ਚੰਡੀਗੜ੍ਹ (ਬਿਊਰੋ)– ਟਵਿਟਰ ਅਕਾਊਂਟ ਬੈਨ ਹੋਣ ਮਗਰੋਂ ਕੰਗਨਾ ਰਣੌਤ ਹੁਣ ਇੰਸਟਾਗ੍ਰਾਮ ’ਤੇ ਸਰਗਰਮ ਰਹਿੰਦੀ ਹੈ। ਇੰਸਟਾਗ੍ਰਾਮ ’ਤੇ ਉਹ ਆਏ ਦਿਨ ਕੋਈ ਨਾ ਕੋਈ ਅਜਿਹੀ ਪੋਸਟ ਸਾਂਝੀ ਕਰਦੀ ਰਹਿੰਦੀ ਹੈ, ਜਿਸ ਨਾਲ ਲੋਕਾਂ ਦਾ ਧਿਆਨ ਉਸ ਵੱਲ ਚਲਾ ਜਾਂਦਾ ਹੈ।
ਇਹ ਖ਼ਬਰ ਵੀ ਪੜ੍ਹੋ : ਸ਼ੋਅ ’ਚ ਪਹੁੰਚੀ ਦੀਪਿਕਾ ਪਾਦੁਕੋਣ ਲਈ ਕਪਿਲ ਸ਼ਰਮਾ ਨੇ ਗੀਤ ਗਾ ਕੇ ਦਿਖਾਇਆ ਪਿਆਰ (ਵੀਡੀਓ)
ਹਾਲ ਹੀ ’ਚ ਇਕ ਅਜਿਹੀ ਪੋਸਟ ਉਸ ਨੇ ਸਾਂਝੀ ਕੀਤੀ ਹੈ। ਕੰਗਨਾ ਰਣੌਤ ਨੇ ਆਪਣੀ ਇਸ ਪੋਸਟ ’ਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਘੇਰਿਆ ਹੈ।
ਆਪਣੀ ਪੋਸਟ ’ਚ ਕੰਗਨਾ ਲਿਖਦੀ ਹੈ, ‘ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਭਾਰਤ ਦੇ ਧਰਨਾਕਾਰੀਆਂ ਨੂੰ ਉਤਸ਼ਾਹਿਤ ਕੀਤਾ, ਹੁਣ ਉਹ ਆਪਣੇ ਦੇਸ਼ ’ਚ ਲੋਕਾਂ ਦੇ ਵਿਰੋਧ ਦੇ ਚਲਦਿਆਂ ਕਿਸੇ ਖ਼ੁਫ਼ੀਆ ਸਥਾਨ ’ਤੇ ਲੁੱਕ ਗਿਆ ਹੈ ਕਿਉਂਕਿ ਲੋਕਾਂ ਨੇ ਉਸ ਨੂੰ ਡਰਾਇਆ ਹੈ। ਕਰਮਾ ਨੇ ਇਕ ਵਾਰ ਮੁੜ ਵਾਪਸੀ ਕੀਤੀ।’
ਦੱਸ ਦੇਈਏ ਕਿ ਕੰਗਨਾ ਨੇ ਇਹ ਪੋਸਟ ਆਪਣੀ ਇੰਸਟਾਗ੍ਰਾਮ ਸਟੋਰੀ ’ਚ ਸਾਂਝੀ ਕੀਤੀ ਹੈ। ਸਟੋਰੀ ’ਚ ਇਕ ਪੋਸਟ ਵੀ ਹੈ, ਜਿਸ ’ਚ ਲੋਕ ਕੈਨੇਡਾ ’ਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਵਿਰੋਧ ਕਰ ਰਹੇ ਹਨ।
ਨੋਟ– ਕੰਗਨਾ ਦੀ ਇਸ ਪੋਸਟ ’ਤੇ ਤੁਹਾਡੀ ਕੀ ਰਾਏ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।
ਅੱਲੂ ਅਰਜਨ ਦੀ ਫ਼ਿਲਮ 'Ala Vaikunthapurramuloo' ਦਾ ਟਰੇਲਰ ਰਿਲੀਜ਼
NEXT STORY