ਜਲੰਧਰ (ਬਿਊਰੋ)– ਆਪਣੀਆਂ ਵਾਇਰਲ ਵੀਡੀਓਜ਼ ਕਾਰਨ ਮਸ਼ਹੂਰ ਹੋਏ ਗਾਇਕ ਕਮਲਜੋਤ ਸਿੰਘ ਦਾ ਡੈਬਿਊ ਗੀਤ ‘ਇਸ਼ਕ ਤੇਰੇ ’ਚ ਕਮਲੀ’ ਰਿਲੀਜ਼ ਹੋਣ ਜਾ ਰਿਹਾ ਹੈ। ਕਮਲਜੋਤ ਸਿੰਘ ਦਾ ਇਹ ਗੀਤ ਨਵੇਂ ਸਾਲ ਵਾਲੇ ਦਿਨ ਯਾਨੀ ਕਿ 1 ਜਨਵਰੀ, 2021 ਨੂੰ ਰਿਲੀਜ਼ ਹੋਵੇਗਾ। ਇਸ ਗੀਤ ਦਾ ਪੋਸਟਰ ਹਾਲ ਹੀ ’ਚ ਰਿਲੀਜ਼ ਹੋਇਆ ਹੈ।
‘ਇਸ਼ਕ ਤੇਰੇ ’ਚ ਕਮਲੀ’ ਗੀਤ ਨੂੰ ਮਨਦੀਪ ਕੌਰ ਸਿੱਧੂ ਵਲੋਂ ਪ੍ਰੋਡਿਊਸ ਕੀਤਾ ਗਿਆ ਹੈ। ਗੀਤ ਨੂੰ ਆਵਾਜ਼ ਦੇਣ ਦੇ ਨਾਲ-ਨਾਲ ਇਸ ਨੂੰ ਲਿਖਿਆ ਤੇ ਕੰਪੋਜ਼ ਵੀ ਖੁਦ ਕਮਲਜੋਤ ਸਿੰਘ ਨੇ ਕੀਤਾ ਹੈ। ਗੀਤ ਨੂੰ ਮਿਊਜ਼ਿਕ ਗੁੱਲੂ ਪਰਦੇਸੀ ਨੇ ਦਿੱਤਾ ਹੈ।
ਦੱਸਣਯੋਗ ਹੈ ਕਿ ਕਮਲਜੋਤ ਦੀਆਂ ਲੌਕਡਾਊਨ ਦੌਰਾਨ ਕਈ ਵੀਡੀਓਜ਼ ਵਾਇਰਲ ਹੋਈਆਂ ਸਨ। ਆਪਣੀ ਸੁਰੀਲੀ ਆਵਾਜ਼ ਕਰਕੇ ਕਮਲਜੋਤ ਸਿੰਘ ਨੂੰ ਲੋਕਾਂ ਵਲੋਂ ਖੂਬ ਸਰਾਹਿਆ ਗਿਆ ਸੀ। ਇਹ ਉਨ੍ਹਾਂ ਦੀ ਸੁਰੀਲੀ ਆਵਾਜ਼ ਦਾ ਹੀ ਜਾਦੂ ਹੈ, ਜਿਸ ਨਾਲ ਉਹ ਪੰਜਾਬੀ ਸੰਗੀਤ ਜਗਤ ’ਚ ਨਵੀਂ ਸ਼ੁਰੂਆਤ ਕਰਨ ਜਾ ਰਹੇ ਹਨ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।
Year Ender 2020 : ਕਨਿਕਾ ਕਪੂਰ ਤੋਂ ਅਮਿਤਾਭ ਤੱਕ, ਇਨ੍ਹਾਂ ਸਿਤਾਰਿਆਂ ਨੇ ਦਿੱਤੀ 'ਕੋਰੋਨਾ' ਨੂੰ ਮਾਤ
NEXT STORY