ਬਾਲੀਵੁੱਡ ਡੈਸਕ- ਅਦਾਕਾਰਾ ਕੰਗਨਾ ਰਣੌਤ ਬਾਲੀਵੁੱਡ ਦੀਆਂ ਮਸ਼ਹੂਰ ਅਦਾਕਾਰਾਂ ’ਚੋਂ ਇਕ ਹੈ। ਫ਼ਿਲਮ ’ਚ ਆਪਣਾ ਦਮਦਾਰ ਅੰਦਾਜ਼ ਦਿਖਾਉਣ ਵਾਲੀ ਕੰਗਨਾ ਦਾ ਸਿਆਸੀ ਹਸਤੀਆਂ ਨਾਲ ਵੀ ਖਾਸ ਰਿਸ਼ਤਾ ਹੈ। ਉਹ ਅਕਸਰ ਸਿਆਸਤਦਾਨਾਂ ਅਤੇ ਨੇਤਾਵਾਂ ਨੂੰ ਮਿਲਦੀ ਹੈ। ਹਾਲ ਹੀ ’ਚ ਅਦਾਕਾਰਾ ਨੇ ਦੇਸ਼ ਦੀ ਨਵੀਂ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਨਾਲ ਰਾਸ਼ਟਰਪਤੀ ਭਵਨ ’ਚ ਮੁਲਾਕਾਤ ਕੀਤੀ, ਜਿਸ ਦੀਆਂ ਤਸਵੀਰਾਂ ਉਸ ਨੇ ਸੋਸ਼ਲ ਮੀਡੀਆ ’ਤੇ ਸਾਂਝੀਆਂ ਕੀਤੀਆਂ ਹਨ।
ਇਹ ਵੀ ਪੜ੍ਹੋ : ਰਾਜੂ ਸ਼੍ਰੀਵਾਸਤਵ ਅਜੇ ਵੀ ਬੇਹੋਸ਼ੀ ਦੀ ਹਾਲਤ ’ਚ, ਡਾਕਟਰ ਨੇ ਕਿਹਾ- ‘ਜਦੋਂ ਤੱਕ ਦਿਮਾਗ ’ਚ ਕੋਈ ਹਲਚਲ ਨਹੀਂ...’
ਮੁਲਾਕਾਤ ਦੌਰਾਨ ਕੰਗਨਾ ਰਣੌਤ ਨੇ ਪ੍ਰਧਾਨ ਸ਼੍ਰੀਮਤੀ ਦ੍ਰੌਪਦੀ ਮੁਰਮੂ ਨੂੰ ਫੁੱਲ ਭੇਟ ਕੀਤੇ। ਇੰਸਟਾਗ੍ਰਾਮ ’ਤੇ ਤਸਵੀਰਾਂ ਸਾਂਝੀਆਂ ਕਰਦਿਆਂ ਅਦਾਕਾਰਾ ਨੇ ਸ਼ਾਨਦਾਰ ਕੈਪਸ਼ਨ ਵੀ ਦਿੱਤੀ ਹੈ ਜਿਸ ’ਚ ਅਦਾਕਾਰਾ ਨੇ ਲਿਖਿਆ ਕਿ ‘ਸਤਿਕਾਰਯੋਗ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਜੀ ਨੂੰ ਮਿਲ ਕੇ ਕਿੰਨੀ ਖੁਸ਼ੀ ਹੋਈ, ਕਿੰਨੇ ਸਨਮਾਨ ਦੀ ਗੱਲ ਹੈ। ਉਸਦੀ ਕੋਮਲ ਅਵਾਜ਼, ਸ਼ਾਂਤ ਵਿਵਹਾਰ ਅਤੇ ਦਿਆਲੂ ਹੈ, ਉਹ ਕੁਰਸੀ/ਸਿੰਘਾਸਨ ’ਤੇ ਬੈਠੀ ਕਿਸੇ ਦੇਵੀ/ਸ਼ਕਤੀ ਤੋਂ ਘੱਟ ਨਹੀਂ ਜਾਪਦੀ ਜੋ ਪਾਲਣ ਪੋਸ਼ਣ, ਤੰਦਰੁਸਤੀ ਅਤੇ ਮਾਰਗਦਰਸ਼ਨ ਕਰਦੀ ਹੈ, ਉਨ੍ਹਾਂ ਨੇ ਮੇਰੇ ਕੰਮ ਲਈ ਮੇਰੀ ਪ੍ਰਸ਼ੰਸਾ ਕੀਤੀ, ਮੈਂ ਸਤਿਕਾਰਯੋਗ ਰਾਸ਼ਟਰਪਤੀ ਨੂੰ ਕਿਹਾ ਕਿ ਜਦੋਂ ਉਹ ਉੱਚੇ ਸਥਾਨ ’ਤੇ ਪਹੁੰਚ ਗਈ ਤਾਂ ਇਸ ਰਾਸ਼ਟਰ ’ਚ ਇਕ ਨਾਗਰਿਕ ਹਰ ਔਰਤ ਆਪਣੀ ਥਾਂ ’ਤੇ ਉੱਠ ਸਕਦੀ ਹੈ। ਇਹ ਹਰ ਔਰਤ ਲਈ ਸਨਮਾਨ ਦੀ ਗੱਲ ਹੈ, ਜੈ ਹਿੰਦ।’
ਇਹ ਵੀ ਪੜ੍ਹੋ : ਟਵਿੰਕਲ ਖੰਨਾ ਨੇ ਪਤੀ ਅਕਸ਼ੈ ਕੁਮਾਰ ਨੂੰ ਜਨਮਦਿਨ ’ਤੇ ਖ਼ਾਸ ਤਰੀਕੇ ਨਾਲ ਦਿੱਤੀ ਵਧਾਈ, ਸ਼ਾਨਦਾਰ ਤਸਵੀਰ ਕੀਤੀ ਸਾਂਝੀ
ਇਸ ਦੌਰਾਨ ਕੰਗਨਾ ਰਣੌਤ ਦਾ ਰਵਾਇਤੀ ਲੁੱਕ ਦੇਖਣ ਨੂੰ ਮਿਲਿਆ। ਅਦਾਕਾਰਾ ਕਰੀਮ ਰੰਗ ਦੇ ਸੂਟ ਅਤੇ ਖੁੱਲ੍ਹੇ ਵਾਲਾਂ ’ਚ ਖੂਬਸੂਰਤ ਲੱਗ ਰਹੀ ਸੀ। ਅਦਾਕਾਰਾ ਦੀਆਂ ਇਨ੍ਹਾਂ ਤਸਵੀਰਾਂ ਨੂੰ ਪ੍ਰਸ਼ੰਸਕ ਕਾਫ਼ੀ ਪਸੰਦ ਕਰ ਰਹੇ ਹਨ।
ਅਦਾਕਾਰਾ ਦੇ ਫ਼ਿਲਮੀ ਕਰੀਅਰ ਦੀ ਗੱਲ ਕਰੀਏ ਤਾਂ ਕੰਗਨਾ ਰਣੌਤ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫ਼ਿਲਮ ‘ਐਮਰਜੈਂਸੀ’ ਦੀ ਸ਼ੂਟਿੰਗ ’ਚ ਰੁੱਝੀ ਹੋਈ ਹੈ। ਐਮਰਜੈਂਸੀ ’ਚ ਉਹ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਿਰਦਾਰ ’ਚ ਨਜ਼ਰ ਆਵੇਗੀ। ਫ਼ਿਲਮ ’ਚ ਕੰਗਨਾ ਤੋਂ ਇਲਾਵਾ ਅਨੁਪਮ ਖ਼ੇਰ, ਮਹਿਮਾ ਚੌਧਰੀ, ਮਿਲਿੰਦ ਸੋਮਨ ਅਤੇ ਸ਼੍ਰੇਅਸ ਤਲਪੜੇ ਵਰਗੇ ਸਿਤਾਰਿਆਂ ਦਾ ਫ਼ਰਸਟ ਲੁੱਕ ਵੀ ਸਾਹਮਣੇ ਆਇਆ ਹੈ।
ਰਾਜੂ ਸ਼੍ਰੀਵਾਸਤਵ ਅਜੇ ਵੀ ਬੇਹੋਸ਼ੀ ਦੀ ਹਾਲਤ ’ਚ, ਡਾਕਟਰ ਨੇ ਕਿਹਾ- ‘ਜਦੋਂ ਤੱਕ ਦਿਮਾਗ ’ਚ ਕੋਈ ਹਲਚਲ ਨਹੀਂ...’
NEXT STORY