ਜਲੰਧਰ (ਵੈੱਬ ਡੈਸਕ) - ਬਾਲੀਵੁੱਡ ਦੀ ਖ਼ੂਬਸੂਰਤ ਅਦਾਕਾਰਾ ਕੰਗਨਾ ਰਣੌਤ ਇਨੀਂ ਦਿਨੀਂ ਆਪਣੇ ਭਰਾ ਅਕਸ਼ਤ ਰਣੌਤ ਦੇ ਵਿਆਹ ਕਾਰਨ ਕਾਫ਼ੀ ਸੁਰਖੀਆਂ ਬਟੋਰ ਰਹੀ ਹੈ। ਬੀਤੇ ਕੁਝ ਦਿਨ ਕੰਗਨਾ ਦੇ ਭਰਾ ਅਕਸ਼ਤ ਦਾ ਵਿਆਹ ਰਿਤੂ ਸਾਂਗਵਾਨ ਨਾਲ ਹੋਇਆ। ਵਿਆਹ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਖ਼ੂਬ ਵਾਇਰਲ ਹੋ ਰਹੀਆਂ ਹਨ। ਵਿਆਹ ਤੋਂ ਬਾਅਦ ਹੁਣ ਅਕਸ਼ਤ ਦੇ ਵੈਡਿੰਗ ਰਿਸ਼ੈਪਸਨ ਪਾਰਟੀ ਦੀਆਂ ਕਾਫ਼ੀ ਤਸਵੀਰਾਂ ਤੇ ਵੀਡੀਓਜ਼ ਸਾਹਮਣੇ ਆਈਆਂ ਹਨ, ਜੋ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ।
ਦੱਸ ਦਈਏ ਕਿ ਹਾਲ ਹੀ 'ਚ ਕੰਗਨਾ ਰਣੌਤ ਦਾ ਇਕ ਡਾਂਸ ਵੀਡੀਓ ਸਾਹਮਣੇ ਆਇਆ ਹੈ, ਜੋ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਕੰਗਨਾ ਆਪਣੀ ਨਵੀਂ ਭਾਬੀ ਰਿਤੂ ਨਾਲ ਪਹਾੜੀ ਗੀਤ 'ਤੇ ਸ਼ਾਨਦਾਰ ਡਾਂਸ ਕਰਦੀ ਹੋਈ ਨਜ਼ਰ ਆਈ।
![PunjabKesari](https://static.jagbani.com/multimedia/11_02_560690017kangna3-ll.jpg)
ਇਸ ਵੀਡੀਓ ਨੂੰ ਕੰਗਨਾ ਰਣੌਤ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਵੀ ਸਾਂਝਾ ਕੀਤਾ ਹੈ। ਵੀਡੀਓ ਨੂੰ ਸਾਂਝੀ ਕਰਦਿਆਂ ਕੰਗਨਾ ਨੇ ਕੈਪਸ਼ਨ 'ਚ ਲਿਖਿਆ ਹੈ, 'ਮੈਨੂੰ ਹਰ ਤਰ੍ਹਾਂ ਦੇ ਲੋਕ ਗੀਤ ਬਹੁਤ ਪਸੰਦ ਹਨ। ਅੱਜ ਮੇਰੇ ਭਰਾ ਦੀ ਧਾਮ ਹੈ, ਜਿੱਥੇ ਪਹਾੜੀ ਕਲਾਕਾਰਾਂ ਦੁਆਰਾ ਗਾਇਆ ਗਿਆ ਇਕ ਕਾਂਗੜੀ ਗੀਤ ਹੈ।
![PunjabKesari](https://static.jagbani.com/multimedia/11_02_559439687kangna2-ll.jpg)
ਇਸ ਗੀਤ ਦੇ ਅਰਥ ਨੇ ਇਕ ਔਰਤ ਆਪਣੀ ਮਾਂ ਲਈ ਆਪਣੇ ਪਿਆਰ ਦਾ ਇਜ਼ਹਾਰ ਕਰਦੀ ਹੈ।' ਦਰਸ਼ਕਾਂ ਨੂੰ ਕੰਗਨਾ ਰਣੌਤ ਦਾ ਇਹ ਸ਼ਾਨਦਾਰ ਡਾਂਸ ਵੀਡੀਓ ਕਾਫ਼ੀ ਪਸੰਦ ਆ ਰਿਹਾ ਹੈ।
![PunjabKesari](https://static.jagbani.com/multimedia/11_02_557408402kangna1-ll.jpg)
ਗਾਇਕ ਨਿੰਜਾ ਦੇ ਘਰ ਖ਼ੁਸ਼ੀਆਂ ਨੇ ਦਿੱਤੀ ਦਸਤਕ, ਲੱਗਾ ਵਧਾਈਆਂ ਦਾ ਤਾਂਤਾ
NEXT STORY