ਮੁੰਬਈ (ਬਿਊਰੋ) - ਅਦਾਕਾਰਾ ਕੰਗਨਾ ਰਣੌਤ ਦੀ ਫ਼ਿਲਮ ‘ਐਮਰਜੈਂਸੀ’ ਜਲਦ ਹੀ ਪਰਦੇ ‘ਤੇ ਰਿਲੀਜ਼ ਹੋਵੇਗੀ। ਸੈਂਸਰ ਬੋਰਡ ਨੇ ਅਦਾਕਾਰਾ ਦੀ ਫ਼ਿਲਮ ਨੂੰ ਸਰਟੀਫਿਕੇਟ ਦੇ ਦਿੱਤਾ ਹੈ। ਕੰਗਨਾ ਰਣੌਤ ਨੇ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ। ਅਦਾਕਾਰਾ ਨੇ ਲਿਖਿਆ ਕਿ ਸਾਨੂੰ ਇਹ ਐਲਾਨ ਕਰਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਸਾਨੂੰ ਸਾਡੀ ਫ਼ਿਲਮ 'ਐਮਰਜੈਂਸੀ' ਲਈ ਸੈਂਸਰ ਸਰਟੀਫਿਕੇਟ ਮਿਲ ਗਿਆ ਹੈ, ਅਸੀਂ ਜਲਦੀ ਹੀ ਰਿਲੀਜ਼ਿੰਗ ਡੇਟ ਦਾ ਐਲਾਨ ਕਰਾਂਗੇ। ਤੁਹਾਡੇ ਧੀਰਜ ਅਤੇ ਸਮਰਥਨ ਲਈ ਧੰਨਵਾਦ।''
ਇਹ ਖ਼ਬਰ ਵੀ ਪੜ੍ਹੋ - ਸਾਰਾ ਗੁਰਪਾਲ ਨੇ ਪੰਜਾਬੀ ਇੰਡਸਟਰੀ 'ਤੇ ਲਾਏ ਗੰਭੀਰ ਦੋਸ਼, ਪੋਸਟ ਨੇ ਛੇੜੀ ਚਰਚਾ
ਅਦਾਲਤ ਦਾ ਖੜਕਾਇਆ ਸੀ ਦਰਵਾਜ਼ਾ
ਜਦੋਂ ਕੰਗਨਾ ਰਣੌਤ ਦੀ ਫ਼ਿਲਮ ‘ਐਮਰਜੈਂਸੀ’ ਨੂੰ ਸੈਂਸਰ ਬੋਰਡ ਤੋਂ ਸਰਟੀਫਿਕੇਟ ਨਹੀਂ ਮਿਲਿਆ ਤਾਂ ਨਿਰਮਾਤਾਵਾਂ ਨੇ ਬੰਬੇ ਹਾਈ ਕੋਰਟ ਤੱਕ ਪਹੁੰਚ ਕੀਤੀ। ਅਦਾਲਤ ਨੇ ਸੈਂਟਰਲ ਬੋਰਡ ਆਫ ਫ਼ਿਲਮ ਸਰਟੀਫਿਕੇਸ਼ਨ (ਸੀ. ਬੀ. ਐੱਫ. ਸੀ.) ਨੂੰ 18 ਸਤੰਬਰ ਤੱਕ ‘ਐਮਰਜੈਂਸੀ’ ਸਰਟੀਫਿਕੇਟ ‘ਤੇ ਫੈਸਲਾ ਲੈਣ ਦਾ ਹੁਕਮ ਦਿੱਤਾ ਸੀ।

ਇਹ ਖ਼ਬਰ ਵੀ ਪੜ੍ਹੋ - ਕੈਂਸਰ ਅੱਗੇ ਹਾਰਿਆ ਕਪਿਲ ਦਾ ਦੋਸਤ, ਸਦਮੇ 'ਚ ਪਰਿਵਾਰ, ਜਾਣੋ ਕਿੰਨੀ ਜਾਇਦਾਦ ਛੱਡ ਗਏ ਅਦਾਕਾਰ
6 ਸਤੰਬਰ ਨੂੰ ਰਿਲੀਜ਼ ਹੋਣੀ ਸੀ ਫ਼ਿਲਮ
‘ਐਮਰਜੈਂਸੀ’ 6 ਸਤੰਬਰ ਨੂੰ ਰਿਲੀਜ਼ ਹੋਣੀ ਸੀ ਪਰ ਇਸ ਦਾ ਟ੍ਰੇਲਰ ਰਿਲੀਜ਼ ਹੋਣ ਤੋਂ ਬਾਅਦ ਕੰਟੈਂਟ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਸੀ। ਕੰਗਨਾ ਰਣੌਤ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਣ ਲੱਗ ਪਈਆਂ ਹਨ, ਜਿਸ ਤੋਂ ਬਾਅਦ ਸੈਂਸਰ ਬੋਰਡ ਨੇ ਇਸ 'ਚ 10 ਬਦਲਾਅ ਕੀਤੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
Salman ਦੀ Ex Girlfriend ਨੇ ਬਿਸ਼ਨੋਈ ਨੂੰ ਕਿਹਾ Call Me, ਵਜ੍ਹਾ ਕਰ ਦਵੇਗੀ ਹੈਰਾਨ
NEXT STORY