ਮੁਬੰਈ (ਬਿਊਰੋ) : ਹਰ ਮੁੱਦੇ 'ਤੇ ਆਪਣੀ ਖੁੱਲ੍ਹੀ ਰਾਏ ਰੱਖਣ ਵਾਲੀ ਕੰਗਨਾ ਰਣੌਤ ਇੱਕ ਵਾਰ ਫਿਰ ਤੋਂ ਖੁੱਲ੍ਹ ਕੇ ਸਾਹਮਣੇ ਆਈ ਹੈ। ਇਸ ਵਾਰ ਕੰਗਨਾ ਚੀਨ ਦੇ ਮੁੱਦੇ 'ਤੇ ਬੋਲ ਰਹੀ ਹੈ। ਚੀਨ ਵਲੋਂ ਲੱਦਾਖ 'ਚ ਕੀਤੀ ਗਈ ਹਰਕਤ 'ਤੇ ਕੰਗਨਾ ਨੇ ਖੁੱਲ੍ਹ ਕੇ ਆਪਣੀ ਰਾਏ ਰੱਖੀ ਹੈ। ਕੰਗਨਾ ਨੇ ਕਿਹਾ ਕਿ ਸਾਨੂੰ ਚੀਨੀ ਸਾਮਾਨ ਤੋਂ ਭਾਵੇਂ ਜੋ ਵੀ ਮੁਨਾਫ਼ਾ ਹੁੰਦਾ ਹੈ ਪਰ ਸਾਨੂੰ ਉਸ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ। ਕੰਗਨਾ ਨੇ ਇਹ ਵੀ ਕਿਹਾ ਕਿ ਚੀਨੀ ਸਾਮਾਨ ਖਰੀਦ ਕੇ ਅਸੀਂ ਚੀਨ ਦੀ ਭਾਰਤ ਨਾਲ ਲੜਾਈ 'ਚ ਚੀਨ ਦਾ ਸਾਥ ਦੇਣਾ ਵਾਲਾ ਕੰਮ ਕਰਦੇ ਹਾਂ। ਇਸ ਕਰਕੇ ਸਾਨੂੰ ਪੂਰੀ ਤਰ੍ਹਾਂ ਨਾਲ ਚੀਨੀ ਸਾਮਾਨ ਦਾ ਬਾਈਕਾਟ ਕਰਨਾ ਚਾਹੀਦਾ ਹੈ, ਆਤਮਨਿਰਭਰ ਬਣਨਾ ਚਾਹੀਦਾ ਹੈ।
ਇਸ ਤੋਂ ਪਹਿਲਾ ਕੰਗਣਾ ਰਣੌਤ ਨੇ ਸਿੱਧੇ ਤੌਰ ਤੇ ਬਾਲੀਵੁੱਡ ਦੇ ਵੱਡੇ ਪ੍ਰੋਡਿਓਸਰਜ਼ ਤੇ ਨਿਸ਼ਾਨਾ ਸਾਧ ਉਨ੍ਹਾਂ ਦੀ ਗੁੱਟਬਾਜ਼ੀ ਦੀ ਬਹਿਸ ਨੂੰ ਸ਼ੁਰੂ ਕੀਤਾ ਸੀ ਤੇ ਕਿਹਾ ਸੀ ਕਿ ਬਾਲੀਵੁੱਡ ਦੇ ਕਈ ਲੋਕਾਂ ਨੇ ਕੰਗਨਾ ਨੂੰ ਵੀ ਖ਼ੁਦਕੁਸ਼ੀ ਲਈ ਉਕਸਾਇਆ ਸੀ ਪਰ ਉਸ ਨੇ ਉਹ ਲੜਾਈ ਜਿੱਤ ਲਈ ਜੋ ਸੁਸ਼ਾਂਤ ਨਹੀਂ ਜਿੱਤ ਸਕਿਆ। ਕੰਗਨਾ ਨੇ ਪਹਿਲਾਂ ਇਹ ਵੀ ਕਿਹਾ ਸੀ ਕਿ ਸਿਤਾਰਿਆਂ ਨੂੰ ਹਰ ਮੁੱਦੇ ਤੇ ਖੁੱਲ੍ਹਕੇ ਬੋਲਣਾ ਚਾਹੀਦਾ ਹੈ ਕਿਉਂਕਿ ਉਨ੍ਹਾਂ ਨੂੰ ਲੱਖਾਂ ਲੋਕ ਫਾਲੋ ਕਰਦੇ ਹਨ।
ਸੁਸ਼ਾਂਤ ਦੀ ਮੌਤ ਤੋਂ 13 ਦਿਨ ਬਾਅਦ ਪਰਿਵਾਰ ਦਾ ਬਿਆਨ, ਕੀਤਾ ਵੱਡਾ ਐਲਾਨ
NEXT STORY