ਐਂਟਰਟੇਨਮੈਂਟ ਡੈਸਕ - ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੇ ਆਪਣੇ ਐਕਸ ਹੈਂਡਲ ‘ਤੇ ਬ੍ਰਿਟਿਸ਼ ਸਾਂਸਦ ਬੌਬ ਬਲੈਕਮੈਨ ਦਾ ਵੀਡੀਓ ਸ਼ੇਅਰ ਕਰਕੇ ਭਾਰਤੀ ਸਿਆਸਤਦਾਨਾਂ ‘ਤੇ ਨਿਸ਼ਾਨਾ ਸਾਧਿਆ ਹੈ। ਕੰਗਨਾ ਨੇ ਪੋਸਟ ਨਾਲ ਕੈਪਸ਼ਨ ‘ਚ ਲਿਖਿਆ, ''ਬ੍ਰਿਟਿਸ਼ ਸੰਸਦ ਨੇ ਪ੍ਰਗਟਾਵੇ ਦੀ ਆਜ਼ਾਦੀ ਦੇ ਮੌਲਿਕ ਅਧਿਕਾਰ ਲਈ ਆਵਾਜ਼ ਉਠਾਈ। ਇਸ ਦੇ ਨਾਲ ਹੀ ਭਾਰਤੀ ਸਿਆਸਤਦਾਨਾਂ ਅਤੇ ਨਾਰੀਵਾਦੀਆਂ ਨੇ ਚੁੱਪ ਧਾਰੀ ਰੱਖੀ ਹੈ। ਐਮਰਜੈਂਸੀ।'' 18 ਜਨਵਰੀ ਨੂੰ ਲੰਡਨ ਦੇ ਇੱਕ ਥੀਏਟਰ 'ਚ ‘ਐਮਰਜੈਂਸੀ’ ਦੀ ਸਕ੍ਰੀਨਿੰਗ ਰੋਕ ਦਿੱਤੀ ਗਈ ਸੀ। ਖਾਲਿਸਤਾਨ ਸਮਰਥਕ ਸਿਨੇਮਾ ਹਾਲ 'ਚ ਦਾਖਲ ਹੋ ਗਏ ਅਤੇ ਫ਼ਿਲਮ ਦਾ ਵਿਰੋਧ ਕਰਨ ਲੱਗੇ। ਵਿਰੋਧੀਆਂ ਨੇ ਥੀਏਟਰ ਦੇ ਅੰਦਰ ਮੌਜੂਦ ਦਰਸ਼ਕਾਂ ਨਾਲ ਬਹਿਸ ਵੀ ਕੀਤੀ। ਕੰਜ਼ਰਵੇਟਿਵ ਪਾਰਟੀ ਦੇ ਸੰਸਦ ਮੈਂਬਰ ਬੌਬ ਬਲੈਕਮੈਨ ਨੇ ਸ਼ੁੱਕਰਵਾਰ ਨੂੰ ਇਸ ਘਟਨਾ ਦੀ ਸਖ਼ਤ ਨਿੰਦਾ ਕੀਤੀ। ਉਨ੍ਹਾਂ ਸਰਕਾਰ ਤੋਂ ਇਸ ਮਾਮਲੇ 'ਚ ਦਖਲ ਦੇਣ ਦੀ ਮੰਗ ਕੀਤੀ। ਬੌਬ ਬਲੈਕਮੈਨ ਮੁਤਾਬਕ ‘ਐਮਰਜੈਂਸੀ’ ਦੇਖਣ ਆਏ ਲੋਕਾਂ ਨੂੰ ਧਮਕਾਇਆ ਗਿਆ।
ਇਹ ਖ਼ਬਰ ਵੀ ਪੜ੍ਹੋ - 'ਪੰਜਾਬ 95' ਨੂੰ ਲੈ ਕੇ ਦਿਲਜੀਤ ਦੋਸਾਂਝ ਨੇ ਸਾਂਝੀ ਕੀਤੀ ਨਵੀਂ ਪੋਸਟ, ਸ਼ਰੇਆਮ ਆਖੀ ਇਹ ਗੱਲ
ਦਰਸ਼ਕਾਂ ਨੂੰ ਮਿਲੀਆਂ ਧਮਕੀਆਂ
ਲੰਡਨ ‘ਚ ਕਈ ਥਾਵਾਂ ‘ਤੇ ‘ਐਮਰਜੈਂਸੀ’ ਦਿਖਾਈ ਜਾ ਰਹੀ ਸੀ। ਇਸ ਦੌਰਾਨ ਕੁਝ ਲੋਕਾਂ ਨੇ ਫ਼ਿਲਮ ਦੇਖਣ ਵਾਲੇ ਦਰਸ਼ਕਾਂ ਨੂੰ ਡਰਾਇਆ ਅਤੇ ਧਮਕਾਇਆ। ਵਿਰੋਧੀ ਧਿਰ ਕੰਜ਼ਰਵੇਟਿਵ ਪਾਰਟੀ ਦੇ ਸੰਸਦ ਮੈਂਬਰ ਬੌਬ ਬਲੈਕਮੈਨ ਨੇ ਇਸ ਮਾਮਲੇ ਸਬੰਧੀ ਬ੍ਰਿਟਿਸ਼ ਸਰਕਾਰ ਤੋਂ ਦਖਲ ਦੀ ਮੰਗ ਕੀਤੀ ਹੈ। ਬੌਬ ਬਲੈਕਮੈਨ ਉੱਤਰੀ-ਪੱਛਮੀ ਲੰਡਨ ਹਲਕੇ ਦੀ ਨੁਮਾਇੰਦਗੀ ਕਰਦਾ ਹੈ ਅਤੇ ਕਥਿਤ ਖਾਲਿਸਤਾਨ ਸਮਰਥਕਾਂ ਨੇ ਇਸ ਖੇਤਰ ਦੇ ਲੋਕਾਂ ਨੂੰ ਫ਼ਿਲਮ ਦੇਖਣ ਲਈ ਧਮਕਾਇਆ ਸੀ।
ਇਹ ਖ਼ਬਰ ਵੀ ਪੜ੍ਹੋ - ਸੈਫ 'ਤੇ ਹਮਲਾ ਕਰਨ ਤੋਂ ਪਹਿਲਾਂ ਹਮਲਾਵਰ ਨੇ ਕੀਤਾ ਸੀ ਇਹ ਕੰਮ, CCTV ਫੁਟੇਜ ਤੋਂ ਹੋਇਆ ਹੈਰਾਨੀਜਨਕ ਖੁਲਾਸਾ
ਬ੍ਰਿਟਿਸ਼ ਸੰਸਦ ਮੈਂਬਰ ਨੇ ਚੁੱਕਿਆ ਇਹ ਮੁੱਦਾ
‘ਐਮਰਜੈਂਸੀ’ ਦੀ ਸਕ੍ਰੀਨਿੰਗ ਦੌਰਾਨ ਵਿਰੋਧੀ ਸਿਨੇਮਾ ਹਾਲ ‘ਚ ਦਾਖਲ ਹੋ ਗਏ ਸਨ। ਇਸ ਮਾਮਲੇ ਦੀ ਨਿੰਦਾ ਕਰਨ ਵਾਲੇ ਸੰਸਦ ਮੈਂਬਰ ਬੌਬ ਬਲੈਕਮੈਨ ਨੇ ਹਾਊਸ ਆਫ ਕਾਮਨਜ਼ ਨੂੰ ਦੱਸਿਆ ਕਿ ‘ਐਮਰਜੈਂਸੀ’ ਕਈ ਵਿਵਾਦਾਂ ਦਾ ਸਾਹਮਣਾ ਕਰ ਰਹੀ ਹੈ। ਫ਼ਿਲਮ ਦੀ ਸਕਰੀਨਿੰਗ ‘ਤੇ ਆਏ ਲੋਕਾਂ ਨੂੰ ਧਮਕੀਆਂ ਦਿੱਤੀਆਂ ਗਈਆਂ। ਫ਼ਿਲਮ ਦੇਖਣ ਤੋਂ ਬਾਅਦ ਧੱਕੇਸ਼ਾਹੀ ਦੀਆਂ ਰਿਪੋਰਟਾਂ ਬਰਮਿੰਘਮ, ਸਲੋਹ, ਵੁਲਵਰਹੈਂਪਟਨ, ਮਾਨਚੈਸਟਰ ਅਤੇ ਸਟੈਨਜ਼ ਤੋਂ ਆਈਆਂ ਹਨ।
ਇਹ ਖ਼ਬਰ ਵੀ ਪੜ੍ਹੋ - ਮਸ਼ਹੂਰ ਅਦਾਕਾਰ ਘਰ ਛਾਇਆ ਮਾਤਮ, ਸਦਮੇ 'ਚ ਪੂਰਾ ਪਰਿਵਾਰ, 2 ਦਿਨ ਪਹਿਲਾਂ ਮਿਲੀ ਸੀ ਜਾਨੋਂ ਮਾਰਨ ਦੀ ਧਮਕੀ
ਬ੍ਰਿਟੇਨ ਦੇ ਕਈ ਸਿਨੇਮਾਘਰਾਂ ਤੋਂ 'ਐਮਰਜੈਂਸੀ' ਹਟਾਉਣ ਦਾ ਫੈਸਲਾ
ਵਿਵਾਦ ਦੇ ਮੱਦੇਨਜ਼ਰ ਵਿਊ ਅਤੇ ‘ਸਿਨੇਵਰਲਡ’ ਸਿਨੇਮਾ ਚੇਨ ਨੇ ਬ੍ਰਿਟੇਨ ਦੇ ਕਈ ਸਿਨੇਮਾਘਰਾਂ ਤੋਂ ‘ਐਮਰਜੈਂਸੀ’ ਹਟਾਉਣ ਦਾ ਫੈਸਲਾ ਕੀਤਾ ਹੈ। 17 ਜਨਵਰੀ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਈ ਕੰਗਨਾ ਰਣੌਤ ਦੀ ‘ਐਮਰਜੈਂਸੀ’ ਨੂੰ ਵੀ ਪੰਜਾਬ, ਭਾਰਤ 'ਚ ਵਿਰੋਧ ਦਾ ਸਾਹਮਣਾ ਕਰਨਾ ਪਿਆ। ਕੰਗਨਾ ਰਣੌਤ ਨੇ 1975-77 ਦੌਰਾਨ ਦੇਸ਼ ‘ਚ ਲਗਾਈ ਗਈ 'ਐਮਰਜੈਂਸੀ' ‘ਤੇ ਆਧਾਰਿਤ ਫ਼ਿਲਮ ਦਾ ਨਿਰਦੇਸ਼ਨ ਵੀ ਕੀਤਾ ਹੈ। ਇਸ ਫ਼ਿਲਮ ‘ਚ ਉਸ ਨੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਕਿਰਦਾਰ ਨਿਭਾਇਆ ਹੈ। ਕੰਗਨਾ ਰਣੌਤ ਦਾ ਬਿਆਨ ਹਾਲ ਹੀ ‘ਚ ਪੰਜਾਬ ‘ਚ ਫਿਲਮ ਖ਼ਿਲਾਫ਼ ਹੋ ਰਹੇ ਪ੍ਰਦਰਸ਼ਨਾਂ ਨੂੰ ਲੈ ਕੇ ਸਾਹਮਣੇ ਆਇਆ ਹੈ। ਸੋਸ਼ਲ ਮੀਡੀਆ ‘ਤੇ ਇਕ ਪੋਸਟ ਸ਼ੇਅਰ ਕਰਕੇ ਅਦਾਕਾਰਾ ਨੇ ਇਸ ਵਿਰੋਧ ਨੂੰ ‘ਕਲਾ ਅਤੇ ਕਲਾਕਾਰਾਂ ਦੀ ਪਰੇਸ਼ਾਨੀ’ ਦੱਸਿਆ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅਦਾਕਾਰ Elvish Yadav ਖਿਲਾਫ਼ FIR ਦਰਜ, ਜਾਣੋ ਮਾਮਲਾ
NEXT STORY