ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰਾ ਕੰਗਨਾ ਰਣੌਟ ਦੀ ਭੈਣ ਰੰਗੋਲੀ ਚੰਦੇਲ ਨੇ ਮਸ਼ਹੂਰ ਟੀ. ਵੀ. ਅਦਾਕਾਰ ਕਰਨ ਪਟੇਲ ਦੀ ਉਸ ਪੋਸਟ ’ਤੇ ਪ੍ਰਤੀਕਿਰਿਆ ਦਿੱਤੀ ਹੈ, ਜਿਸ ’ਚ ਉਸ ਨੇ ਕੰਗਨਾ ਨੂੰ ‘ਸਭ ਤੋਂ ਮਜ਼ਾਕੀਆ ਸਟੈਂਡਅੱਪ ਕਾਮੇਡੀਅਨ’ ਦੱਸਿਆ ਹੈ। ਕੰਗਨਾ ਦਾ ਮਜ਼ਾਕ ਉਡਾਉਣ ਦਾ ਬਦਲਾ ਲੈਂਦਿਆਂ ਰੰਗੋਲੀ ਨੇ ਕਰਨ ਨੂੰ ਦੇਸ਼ ਦਾ ਸਭ ਤੋਂ ਵੱਡਾ ਨੱਲਾ ਦੱਸਿਆ ਹੈ। ਰੰਗੋਲੀ ਨੇ ਆਪਣੀ ਇੰਸਟਾਗ੍ਰਾਮ ਸਟੋਰੀ ’ਚ ਕਰਨ ਦੀ ਇੰਸਟਾ ਸਟੋਰੀ ਦਾ ਸਕ੍ਰੀਨਸ਼ਾਟ ਸਾਂਝਾ ਕੀਤਾ ਹੈ, ਜਿਸ ਨਾਲ ਉਸ ਨੇ ਕਰਨ ’ਤੇ ਜਵਾਬੀ ਕਾਰਵਾਈ ਕੀਤੀ ਹੈ।
ਇਹ ਖ਼ਬਰ ਵੀ ਪੜ੍ਹੋ : ਰਾਖੀ ਸਾਵੰਤ ਦਾ ਦਾਅਵਾ, ‘ਮੈਨੂੰ ਨਹੀਂ ਹੋਵੇਗਾ ਕੋਰੋਨਾ ਕਿਉਂਕਿ ਮੇਰੇ ਸਰੀਰ ’ਚ...’
ਦਰਅਸਲ ਹਾਲ ਹੀ ’ਚ ਕੰਗਨਾ ਦੇ ਟਵਿਟਰ ਅਕਾਊਂਟ ਨੂੰ ਬੈਨ ਕਰਨ ਤੋਂ ਬਾਅਦ ਕਰਨ ਨੇ ਇਕ ਅਦਾਕਾਰਾ ਦੇ ਟਵੀਟ ਦਾ ਇਕ ਸਕ੍ਰੀਨਸ਼ਾਟ ਸਾਂਝਾ ਕੀਤਾ, ਜਿਸ ’ਚ ਉਹ ਵਾਤਾਵਰਣ ਤੇ ਆਕਸੀਜਨ ਭਰਪਾਈ ਬਾਰੇ ਆਪਣੀ ਰਾਏ ਜ਼ਾਹਿਰ ਕਰ ਰਹੀ ਸੀ। ਕੰਗਨਾ ਦੇ ਟਵੀਟ ਦਾ ਸਕ੍ਰੀਨਸ਼ਾਟ ਸਾਂਝਾ ਕਰਦਿਆਂ ਕਰਨ ਨੇ ਲਿਖਿਆ, ‘ਇਹ ਮਹਿਲਾ ਦੇਸ਼ ’ਚ ਪੈਦਾ ਹੋਈ ਮਜ਼ੇਦਾਰ ਸਟੈਂਡਅੱਪ ਕਾਮੇਡੀਅਨ ਹੈ।’

ਹੁਣ ਰੰਗੋਲੀ ਨੇ ਕਰਨ ਦੀ ਪੋਸਟ ’ਤੇ ਜਵਾਬ ਦਿੱਤਾ ਹੈ। ਰੰਗੋਲੀ ਨੇ ਕਰਨ ਨੂੰ ਆਪਣੀ ਇੰਸਟਾ ਸਟੋਰੀ ’ਤੇ ਟੈਗ ਕਰਦਿਆਂ ਲਿਖਿਆ, ‘ਤੁਸੀਂ ਇਸ ਦੇਸ਼ ਦੇ ਸਭ ਤੋਂ ਵੱਡੇ ਨੱਲੇ ਵਿਅਕਤੀ ਹੋ, ਜਿਸ ਨੇ ਕਦੇ ਵੀ ਵਾਤਾਵਰਣ ਲਈ ਕੁਝ ਨਹੀਂ ਕੀਤਾ, ਜੋ ਕਿ ਇਸ ਧਰਤੀ ਧਰਤੀ ’ਤੇ ਵੀ ਬੋਝ ਹੈ। ਆਪਣੇ ਅੰਦਰ ਚੰਗੀ ਭਾਵਨਾ ਲਿਆਓ ਤੇ ਚੰਗਾ ਮਹਿਸੂਸ ਕਰੋ।’
ਤੁਹਾਨੂੰ ਦੱਸ ਦੇਈਏ ਕਿ ਪੱਛਮੀ ਬੰਗਾਲ ਦੀਆਂ ਤਾਜ਼ਾ ਚੋਣਾਂ ਦੇ ਨਤੀਜਿਆਂ ਦੀ ਘੋਸ਼ਣਾ ਤੋਂ ਬਾਅਦ ਕੰਗਨਾ ਬੰਗਾਲ ’ਚ ਫੈਲੀ ਹਿੰਸਾ ਬਾਰੇ ਕੁਝ ਟਵੀਟ ਕਰ ਰਹੀ ਸੀ। ਆਪਣੇ ਟਵੀਟ ’ਚ ਕੰਗਨਾ ਨੇ ਤ੍ਰਿਣਮੂਲ ਕਾਂਗਰਸ ਤੇ ਮਮਤਾ ਬੈਨਰਜੀ ਨੂੰ ਵੀ ਨਿਸ਼ਾਨਾ ਬਣਾਇਆ, ਜਿਸ ਤੋਂ ਬਾਅਦ ਕੰਗਨਾ ਦੇ ਟਵਿਟਰ ਅਕਾਊਂਟ ਨੂੰ 4 ਮਈ ਨੂੰ ਬੈਨ ਕਰ ਦਿੱਤਾ ਗਿਆ ਸੀ।
ਨੋਟ– ਇਸ ਖ਼ਬਰ ’ਤੇ ਤੁਹਾਡੀ ਕੀ ਪ੍ਰਤੀਕਿਰਿਆ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।
ਡਾਇਰੈਕਟਰ ਜਗਦੀਪ ਸਿੱਧੂ ਨੇ ਤਾਨੀਆ ਨੂੰ ਬਰਥਡੇ ਤੇ ਕਿਹਾ 'ਰੱਬ ਕਰੇ ਤੂੰ ਹਮੇਸ਼ਾ ਐਕਟਰ ਰਹੇ, ਕਦੇ ਸਟਾਰ ਨਾ ਬਣੇ'
NEXT STORY