ਐਂਟਰਟੇਨਮੈਂਟ ਡੈਸਕ- ਅਦਾਕਾਰ ਜੌਨ ਅਬ੍ਰਾਹਮ ਬਾਲੀਵੁੱਡ ਇੰਡਸਟਰੀ ਦੇ ਜਿੰਨੇ ਦਮਦਾਰ ਹੀਰੋ ਹਨ ਓਨੇ ਹੀ ਵੱਡੇ ਉਹ ਡਾਗ ਲਵਰਸ ਵੀ ਹਨ। ਉਨ੍ਹਾਂ ਨੂੰ ਅਕਸਰ ਕੁੱਤਿਆਂ ਨਾਲ ਦੇਖਿਆ ਗਿਆ ਹੈ। ਇੰਨਾ ਹੀ ਨਹੀਂ ਉਹ ਕਈ ਇਵੈਂਟਸ ਵਿੱਚ ਜਾਨਵਰਾਂ ਬਾਰੇ ਗੱਲਾਂ ਕਰਦੇ ਰਹਿੰਦੇ ਹਨ। ਇਸ ਦੌਰਾਨ ਹਾਲ ਹੀ ਵਿੱਚ ਜੌਨ ਨੇ ਜਾਨਵਰਾਂ ਬਾਰੇ ਅਜਿਹਾ ਬਿਆਨ ਦਿੱਤਾ, ਜਿਸ ਕਾਰਨ ਉਹ ਬੁਰੀ ਤਰ੍ਹਾਂ ਫਸ ਗਏ। ਯੂਜ਼ਰਸ ਉਨ੍ਹਾਂ ਦੇ ਬਿਆਨ ਲਈ ਉਨ੍ਹਾਂ ਨੂੰ ਖੂਬ ਟ੍ਰੋਲ ਕਰ ਰਹੇ ਹਨ।
ਦਰਅਸਲ ਜੌਨ ਅਬ੍ਰਾਹਮ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਉਹ ਕਹਿੰਦੇ ਹਨ- "ਸੱਚ ਕਹਾਂ ਤਾਂ ਮੈਂ ਨਾਸਤਿਕ ਹਾਂ, ਪਰ ਮੇਰਾ ਮੰਨਣਾ ਹੈ ਕਿ ਜੇਕਰ ਧਰਤੀ 'ਤੇ ਕੋਈ ਰੱਬ ਹੈ, ਤਾਂ ਉਹ ਕੁੱਤੇ ਹਨ। ਇਹ ਮੇਰਾ ਨਿੱਜੀ ਵਿਸ਼ਵਾਸ ਹੈ ਅਤੇ ਮੈਂ ਉਨ੍ਹਾਂ ਦੀ ਪੂਜਾ ਕਰਦਾ ਹਾਂ। ਮੈਂ ਹਰ ਜਾਨਵਰ ਦੀ ਪੂਜਾ ਕਰਦਾ ਹਾਂ, ਜਦੋਂ ਮੈਂ ਜਾਨਵਰਾਂ ਨੂੰ ਦੇਖਦਾ ਹਾਂ, ਤਾਂ ਮੈਨੂੰ ਲੱਗਦਾ ਹੈ ਕਿ ਮੈਂ ਉਨ੍ਹਾਂ ਤੋਂ ਕੀ ਸਿੱਖ ਸਕਦਾ ਹਾਂ। ਕੁੱਤੇ ਤੁਹਾਡੇ ਲਈ ਖਾਸ ਤੌਰ 'ਤੇ ਬਹੁਤ ਚੰਗੇ ਹੁੰਦੇ ਹਨ, ਭਾਵੇਂ ਤੁਸੀਂ ਉਨ੍ਹਾਂ ਨਾਲ ਕਿਵੇਂ ਵੀ ਵਿਵਹਾਰ ਕਰਦੇ ਹੋ।"
ਜਿਵੇਂ ਹੀ ਜੌਨ ਅਬ੍ਰਾਹਮ ਦਾ ਇਹ ਵੀਡੀਓ ਸਾਹਮਣੇ ਆਇਆ, ਲੋਕ ਭੜਕ ਗਏ ਅਤੇ ਉਨ੍ਹਾਂ ਨੂੰ ਖਰੀਆਂ-ਖਰੀਆਂ ਸੁਣਾਉਣ ਲੱਗ ਪਏ। ਇੱਕ ਯੂਜ਼ਰ ਨੇ ਲਿਖਿਆ, "ਇਹ ਲੋਕ ਕਿਸੇ ਵੀ ਚੀਜ਼ 'ਤੇ ਭੌਂਕਦੇ ਹਨ।" ਇੱਕ ਹੋਰ ਨੇ ਲਿਖਿਆ, "ਬੇਵਕੂਫ ਡਾਗ ਨੂੰ ਕਿਸਨੇ ਬਣਾਇਆ ਉਸ ਦੇ ਬਾਰੇ 'ਚ ਗੱਲ ਕਰ।" ਇੱਕ ਹੋਰ ਨੇ ਲਿਖਿਆ, "ਤੁਸੀਂ ਕਿੰਨੀ ਮੂਰਖਤਾ ਵਾਲੀ ਗੱਲ ਕਹੀ ਹੈ।" ਇਸੇ ਤਰ੍ਹਾਂ ਦੀਆਂ ਟਿੱਪਣੀਆਂ ਕਰਕੇ ਹੋਰ ਉਪਭੋਗਤਾਵਾਂ ਨੇ ਵੀ ਜੌਨ ਦੇ ਇਸ ਵੀਡੀਓ 'ਤੇ ਆਪਣਾ ਗੁੱਸਾ ਜ਼ਾਹਰ ਕੀਤਾ।
ਦੂਜੀ ਵਾਰ ਮਾਂ ਬਣੇਗੀ ਇਲਿਆਨਾ ਡੀ'ਕਰੂਜ਼, ਸਾਂਝੀ ਕੀਤੀ ਬੇਬੀ ਬੰਪ ਵਾਲੀ ਤਸਵੀਰ
NEXT STORY