ਮੁੰਬਈ (ਬਿਊਰੋ)– ਬਾਲੀਵੁੱਡ ਅਭਿਨੇਤਰੀ ਕੰਗਨਾ ਰਣੌਤ ਦੇ ਟਵਿਟਰ ਅਕਾਊਂਟ ਨੂੰ ਪੱਕੇ ਤੌਰ ’ਤੇ ਮੁਅੱਤਲ ਕਰ ਦਿੱਤਾ ਗਿਆ ਹੈ। ਨਫਰਤ ਭਰੇ ਬਿਆਨ ਦੇਣ ਤੇ ਟਵਿਟਰ ਨਿਯਮਾਂ ਦੀ ਉਲੰਘਣਾ ਕਰਨ ਲਈ ਕੰਗਨਾ ਰਣੌਤ ਦੇ ਖਾਤੇ ਨੂੰ ਮੰਗਲਵਾਰ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ। ਬਾਅਦ ’ਚ ਮਾਈਕ੍ਰੋ ਬਲਾਗਿੰਗ ਸਾਈਟ ‘ਕੂ’ ਨੇ ਉਨ੍ਹਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਉਹ ਮੰਨਦਾ ਹੈ ਕਿ ‘ਮੇਡ ਇਨ ਇੰਡੀਆ’ ਪਲੇਟਫਾਰਮ ‘ਘਰ’ ਵਰਗਾ ਸੀ ਤੇ ਬਾਕੀ ਕਿਰਾਏ ’ਤੇ ਸਨ।
ਇਹ ਖ਼ਬਰ ਵੀ ਪੜ੍ਹੋ : ‘ਸਰਦਾਰੀ’ ਗੀਤ ਨਾਲ ਮਾਨਵਗੀਤ ਗਿੱਲ ਨੇ ਮੁੜ ਜਿੱਤੇ ਲੋਕਾਂ ਦੇ ਦਿਲ (ਵੀਡੀਓ)
‘ਕੂ’ ਦੇ ਸਹਿ-ਸੰਸਥਾਪਕ ਅਪਰਾਮੇ ਰਾਧਾਕ੍ਰਿਸ਼ਨ ਨੇ 16 ਫਰਵਰੀ, 2021 ਨੂੰ ਕੰਗਨਾ ਰਣੌਤ ਦਾ ਸੰਦੇਸ਼ ਸਾਂਝਾ ਕਰਦਿਆਂ ਲਿਖਿਆ, ‘ਇਹ ਕੰਗਨਾ ਦੀ ਪਹਿਲੀ ਕੂ ਸੀ। ਉਸ ਨੇ ਸਹੀ ਕਿਹਾ ਸੀ ਕਿ ਕੂ ਉਸ ਦੇ ਘਰ ਵਰਗਾ ਹੈ, ਜਦੋਂਕਿ ਬਾਕੀ ਕਿਰਾਏ ’ਤੇ ਹਨ।’ ਪਹਿਲੀ ਕੂ ’ਚ ਕੰਗਨਾ ਨੇ ਲਿਖਿਆ ਸੀ ਕਿ ਇਹ ਇਕ ਨਵੀਂ ਜਗ੍ਹਾ ਹੈ ਤੇ ਇਸ ਨੂੰ ਜਾਣਨ ’ਚ ਉਸ ਨੂੰ ਸਮਾਂ ਲੱਗੇਗਾ।
ਕੰਗਨਾ ਰਣੌਤ ਨੇ ਕਿਹਾ ਸੀ, ‘ਪਰ ਕਿਰਾਏ ਦਾ ਘਰ ਕਿਰਾਏ ਦਾ ਹੀ ਹੁੰਦਾ ਹੈ, ਆਪਣਾ ਘਰ ਜਿਵੇਂ ਦਾ ਮਰਜ਼ੀ ਹੋਵੇ, ਆਪਣਾ ਹੀ ਹੁੰਦਾ ਹੈ।’ ਦੱਸਣਯੋਗ ਹੈ ਕਿ ‘ਕੂ’ ’ਤੇ 4.48 ਲੱਖ ਫਾਲੋਅਰਜ਼ ਹਨ। ‘ਕੂ’ ਦੇ ਸਹਿ-ਸੰਸਥਾਪਕ ਮਯੰਕ ਬਿਦਾਵਤਕ ਨੇ ਵੀ ਕੰਗਨਾ ਰਣੌਤ ਦਾ ਸਵਾਗਤ ਕਰਦਿਆਂ ਕਿਹਾ ਕਿ ਉਹ ਆਪਣੇ ਵਿਚਾਰਾਂ ਨੂੰ ਇਸ ਮੰਚ ’ਤੇ ਮਾਣ ਨਾਲ ਰੱਖ ਸਕਦੀ ਹੈ।
ਟਵਿਟਰ ਨੇ ਮੰਗਲਵਾਰ ਨੂੰ ਕੰਗਨਾ ਰਣੌਤ ਦੇ ਅਕਾਊਂਟ ਨੂੰ ਮੁਅੱਤਲ ਕਰਨ ਲਈ ਇਕ ਬਿਆਨ ਜਾਰੀ ਕੀਤਾ ਸੀ। ਟਵਿਟਰ ਨੇ ਬਿਆਨ ’ਚ ਕਿਹਾ, ‘ਅਸੀਂ ਸਪੱਸ਼ਟ ਹੋ ਗਏ ਹਾਂ ਕਿ ਅਸੀਂ ਉਸ ਵਿਵਹਾਰ ’ਤੇ ਸਖ਼ਤੀ ਲਾਗੂ ਕਰਨ ਦੀ ਕਾਰਵਾਈ ਕਰਾਂਗੇ, ਜਿਸ ਤੋਂ ਆਫਲਾਈਨ ਨੁਕਸਾਨ ਹੋਣ ਦੀ ਉਮੀਦ ਹੈ।’
ਨੋਟ– ਇਸ ਖ਼ਬਰ ’ਤੇ ਤੁਹਾਡੀ ਕੀ ਰਾਏ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।
ਮਸ਼ਹੂਰ ਗਾਇਕ ਲੱਕੀ ਅਲੀ ਦੀ ਕੋਰੋਨਾ ਨਾਲ ਮੌਤ ਦੀ ਉੱਡੀ ਅਫਵਾਹ, ਨਫੀਸਾ ਅਲੀ ਕਿਹਾ 'ਉਹ ਤੰਦਰੁਸਤ ਨੇ'
NEXT STORY