ਜਲੰਧਰ (ਬਿਊਰੋ) : ਸਾਲ 2022 ਦਾ ਆਗਾਜ਼ ਵਿਆਹਾਂ ਦੇ ਸੀਜ਼ਨ ਨਾਲ ਸ਼ੁਰੂ ਹੋਇਆ ਹੈ। ਬੀਤੇ ਕੁਝ ਮਹੀਨੇ ਪਹਿਲਾਂ ਹੀ ਗਾਇਕ ਪਰਮੀਸ਼ ਵਰਮਾ, ਗੋਲਡਬੁਆਏ, ਪੁਖਰਾਜ ਭੱਲਾ ਅਤੇ ਹੋਰ ਬੀ-ਟਾਊਨ ਕਲਾਕਾਰਾਂ ਨੂੰ ਵੀ ਵਿਆਹ ਦੇ ਬੰਧਨ 'ਚ ਬੱਝਦੇ ਵੇਖਿਆ ਹੈ।

ਇਕ ਤੋਂ ਬਾਅਦ ਇਕ ਮਸ਼ਹੂਰ ਹਸਤੀਆਂ ਵਿਆਹ ਦੇ ਬੰਧਨ ਬੱਝ ਰਹੀਆਂ ਹਨ। ਇਹ ਸਿਲਸਿਲਾ ਪੰਜਾਬੀ ਸੰਗੀਤ ਜਗਤ 'ਚ ਹੀ ਨਹੀਂ ਸਗੋਂ ਬਾਲੀਵੁੱਡ ਤੇ ਟੀ. ਵੀ. ਇੰਡਸਟਰੀ 'ਚ ਵੀ ਚੱਲ ਰਿਹਾ ਹੈ।

ਉਥੇ ਹੀ 'ਬੇਬੇ' ਗੀਤ ਨਾਲ ਪ੍ਰਸਿੱਧੀ ਖੱਟਣ ਵਾਲੇ ਪੰਜਾਬੀ ਗਾਇਕ ਜੌਰਡਨ ਸੰਧੂ ਜਲਦ ਹੀ ਵਿਆਹ ਦੇ ਬੰਧਨ 'ਚ ਬੱਝਣ ਜਾ ਰਹੇ ਹਨ। ਇਹ ਅਸੀਂ ਨਹੀਂ ਖ਼ੁਦ ਜੌਰਡਨ ਸੰਧੂ ਆਖ ਰਹੇ ਹਨ।

ਦਰਅਸਲ, ਹਾਲ ਹੀ 'ਚ ਜੌਰਡਨ ਸੰਧੂ ਨੇ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ 'ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਸਟੋਰੀ 'ਚ ਵੀ ਕਾਫ਼ੀ ਵੀਡੀਓਜ਼ ਸ਼ੇਅਰ ਕੀਤੀਆਂ ਹਨ।

ਦੱਸ ਦਈਏ ਕਿ ਜੌਰਡਨ ਸੰਧੂ ਦੇ ਵਿਆਹ ਦੀਆਂ ਰਸਮਾਂ 'ਚ ਮਨਮੋਹਨ ਵਾਰਿਸ ਨੇ ਆਪਣੀ ਗਾਇਕੀ ਨਾਲ ਖ਼ੂਬ ਰੌਣਕਾਂ ਲਾਈਆਂ।

ਇਸ ਤੋਂ ਇਲਾਵਾ ਗੀਤਕਾਰ ਬੰਟੀ ਬੈਂਸ, ਰਣਜੀਤ ਬਾਵਾ, ਅੰਮ੍ਰਿਤ ਮਾਨ, ਗੁੱਗੂ ਗਿੱਲ, ਦਿਲਪ੍ਰੀਤ ਢਿੱਲੋਂ, ਸੱਤਾ, ਗੋਲਡੀ, ਸੋਨੀਆ ਮਾਨ ਅਤੇ ਰਣਜੀਤ ਬਾਵਾ ਸਣੇ ਕਈ ਕਲਾਕਾਰ ਪਹੁੰਚੇ ਸਨ।

ਦੱਸਣਯੋਗ ਹੈ ਕਿ ਜੌਰਡਨ ਸੰਧੂ ਦੀ ਹੋਣ ਵਾਲੀ ਪਤਨੀ ਦਾ ਨਾਂ ਹਾਲੇ ਪਤਾ ਨਹੀਂ ਚੱਲ ਸਕਿਆ ਹੈ ਪਰ ਇਹ ਜ਼ਰੂਰ ਦੱਸਿਆ ਜਾ ਰਿਹਾ ਹੈ ਕਿ ਦੁਲਹਨ ਕੈਨੇਡਾ ਤੋਂ ਹੈ ਅਤੇ ਉਸ ਦਾ ਪਿਛੋਕੜ ਗੈਰ-ਸਿਨੇਮਿਕ ਹੈ।

ਖ਼ਬਰਾਂ ਮੁਤਾਬਕ, ਜੌਰਡਨ ਸੰਧੂ ਦਾ ਵਿਆਹ ਜਲੰਧਰ 'ਚ ਹੋਣ ਜਾ ਰਿਹਾ ਹੈ। ਇਸ ਤੋਂ ਇਲਾਵਾ ਇਹ ਵੀ ਖ਼ਬਰ ਸਾਹਮਣੇ ਆਈ ਹੈ ਕਿ ਜੌਰਡਨ ਸੰਧੂ 21 ਜਨਵਰੀ ਨੂੰ ਵਿਆਹ ਦੇ ਬੰਧਨ 'ਚ ਬੱਝਣਗੇ।



ਨੋਟ -ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
‘ਕਿਆ ਕਰੂੰ ਮੈਂ ਮਰ ਜਾਊਂ’ ਤੋਂ ਬਾਅਦ ਸ਼ਹਿਨਾਜ਼ ਗਿੱਲ ਦੀ ਯਸ਼ਰਾਜ ਮੁਖਾਤੇ ਨਾਲ ਆਈ ਨਵੀਂ ਵੀਡੀਓ
NEXT STORY