ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਹਰ ਦਿਨ ਕਿਸੇ ਵਿਵਾਦ ਦਾ ਹਿੱਸਾ ਬਣੀ ਰਹਿੰਦੀ ਹੈ। ਉਹ ਸੋਸ਼ਲ ਮੀਡੀਆ ’ਤੇ ਵੀ ਬਹੁਤ ਸਰਗਰਮ ਹੈ ਤੇ ਦੇਸ਼ ’ਚ ਚੱਲ ਰਹੇ ਹਰ ਇਕ ਮੁੱਦੇ ’ਤੇ ਖੁੱਲ੍ਹ ਕੇ ਆਪਣੇ ਵਿਚਾਰ ਪ੍ਰਗਟ ਕਰਦੀ ਹੈ। ਇਸ ਦੇ ਨਾਲ ਹੀ ਕੰਗਨਾ ਨੇ ਚੇਤਨ ਭਗਤ ਨੂੰ ਨਿਸ਼ਾਨਾ ਬਣਾਇਆ ਹੈ। ਚੇਤਨ ਦੇ ਟਵੀਟਸ ’ਤੇ ਪ੍ਰਤੀਕਿਰਿਆ ਦਿੰਦਿਆਂ ਕੰਗਨਾ ਨੇ ਕਿਹਾ ਕਿ ਦੇਸ਼ ਸਾਡੇ ਸਾਰਿਆਂ ਦਾ ਹੈ ਤੇ ਤੁਸੀਂ ਇਸ ਨੂੰ ਨਫ਼ਰਤ ਕਰਨਾ ਬੰਦ ਕਰੋ।
ਦਰਅਸਲ ਚੇਤਨ ਭਗਤ ਨੇ ਦੇਸ਼ ’ਚ ਬਣੇ ਕੋਵਿਡ ਟੀਕੇ ਬਾਰੇ ਸਵਾਲ ਖੜ੍ਹੇ ਕੀਤੇ ਸਨ। ਇਸ ਦੇ ਨਾਲ ਹੀ ਉਸ ਨੇ ਵਿਦੇਸ਼ੀ ਟੀਕੇ ਫਾਈਜ਼ਰ ਤੇ ਮਾਡਰਨਾ ਦੀ ਵੀ ਪ੍ਰਸ਼ੰਸਾ ਕੀਤੀ। ਕੰਗਨਾ ਨੂੰ ਚੇਤਨ ਭਗਤ ਦੀ ਇਹੀ ਚੀਜ਼ ਪਸੰਦ ਨਹੀਂ ਸੀ ਤੇ ਉਸ ਨੇ ਚੇਤਨ ਦੀ ਕਲਾਸ ਲਾਉਣੀ ਸ਼ੁਰੂ ਕੀਤੀ ਤੇ ਇਥੋਂ ਤਕ ਕਹਿ ਦਿੱਤਾ ਕਿ ਉਸ ਨੂੰ ਦੇਸ਼ ਨਾਲ ਨਫ਼ਰਤ ਹੈ।
ਇਹ ਖ਼ਬਰ ਵੀ ਪੜ੍ਹੋ : 67 ਸਾਲਾਂ ਦੇ ਫ਼ਿਲਮੀ ਸਫਰ ’ਚ ਰਿਸ਼ੀ ਕਪੂਰ ਨੇ ਦਿੱਤੀਆਂ ਇਕ ਤੋਂ ਇਕ ਹੱਟ ਕੇ ਫ਼ਿਲਮਾਂ, ਜਾਣੋ ਜ਼ਿੰਦਗੀ ਦਾ ਸਫਰ
ਕੰਗਨਾ ਨੇ ਚੇਤਨ ਭਗਤ ਦੇ ਇਸ ਟਵੀਟ ਦਾ ਜਵਾਬ ਦਿੰਦਿਆਂ ਲਿਖਿਆ, ‘ਕਿਸ ਨੇ ਕਿਹਾ ਕਿ ਉਹ ਸਰਵੋਤਮ ਹਨ? ਮੇਰੇ ਬਹੁਤ ਸਾਰੇ ਦੋਸਤਾਂ ਨੂੰ ਫਾਈਜ਼ਰ ਟੀਕਾ ਲਗਾਇਆ ਗਿਆ ਹੈ ਤੇ ਇਸ ਨੂੰ ਲਗਾਉਣ ਤੋਂ ਬਾਅਦ ਉਸ ਦਾ ਬੁਖਾਰ ਤੇ ਸਰੀਰ ਦਾ ਦਰਦ ਹੋਰ ਵੀ ਵੱਧ ਗਿਆ। ਤੁਸੀਂ ਸਾਰੇ ਭਾਰਤ ਨਾਲ ਨਫ਼ਰਤ ਕਰਨਾ ਕਦੋਂ ਬੰਦ ਕਰੋਗੇ? ਭਾਰਤ ’ਚ ਬਣ ਰਹੇ ਟੀਕੇ ਦੀ ਪੂਰੀ ਦੁਨੀਆ ’ਚ ਮੰਗ ਹੈ ਤੇ ਇਸ ਸਮੇਂ ਸਵੈ-ਨਿਰਭਰ ਰਹਿਣ ਦਾ ਅਰਥ ਹੈ ਤੁਹਾਡੀ ਆਰਥਿਕਤਾ ਨੂੰ ਹੁਲਾਰਾ।’
ਦੱਸਣਯੋਗ ਹੈ ਕਿ ਚੇਤਨ ਨੇ ਆਪਣੇ ਟਵੀਟ ’ਚ ਲਿਖਿਆ ਸੀ ਕਿ ਫਾਈਜ਼ਰ ਤੇ ਮਾਡਰਨਾ ਸਭ ਤੋਂ ਵਧੀਆ ਟੀਕੇ ਹਨ ਤੇ ਪਿਛਲੇ ਸਾਲ ਦਸੰਬਰ ’ਚ ਇਹ ਟੀਕੇ ਲਗਾਏ ਗਏ ਹਨ ਪਰ ਉਹ ਅਜੇ ਭਾਰਤ ’ਚ ਕਿਉਂ ਨਹੀਂ ਹਨ? ਕੀ ਅਸੀਂ ਚੰਗੀ ਚੀਜ਼ ਲੈਣ ਦੇ ਹੱਕਦਾਰ ਨਹੀਂ? ਕੀ ਅਸੀਂ ਵਿਦੇਸ਼ਾਂ ਤੋਂ ਰੱਖਿਆ ਉਪਕਰਨ ਨਹੀਂ ਖਰੀਦਦੇ? ਸਿਰਫ ਇਥੋਂ ਦਾ ਟੀਕਾ ਲਗਾਉਣਾ ਹੀ ਮਹੱਤਵਪੂਰਨ ਕਿਉਂ ਹੈ?’
ਨੋਟ– ਚੇਤਨ ਭਗਤ ਤੇ ਕੰਗਨਾ ਰਣੌਤ ਦੇ ਇਨ੍ਹਾਂ ਟਵੀਟਸ ਨੂੰ ਤੁਸੀਂ ਕਿਵੇਂ ਦੇਖਦੇ ਹੋ? ਕੁਮੈਂਟ ਕਰਕੇ ਜ਼ਰੂਰ ਦੱਸੋ।
ICU 'ਚ ਦਾਖ਼ਲ ਰਣਧੀਰ ਕਪੂਰ ਨੇ ਲਿਆ ਪੁਸ਼ਤੈਨੀ ਘਰ ਵੇਚਣ ਦਾ ਫ਼ੈਸਲਾ, ਜਾਣੋ ਕੀ ਹੈ ਵਜ੍ਹਾ
NEXT STORY