ਮੁੰਬਈ (ਬਿਊਰੋ)– ਕੰਨੜਾ ਫ਼ਿਲਮ ਇੰਡਸਟਰੀ ਦੀ ਫ਼ਿਲਮ ‘ਕਾਂਤਾਰਾ’ ਨੇ ਬਾਕਸ ਆਫਿਸ ’ਤੇ ਤੂਫ਼ਾਨ ਲਿਆਂਦਾ ਪਿਆ ਹੈ। ‘ਕਾਂਤਾਰਾ’ ਵੱਡੀਆਂ-ਵੱਡੀਆਂ ਬਾਲੀਵੁੱਡ ਫ਼ਿਲਮਾਂ ਨੂੰ ਪਛਾੜਦਿਆਂ ਚੰਗੀ ਕਮਾਈ ਕਰ ਰਹੀ ਹੈ।
30 ਸਤੰਬਰ ਨੂੰ ‘ਕਾਂਤਾਰਾ’ ਨੂੰ ਕੰਨੜਾ ਭਾਸ਼ਾ ’ਚ ਰਿਲੀਜ਼ ਕੀਤਾ ਗਿਆ ਸੀ। ਫਿਰ ਇਸ ਨੂੰ 14 ਅਕਤੂਬਰ ਨੂੰ ਫ਼ਿਲਮ ਹਿੰਦੀ ਭਾਸ਼ਾ ’ਚ ਰਿਲੀਜ਼ ਹੋਈ। ਉਦੋਂ ਤੋਂ ਲੈ ਕੇ ਹੁਣ ਤਕ ਫ਼ਿਲਮ ਨੇ ਹਿੰਦੀ ਭਾਸ਼ਾ ’ਚ 67 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ।
ਇਹ ਖ਼ਬਰ ਵੀ ਪੜ੍ਹੋ : ਹਰਿਆਣਵੀ ਡਾਂਸਰ ਸਪਨਾ ਚੌਧਰੀ ਨਾਲ ਸ਼ਖਸ ਨੇ ਸਟੇਜ 'ਤੇ ਕੀਤੀ ਸ਼ਰੇਆਮ ਬਦਤਮੀਜ਼ੀ, ਵੀਡੀਓ ਵਾਇਰਲ
ਚੌਥੇ ਹਫ਼ਤੇ ਦੀ ਸ਼ੁਰੂਆਤ ਯਾਨੀ ਬੀਤੇ ਸ਼ੁੱਕਰਵਾਰ ਨੂੰ 2.10 ਕਰੋੜ, ਸ਼ਨੀਵਾਰ ਨੂੰ 4.15 ਕਰੋੜ, ਐਤਵਾਰ ਨੂੰ 4.50 ਕਰੋੜ, ਸੋਮਵਾਰ ਨੂੰ 2 ਕਰੋੜ ਤੇ ਮੰਗਲਵਾਰ ਨੂੰ 2.60 ਕਰੋੜ ਰੁਪਏ ਦੀ ਕਮਾਈ ਕੀਤੀ ਹੈ।
ਦੱਸ ਦੇਈਏ ਕਿ ਫ਼ਿਲਮ ’ਚ ਰਿਸ਼ਬ ਸ਼ੈੱਟੀ ਮੁੱਖ ਭੂਮਿਕਾ ਨਿਭਾਅ ਰਹੇ ਹਨ। ਫ਼ਿਲਮ ਦੇ ਲੇਖਕ ਤੇ ਡਾਇਰੈਕਟਰ ਵੀ ਖ਼ੁਦ ਰਿਸ਼ਬ ਸ਼ੈੱਟੀ ਹਨ। ਰਿਸ਼ਬ ਸ਼ੈੱਟੀ ਦੇ ਕੰਮ ਦੀ ਸਾਊਥ ਇੰਡਸਟਰੀ ਦੇ ਨਾਲ-ਨਾਲ ਬਾਲੀਵੁੱਡ ਦੇ ਵੱਡੇ ਕਲਾਕਾਰਾਂ ਵਲੋਂ ਵੀ ਤਾਰੀਫ਼ ਕੀਤੀ ਜਾ ਰਹੀ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਨਹੀਂ ਰਹੇ ‘ਹੈਰੀ ਪੌਟਰ’ ਸਟਾਰ ਲੇਸਲੀ ਫਿਲੀਪਸ, 98 ਦੀ ਉਮਰ ’ਚ ਲਿਆ ਆਖਰੀ ਸਾਹ
NEXT STORY