ਮੁੰਬਈ (ਏਜੰਸੀ)- ਬਾਲੀਵੁੱਡ ਅਦਾਕਾਰ ਕਾਰਤਿਕ ਆਰੀਅਨ ਲਈ "ਚੰਦੂ ਚੈਂਪੀਅਨ" ਸਿਰਫ਼ ਇੱਕ ਫਿਲਮ ਨਹੀਂ ਹੈ, ਸਗੋਂ ਸਖ਼ਤ ਮਿਹਨਤ, ਅਨੁਸ਼ਾਸਨ ਅਤੇ ਸਮਰਪਣ ਨਾਲ ਭਰੀ ਇੱਕ ਯਾਤਰਾ ਰਹੀ ਹੈ, ਜੋ ਹੁਣ ਰਾਸ਼ਟਰੀ ਫਿਲਮ ਪੁਰਸਕਾਰ ਵਿੱਚ ਸਰਵੋਤਮ ਅਦਾਕਾਰ ਦਾ ਸਨਮਾਨ ਮਿਲਣ ਨਾਲ ਮੁਕਾਮ 'ਤੇ ਪਹੁੰਚ ਗਈ ਹੈ। ਫਿਲਮ ਦੇ ਨਿਰਦੇਸ਼ਕ, ਕਬੀਰ ਖਾਨ ਨੇ ਕਾਰਤਿਕ ਨਾਲ ਇਸ ਖਾਸ ਉਪਲੱਬਧੀ ਦਾ ਜਸ਼ਨ ਬੇਹੱਤ ਖਾਸ ਅੰਦਾਜ਼ ਵਿੱਚ ਮਨਾਇਆ।

ਕਬੀਰ ਖਾਨ ਨੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਸਾਂਝਾ ਕੀਤਾ, ਜਿਸ ਵਿੱਚ ਉਹ ਕਾਰਤਿਕ ਨਾਲ ਰਸਮਲਾਈ ਖਾਂਦੇ ਅਤੇ ਉਨ੍ਹਾਂ ਦਾ ਉਪਲੱਬਧੀ ਦਾ ਜਸ਼ਨ ਮਨਾਉਂਦੇ ਦਿਖਾਈ ਦੇ ਰਹੇ ਹਨ। "ਚੰਦੂ ਚੈਂਪੀਅਨ" ਦੀਆਂ ਯਾਦਾਂ ਸਾਂਝੀਆਂ ਕਰਦੇ ਹੋਏ, ਕਬੀਰ ਖਾਨ ਨੇ ਲਿਖਿਆ ਕਿ 18 ਜੁਲਾਈ, 2022 ਨੂੰ ਕਾਰਤਿਕ, ਸਾਜਿਦ ਨਾਡੀਆਡਵਾਲਾ ਅਤੇ ਉਨ੍ਹਾਂ ਨੇ ਫਿਲਮ ਦਾ ਐਲਾਨ ਕੀਤਾ ਸੀ। ਇਸ ਤੋਂ ਬਾਅਧ ਦੇ ਅਗਲੇ ਦੋ ਸਾਲ ਉਨ੍ਹਾਂ ਲਈ ਸ਼ਾਨਦਾਰ ਸਫਰ ਰਹੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਫਿਲਮ ਦੇ ਨਿਰਮਾਣ 'ਤੇ ਹਮੇਸ਼ਾ ਮਾਣ ਰਹੇਗਾ, ਅਤੇ ਐਲਾਨ ਤੋਂ 4 ਸਾਲ ਬਾਅਦ ਕਾਰਤਿਕ ਦੇ ਸਰਵੋਤਮ ਅਦਾਕਾਰ ਦਾ ਰਾਸ਼ਟਰੀ ਪੁਰਸਕਾਰ ਜਿੱਤਣ ਨਾਲ ਇਹ ਯਾਤਰਾ ਪੂਰੀ ਹੋ ਗਈ ਹੈ। ਕਬੀਰ ਖਾਨ ਨੇ ਲਿਖਿਆ ਕਿ ਇਹ ਸੱਚਮੁੱਚ 'ਚੰਦੂ' ਨਹੀਂ, ਸਗੋਂ 'ਚੈਂਪੀਅਨ' ਹੈ, ਅਤੇ ਇਸ ਖੁਸ਼ੀ ਵਿੱਚ ਇੱਕ ਨਹੀਂ ਸਗੋਂ ਦੋ ਰਸ ਮਲਾਈ ਤਾ ਬਣਦੀ ਹੈ।
65 ਸਾਲ ਦੇ ਹੋ ਸੁਨੀਲ ਸ਼ੈੱਟੀ, ਐਕਸ਼ਨ ਤੋਂ ਕਾਮੇਡੀ ਤੱਕ ਰਿਹਾ ਸ਼ਾਨਦਾਰ ਸਫ਼ਰ
NEXT STORY