ਨਵੀਂ ਦਿੱਲੀ— ਕਾਜੋਲ ਬਾਲੀਵੁੱਡ ਦੀ ਸਾਰਿਆ ਤੋਂ ਪ੍ਰਤੀਭਾਸ਼ਾਲੀ ਅਦਾਕਾਰਾਂ 'ਚੋਂ ਇਕ ਹਨ। ਉਹ ਸਿਨੇਮਾ ਜਗਤ 'ਚ ਕਈ ਪ੍ਰਕਾਰ ਦੇ ਕਿਰਦਾਰ ਨਿਭਾ ਚੁੱਕੀ ਹੈ। ਕਾਜੋਲ ਆਪਣੇ ਆਪ ਨੂੰ ਹਰੇਕ ਤਰ੍ਹਾਂ ਦੇ ਕਿਰਦਾਰ 'ਚ ਫਿੱਟ ਕਰ ਲੈਂਦੀ ਹੈ। ਰੋਮਾਂਟਿਕ ਸਿਨੇਮਾ ਨੂੰ ਪਸੰਦ ਕਰਨ ਵਾਲੇ ਦਰਸ਼ਕ ਕਾਜੋਲ ਦੇ ਕਾਇਲ ਹਨ। ਪਰ ਬਾਲੀਵੁੱਡ 'ਚ ਹਰੇਕ ਤਰ੍ਹਾਂ ਦਾ ਕਿਰਦਾਰ ਕਰ ਲੈਣ ਵਾਲੀ ਕਾਜੋਲ ਨੇ ਇੱਥੋਂ ਤੱਕ ਜੋ ਸਫਰ ਤੈਅ ਕੀਤਾ ਹੈ ਉਹ ਵੀ ਕਿਸੇ ਫਿਲਮੀ ਕਹਾਣੀ ਤੋਂ ਅਲਗ ਨਹੀਂ ਹੈ।
ਇਕ ਇੰਟਰਵਿਊ 'ਚ ਕਾਜੋਲ ਨੇ ਆਪਣੇ ਸ਼ੁਰੂ ਦੇ ਦਿਨਾਂ ਨੂੰ ਯਾਦ ਕਰਦੇ ਹੋਏ ਕਈ ਗੱਲ੍ਹਾਂ ਦੱਸੀਆਂ ਜਿਨ੍ਹਾਂ ਤੋਂ ਉਨ੍ਹਾਂ ਦੇ ਚਾਹੁੰਣ ਵਾਲੇ ਵਾਕਿਫ ਨਹੀਂ ਸਨ। ਆਓ ਜਾਣੀਏਂ ਕਾਜੋਲ ਦੇ ਜੀਵਨ ਦੇ ਕੁਝ ਅਣਸੁਣੇ ਕਿੱਸੇ।
ਬਹੁਤ ਹੀ ਘੱਟ ਲੋਕਾਂ ਨੂੰ ਪਤਾ ਹੈ ਕਿ ਕਾਜੋਲ ਉਸ ਪਰਿਵਾਰ ਨਾਲ ਸੰਬੰਧ ਰੱਖਦੀ ਹੈ ਜਿੱਥੇ ਉਨ੍ਹਾਂ ਦੀ ਮਾਂ ਹੀ ਨਹੀਂ ਨਾਨੀ, ਪਰਨਾਨੀ ਤੱਕ ਬਾਲੀਵੁੱਡ 'ਚ ਆਪਣਾ ਮੁਕਾਮ ਹਾਸਲ ਕਰ ਚੁੱਕੀਆਂ ਹਨ।
ਤੁਹਾਡੀ ਜਾਣਕਾਰੀ ਅਨੁਸਾਰ ਨੂਤਨ ਅਤੇ ਕਾਜੋਲ ਦੀ ਮਾਂ ਤਨੁਜਾ ਨੇ ਆਪਣੀ ਮਾਂ ਸੋਭਨਾ ਸਮਰਥ ਦੀ ਅਦਾਕਾਰੀ ਦੀ ਵਿਰਾਸਤ ਨੂੰ ਉਸ ਵਾਂਗ ਅੱਗੇ ਵਧਾਇਆ ਜਿਸ ਤਰ੍ਹਾਂ ਸੋਭਨਾ ਸਮਰਥ ਮਤਲਬ ਕਾਜੋਲ ਕੀ ਨਾਨੀ ਨੇ ਆਪਣੀ ਮਾਂ ਰਤਨ ਬਾਈ ਦੇ ਨਕਸ਼ੇ ਕੱਦਮ 'ਤੇ ਚੱਲਦੇ ਹੋਏ ਅਦਾਕਾਰੀ ਨੂੰ ਆਪਣੀ ਜਿੰਦਗੀ ਦਾ ਮਕਸਦ ਬਣਾਇਆ ਸੀ।
ਅਸਲ ਕਾਜੋਲ ਦੀ ਪਰਨਾਨੀ ਰਤਨ ਬਾਈ 1940 ਦੇ ਦਸ਼ਕ ਦੀ ਹਿੰਦੀ ਸਿਨੇਮਾ ਦੀ ਇਕ ਮਸ਼ਹੂਰ ਅਦਾਕਾਰਾ ਰਹੀ ਹੈ। ਉਨ੍ਹਾਂ ਦੀ ਲੜਕੀ ਸੋਭਨਾ ਸਮਰਥ ਨੇ ਵੀ ਆਪਣੀ ਮਾਂ ਵਾਂਗ ਹੀ ਫਿਲਮਾਂ 'ਚ ਅਦਾਕਾਰੀ ਕੀਤੀ। ਸੋਭਨਾ ਸਮਰਥ ਬਾਲੀਵੁੱਡ ਦੇ ਇਤਿਹਾਸ 'ਚ ਉਸ ਪਹਿਲੀ ਅਦਾਕਾਰਾ ਦੇ ਰੂਪ 'ਚ ਦਰਜ ਹੈ ਜਿਨ੍ਹਾਂ ਨੇ ਫਿਲਮਾਂ 'ਚ ਪਹਿਲੀ ਵਾਰ ਬਿਕਨੀ ਪਾ ਕੇ ਉਸ ਜ਼ਮਾਨੇ 'ਚ ਪਰਦੇ 'ਤੇ ਸਨਸਨੀ ਮਚਾ ਦਿੱਤੀ ਸੀ।
ਤੁਹਾਡੀ ਜਾਣਕਾਰੀ ਅਨੁਸਾਰ ਫਿਲਮ ਅਦਾਕਾਰਾ ਰਾਣੀ ਮੁੱਖਰਜੀ ਵੀ ਕਾਜੋਲ ਦੀ ਕਜ਼ਿਨ ਹੈ। ਅਸਲ 'ਚ ਮਾਂ ਹੀ ਨਹੀਂ ਬਲਕਿ ਪਿਤਾ ਵਲੋਂ ਵੀ ਕਾਜੋਲ ਦਾ ਫਿਲਮੀ ਦੁਨੀਆ ਤੋਂ ਪਹਿਲਾ ਅਤੇ ਗਹਿਰਾ ਰਿਸ਼ਤਾ ਰਿਹਾ ਹੈ। ਕਾਜੋਲ ਦੇ ਦਾਦਾ ਸੱਸ਼ਧਰ ਮੁੱਖਰਜੀ ਮੁੰਬਈ ਦੂਨੀਆਂ ਦੇ ਮਸ਼ਹੂਰ ਫਿਲਮ ਸਟੂਡੀਓ ਦੇ ਫਾਉਂਡਰ ਰਹੇ ਹਨ।
ਸੱਸ਼ਧਰ ਮੁੱਖਰਜੀ ਦਾ ਵਿਆਹ ਬਲੈਕ ਐਂਡ ਵਾਈਟ ਸਿਨੇਮਾ ਦੇ ਸੁਪਰਸਟਾਰ ਦਾਦਾਮੁਨੀ ਮਤਲਬ ਕੇ ਅਸ਼ੋਕ ਕੁਮਾਰ ਦੀ ਭੈਣ ਸਤੀਰਾਣੀ ਗਾਂਗੁਲੀ ਦੇ ਨਾਲ ਹੋਈ ਸੀ। ਕਾਜੋਲ ਦੇ ਦਾਦੇ ਦੇ ਪੰਜ ਲੜਕੇ ਸਨ। ਇਨ੍ਹਾਂ ਦਾ ਨਾਮ ਰੋਨੋ ਮੁੱਖਰਜੀ, ਜੋਏ ਮੁੱਖਰਜੀ, ਦੇਵ ਮੁੱਖਰਜੀ, ਸ਼ੂਬੀਰ ਮੁੱਖਰਜੀ ਅਤੇ ਸ਼ੋਮੂ ਮੁੱਖਰਜੀ। ਕਾਜੋਲ ਦੇ ਇਹ ਸਾਰੇ ਚਾਚੇ ਫਿਲਮੀ ਦੁਨੀਆ ਨਾਲ ਜੁੜੇ ਰਹੇ ਹਨ ਅਤੇ ਉਨ੍ਹਾਂ ਦੇ ਪਿਤਾ ਸ਼ੋਮੂ ਮੁੱਖਰਜੀ ਵੀ ਨਿਰਮਾਤਾ-ਨਿਰਦੇਸ਼ਕ ਰਹੇ ਹਨ ਅਤੇ ਉਨ੍ਹਾਂ ਨੇ ਛਲੀਆ-ਬਾਬੂ, ਫਿਫਟੀ-ਫਿਫਟੀ ਅਤੇ ਪੱਥਰ ਦੇ ਇੰਨਸਾਨ ਵਰਗੀਆਂ ਸਫਲ ਫਿਲਮਾਂ ਬਣਾਈਆਂ ਸਨ।
'ਬਿਗ ਬੌਸ-9' ਵਿਚ ਹੋਵੇਗੀ ਇਨ੍ਹਾਂ ਹੌਟ ਅਭਿਨੇਤਰੀਆਂ ਦੀ ਐਂਟਰੀ, ਯੁਵਰਾਜ ਨਾਲ ਜੁੜ ਚੁੱਕਾ ਹੈ ਨਾਂ
NEXT STORY