ਮੁੰਬਈ (ਏਜੰਸੀ) - ਜੂਨੀਅਰ ਐੱਨ.ਟੀ.ਆਰ. ਅਤੇ ਨਿਰਦੇਸ਼ਕ ਪ੍ਰਸ਼ਾਂਤ ਨੀਲ ਦੀ ਆਉਣ ਵਾਲੀ ਫਿਲਮ ਐੱਨ.ਟੀ.ਆਰ. ਨੀਲ 25 ਜੂਨ 2026 ਨੂੰ ਰਿਲੀਜ਼ ਹੋਵੇਗੀ। ਜੂਨੀਅਰ ਐੱਨ.ਟੀ.ਆਰ. ਅਤੇ ਪ੍ਰਸ਼ਾਂਤ ਨੀਲ ਦੀ ਫਿਲਮ ਨੂੰ ਇਸ ਸਮੇਂ 'ਐੱਨ.ਟੀ.ਆਰ.ਨੀਲ' ਦੇ ਨਾਮ ਨਾਲ ਜਾਣੀ ਜਾਂਦੀ ਹੈ। ਮਾਈਥ੍ਰੀ ਮੂਵੀ ਮੇਕਰਜ਼ ਦੇ ਬੈਨਰ ਹੇਠ ਬਣ ਰਹੀ, ਇਸ ਫਿਲਮ ਨੂੰ ਲੈ ਕੇ ਦਰਸ਼ਕਾਂ ਵਿੱਚ ਬਹੁਤ ਉਤਸ਼ਾਹ ਹੈ। ਇਹ ਫਿਲਮ 25 ਜੂਨ 2026 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। ਹਾਲਾਂਕਿ ਫਿਲਮ ਦੀ ਕਹਾਣੀ ਬਾਰੇ ਅਜੇ ਤੱਕ ਕੋਈ ਖੁਲਾਸਾ ਨਹੀਂ ਕੀਤਾ ਗਿਆ ਹੈ, ਪਰ ਇੰਡਸਟਰੀ ਦੇ ਅੰਦਰੋਂ ਹੀ ਇਸ ਪ੍ਰੋਜੈਕਟ ਨੂੰ ਭਾਰਤੀ ਸਿਨੇਮਾ ਦੇ ਇਤਿਹਾਸ ਵਿੱਚ ਸਭ ਤੋਂ ਵੱਡੀ ਕੋਲੈਬੋਰੇਸ਼ਨ ਵਿੱਚੋਂ ਇੱਕ ਦੱਸਿਆ ਜਾ ਰਿਹਾ ਹੈ।
ਦੇਵਰਾ: ਭਾਗ 1 ਦੀ ਵੱਡੀ ਸਫਲਤਾ ਤੋਂ ਬਾਅਦ ਜੂਨੀਅਰ ਐੱਨ.ਟੀ.ਆਰ. ਹੁਣ ਇਕ ਵਾਰ ਫਿਰ ਵੱਡੇ ਪਰਦੇ 'ਤੇ ਸ਼ਾਨਦਾਰ ਵਾਪਸੀ ਕਰਨ ਲਈ ਤਿਆਰ ਹੈ। 2024 ਦੀ ਤੀਜੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਤੇਲਗੂ ਫਿਲਮ ਬਣਨ ਤੋਂ ਇਲਾਵਾ, ਦੇਵਰਾ ਨੇ ਵਿਦੇਸ਼ਾਂ ਵਿੱਚ ਵੀ ਬਹੁਤ ਪਿਆਰ ਪ੍ਰਾਪਤ ਕੀਤਾ, ਖਾਸ ਕਰਕੇ ਜਾਪਾਨ ਵਿੱਚ ਜਿੱਥੇ ਇਸਦਾ ਥੀਏਟਰ ਵਿੱਚ ਸਫਲ ਪ੍ਰਦਰਸ਼ਨ ਹੋਇਆ। ਇਸ ਤੋਂ ਪਹਿਲਾਂ, ਐੱਨ.ਟੀ.ਆਰ. ਨੇ ਆਰ.ਆਰ.ਆਰ. ਵਰਗੀ ਬਲਾਕਬਸਟਰ ਫਿਲਮ ਦਿੱਤੀ ਸੀ, ਜਿਸਨੇ ਨਾ ਸਿਰਫ ਬਾਕਸ ਆਫਿਸ 'ਤੇ ਹਲਚਲ ਮਚਾ ਦਿੱਤੀ, ਬਲਕਿ ਇਸਦੇ ਗੀਤ ਨਾਟੂ ਨਾਟੂ ਨੂੰ ਰਾਸ਼ਟਰੀ ਪੁਰਸਕਾਰ ਮਿਲਿਆ ਅਤੇ ਇਹ ਆਸਕਰ ਜਿੱਤਣ ਵਾਲਾ ਭਾਰਤ ਦਾ ਪਹਿਲਾ ਅਤੇ ਏਸ਼ੀਆ ਦਾ ਵੀ ਪਹਿਲਾ ਗੀਤ ਵੀ ਬਣ ਗਿਆ।
ਦੂਜੇ ਪਾਸੇ, ਪ੍ਰਸ਼ਾਂਤ ਨੀਲ ਵੀ ਸਾਲਾਰ ਦੀ ਵੱਡੀ ਸਫਲਤਾ ਤੋਂ ਬਾਅਦ ਬੁਲੰਦੀਆਂ 'ਤੇ ਹਨ। ਇਸ ਫਿਲਮ ਨੇ ਨਾ ਸਿਰਫ਼ ਬਾਕਸ ਆਫਿਸ 'ਤੇ ਧਮਾਲ ਮਚਾਈ ਸਗੋਂ ਸਾਲ ਭਰ OTT ਪਲੇਟਫਾਰਮਾਂ 'ਤੇ ਵੀ ਰਾਜ ਕੀਤਾ। ਸਾਲਾਰ ਉਹ ਪਹਿਲੀ ਭਾਰਤੀ ਫਿਲਮ ਬਣੀ, ਜਿਸ ਨੇ ਅਜਿਹਾ ਇਤਿਹਾਸਕ ਮੁਕਾਮ ਹਾਸਲ ਕੀਤਾ। ਮਾਈਥ੍ਰੀ ਮੂਵੀ ਮੇਕਰਸ ਅਤੇ ਐੱਨ.ਟੀ.ਆਰ. ਆਰਟਸ ਵਰਗੇ ਮਸ਼ਹੂਰ ਬੈਨਰਸ ਦੇ ਨਾਲ ਬਣੀ ਫਿਲਮ 'ਐੱਨ.ਟੀ.ਆਰ.ਨੀਲ' ਕਿਸੇ ਵੱਡੇ ਵਿਜ਼ੂਅਲ ਟ੍ਰੀਟ ਤੋਂ ਘੱਟ ਨਹੀਂ ਹੋਵੇਗੀ। ਫਿਲਮ ਦਾ ਨਿਰਮਾਣ ਕਲਿਆਣ ਰਾਮ ਨੰਦਾਮੁਰੀ, ਨਵੀਨ ਯੇਰਨੇਨੀ, ਰਵੀ ਸ਼ੰਕਰ ਯਲਾਮਾਨਚਿਲੀ ਅਤੇ ਹਰੀਕ੍ਰਿਸ਼ਨ ਕੋਸਾਰਾਜੂ ਦੁਆਰਾ ਕੀਤਾ ਜਾ ਰਿਹਾ ਹੈ।
ਕੇਸਰੀ ਵੀਰ: ਲੈਜੇਂਡਸ ਆਫ ਸੋਮਨਾਥ ਦਾ ਟ੍ਰੇਲਰ ਰਿਲੀਜ਼
NEXT STORY