ਮੁੰਬਈ : ਅਦਾਕਾਰਾ ਕੰਗਨਾ ਰਣੌਤ ਬਾਲੀਵੁੱਡ ਦੀਆਂ ਉਨ੍ਹਾਂ ਅਭਿਨੇਤਰੀਆਂ ’ਚੋਂ ਹੈ ਜੋ ਖ਼ੁਦ ’ਤੇ ਗੱਲ ਆਉਣ ’ਤੇ ਕਦੇ ਚੁੱਪ ਨਹੀਂ ਬੈਠਦੀ। ਅਦਾਕਾਰਾ ਆਪਣੇ ਬੇਬਾਕ ਅੰਦਾਜ਼ ਲਈ ਮਸ਼ਹੂਰ ਹੈ ਅਤੇ ਲੋਕਾਂ ਦੇ ਸਾਹਮਣੇ ਖੁੱਲ੍ਹ ਦੇ ਆਪਣੀ ਰਾਏ ਰੱਖਦੀ ਹੈ। ਫਿਰ ਉਸ ਦੇ ਲਈ ਉਸ ਨੂੰ ਟਰੋਲ ਹੋਣਾ ਪਏ ਜਾਂ ਸ਼ਲਾਘਾ ਮਿਲੇ ਉਸ ਦੀ ਪਰਵਾਹ ਨਹੀਂ ਕਰਦੀ। ਹਾਲ ਹੀ ’ਚ ਕੰਗਨਾ ਨੇ ਉਸ ਪੱਤਰਕਾਰ ਨੂੰ ਲੰਮੇ ਹੱਥੀਂ ਲਿਆ ਜਿਸ ਨੇ ਉਸ ਨੂੰ ਅਨਾੜੀ ਅਤੇ ਅਨਪੜ੍ਹ ਕਹਿ ਕੇ ਬੁਲਾਇਆ।
ਦਰਅਸਲ ਕੰਗਨਾ ਦੇ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਖ਼ਿਲਾਫ਼ ਇਕ ਬਿਆਨ ਦੇਣ ਤੋਂ ਬਾਅਦ ਇਕ ਪੱਤਰਕਾਰ ਨੇ ਉਸ ਨੂੰ ਕਿਹਾ ਕਿ ਉਹ ਇਕ ਅਨਾੜੀ, ਅਨਪੜ੍ਹ, ਬੇਵਕੂਫ ਇਨਸਾਨ ਹੈ ਜੋ ਕਿ ਸਮਝਦੀ ਹੈ ਕਿ ਉਸ ਨੂੰ ਸਭ ਕੁਝ ਪਤਾ ਹੈ ਅਤੇ ਉਹ ਫਿਰ ਵੀ ਰੇਡ ਇੰਡੀਅਨ ਵਰਗੇ ਇਤਰਾਜ਼ਯੋਗ ਸ਼ਬਦਾਂ ਦੀ ਵਰਤੋਂ ਕਰਦੀ ਹੈ।
ਪੱਤਰਕਾਰ ਦੇ ਇਸ ਬਿਆਨ ’ਤੇ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਕੰਗਨਾ ਨੇ ਕਿਹਾ ਕਿ ਮੇਰੇ ਟਵੀਟ ਸਿਰਫ਼ ਬੁੱਧੀਜੀਵੀ ਅਤੇ ਹਾਈ ਆਈ ਕਿਊ ਵਾਲੇ ਲੋਕਾਂ ਦੇ ਲਈ ਹਨ। ਮੈਂ ਬੈਠ ਕੇ ਹਰ ਡਮੀ ਨੂੰ ਸਮਝਾ ਨਹੀਂ ਸਕਦੀ। ਸ਼ਬਦ ਅਤੇ ਸਮਾਂ ਸੀਮਿਤ ਹੈ। ਤੁਹਾਡੇ ਵਰਗੇ ਮੂਰਖ ਕਿਸ ਲਈ ਉਤਸ਼ਾਹਿਤ ਹਨ? ਇਹ ਤੁਹਾਡੇ ਲਈ ਨਹੀਂ ਹਨ ਅਤੇ ਰੇਡ ਇੰਡੀਅਨ ਦੇ ਬਾਰੇ ’ਚ ਕੀ ਹੈ? ਤੁਹਾਨੂੰ ਨਹੀਂ ਪਤਾ ਕਿ ਬ੍ਰੈਂਡੋ ਇਕ ਮੂਲ ਅਮਰੀਕੀ ਹੈ, ਜਿਸ ਨੂੰ ਤੁਸੀਂ ਚਿੱਲਰ ਕਹਿੰਦੇ ਹੋ।
ਇਸ ਟਵੀਟ ’ਚ ਕੰਗਨਾ ਨੇ ਆਪਣੀ ਤੁਲਨਾ ਅਮਰੀਕੀ ਅਦਾਕਾਰਾ ਮਾਰਲਨ ਬ੍ਰੈਂਡੋ ਨਾਲ ਕੀਤੀ ਅਤੇ ਇਸ ਤੋਂ ਪਹਿਲਾਂ ਉਹ ਕਈ ਵਾਰ ਆਪਣੀ ਤੁਲਨਾ ਵੱਡੇ ਸਿਤਾਰਿਆਂ ਨਾਲ ਕਰ ਚੁੱਕੀ ਹੈ ਜਿਸ ਨੂੰ ਲੈ ਕੇ ਉਸ ਨੂੰ ਕਾਫ਼ੀ ਵਾਰ ਟਰੋਲ ਵੀ ਹੋਣਾ ਪੈਂਦਾ ਹੈ।
ਕੰਗਨਾ ਦੀ ਫ਼ਿਲਮਾਂ ’ਚ ਕੰਮ ਦੀ ਗੱਲ ਕਰੀਏ ਤਾਂ ਉਹ ਜਲਦ ਹੀ ‘ਥਲਾਇਵੀ’ ’ਚ ਨਜ਼ਰ ਆਵੇਗੀ। ਇਸ ਫ਼ਿਲਮ ’ਚ ਅਦਾਕਾਰਾ ਤਾਮਿਲਨਾਡੂ ਦੀ ਸਾਬਕਾ ਸੀ.ਐੱਮ.ਜੈਲਲਿਤਾ ਦੇ ਕਿਰਦਾਰ ’ਚ ਨਜ਼ਰ ਆਵੇਗੀ। ਇਸ ਤੋਂ ਇਲਾਵਾ ਉਸ ਦੇ ਕੋਲ ‘ਤੇਜਸ’ ਅਤੇ ‘ਧਾਕੜ’ ਵਰਗੀਆਂ ਦੋ ਫ਼ਿਲਮਾਂ ਹਨ।
ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ।
ਮੁੜ ਵਿਗੜੀ ਅਮਿਤਾਭ ਬੱਚਨ ਦੀ ਤਬੀਅਤ, ਹੋ ਸਕਦੀ ਹੈ ਸਰਜਰੀ
NEXT STORY