ਉਹ ਤਾਮਿਲ ਫਿਲਮਾਂ ਨੂੰ ਹਿੰਦੀ ਵਿੱਚ ਡੱਬ ਕਰਨ ਦੀ ਇਜਾਜ਼ਤ ਦਿੰਦੇ ਹਨ। ਇਸ ਦੌਰਾਨ, ਉਨ੍ਹਾਂ ਕਿਹਾ, "ਮੈਨੂੰ ਸਮਝ ਨਹੀਂ ਆਉਂਦਾ ਕਿ ਕੁਝ ਲੋਕ ਸੰਸਕ੍ਰਿਤ ਦੀ ਆਲੋਚਨਾ ਕਿਉਂ ਕਰਦੇ ਹਨ। ਤਾਮਿਲਨਾਡੂ ਦੇ ਸਿਆਸਤਦਾਨ ਵਿੱਤੀ ਲਾਭ ਲਈ ਆਪਣੀਆਂ ਫਿਲਮਾਂ ਨੂੰ ਹਿੰਦੀ ਵਿੱਚ ਡੱਬ ਕਰਨ ਦੀ ਇਜਾਜ਼ਤ ਦਿੰਦੇ ਹੋਏ ਹਿੰਦੀ ਦਾ ਵਿਰੋਧ ਕਿਉਂ ਕਰਦੇ ਹਨ? ਉਹ ਬਾਲੀਵੁੱਡ ਤੋਂ ਪੈਸਾ ਚਾਹੁੰਦੇ ਹਨ ਪਰ ਹਿੰਦੀ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰਦੇ ਹਨ। ਇਹ ਕਿਹੋ ਜਿਹਾ ਤਰਕ ਹੈ?"
ਇਹ ਵੀ ਪੜ੍ਹੋ: AR ਰਹਿਮਾਨ ਨੂੰ ਹਸਪਤਾਲ ਤੋਂ ਮਿਲੀ ਛੁੱਟੀ, ਇਸ ਕਾਰਨ ਕਰਵਾਇਆ ਗਿਆ ਸੀ ਦਾਖਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕਿਆਰਾ ਅਡਵਾਨੀ ਦੇ ਚਿਹਰੇ 'ਤੇ ਦਿਖਿਆ Pregnancy Glow, ਵੀਡੀਓ ਸਾਂਝੀ ਕਰ ਦਿਖਾਈ ਝਲਕ
NEXT STORY