ਮੁੰਬਈ (ਬਿਊਰੋ)– 2022 ’ਚ ਰਿਲੀਜ਼ ਹੋਈ ਫ਼ਿਲਮ ‘ਕਾਂਤਾਰਾ’ ਦਾ ਪ੍ਰੀਕੁਅਲ ‘ਕਾਂਤਾਰਾ ਚੈਪਟਰ 1’ ਦਾ ਫਰਸਟ ਲੁੱਕ ਰਿਲੀਜ਼ ਹੋ ਗਿਆ ਹੈ। ਸੋਮਵਾਰ ਨੂੰ ਇਸ ਨੂੰ ਰਿਲੀਜ਼ ਕਰਦਿਆਂ ਫ਼ਿਲਮ ਨਿਰਮਾਤਾਵਾਂ ਨੇ ਲਿਖਿਆ, ‘‘ਰੱਬ ਦੀ ਧਰਤੀ ’ਤੇ ਕਦਮ ਰੱਖੋ। ਇਹ ਰੌਸ਼ਨੀ ਨਹੀਂ, ਦਰਸ਼ਨ ਹੈ।’’
ਇਸ ਫਰਸਟ ਲੁੱਕ ’ਚ ਫ਼ਿਲਮ ਦੇ ਮੁੱਖ ਅਦਾਕਾਰ ਤੇ ਨਿਰਦੇਸ਼ਕ ਰਿਸ਼ਭ ਸ਼ੈੱਟੀ ਭਗਵਾਨ ਸ਼ਿਵ ਦੇ ਅਵਤਾਰ ’ਚ ਨਜ਼ਰ ਆ ਰਹੇ ਹਨ। ਟੀਜ਼ਰ ’ਚ ਉਸ ਦੇ ਜ਼ਬਰਦਸਤ ਲੁੱਕ ਦੀ ਸੋਸ਼ਲ ਮੀਡੀਆ ’ਤੇ ਕਾਫੀ ਤਾਰੀਫ਼ ਹੋ ਰਹੀ ਹੈ।
ਨਿਰਮਾਤਾਵਾਂ ਨੇ ਇਸ ਟੀਜ਼ਰ ਨੂੰ 7 ਭਾਸ਼ਾਵਾਂ (ਕੰਨੜਾ, ਹਿੰਦੀ, ਤੇਲਗੂ, ਤਾਮਿਲ, ਮਲਿਆਲਮ, ਬੰਗਾਲੀ ਤੇ ਅੰਗਰੇਜ਼ੀ) ’ਚ ਰਿਲੀਜ਼ ਕੀਤਾ ਹੈ। ਉਮੀਦ ਹੈ ਕਿ ਇਹ ਫ਼ਿਲਮ 7ਭਾਸ਼ਾਵਾਂ ’ਚ ਵੀ ਰਿਲੀਜ਼ ਹੋਵੇਗੀ।
ਇਸ ਟੀਜ਼ਰ ਤੋਂ ਇਲਾਵਾ ਮੇਕਰਸ ਨੇ ਫ਼ਿਲਮ ਦਾ ਪੋਸਟਰ ਵੀ ਸ਼ੇਅਰ ਕੀਤਾ ਹੈ। ਇਸ ’ਚ ਰਿਸ਼ਭ ਇਕ ਹੱਥ ’ਚ ਤ੍ਰਿਸ਼ੂਲ ਤੇ ਦੂਜੇ ’ਚ ਕੁਹਾੜੀ ਫੜੀ ਨਜ਼ਰ ਆ ਰਹੇ ਹਨ। ‘ਕਾਂਤਾਰਾ ਚੈਪਟਰ 1’ ’ਚ ਰਿਸ਼ਭ ਤੇ ਸਪਤਮੀ ਗੌੜਾ ਮੁੱਖ ਭੂਮਿਕਾਵਾਂ ’ਚ ਹੋਣਗੇ। ਇਸ ਤੋਂ ਇਲਾਵਾ ਉਰਵਸ਼ੀ ਰੌਤੇਲਾ ਤੇ ਕਿਸ਼ੋਰ ਵਰਗੇ ਕਲਾਕਾਰ ਵੀ ਨਜ਼ਰ ਆਉਣਗੇ।
ਇਹ ਖ਼ਬਰ ਵੀ ਪੜ੍ਹੋ : ਪੰਜਾਬੀ ਗਾਇਕ ਐਲੀ ਮਾਂਗਟ ਨੂੰ ਮਾਰਨ ਆਏ ਸੀ ਸ਼ੂਟਰ, ਪੁਲਸ ਨੇ ਮੁਕਾਬਲੇ ਮਗਰੋਂ ਕੀਤਾ ਗ੍ਰਿਫ਼ਤਾਰ
‘ਕਾਂਤਾਰਾ’ ਕੰਨੜਾ ਸਿਨੇਮਾ ਦੀ ਦੂਜੀ ਸਭ ਤੋਂ ਵਧ ਕਮਾਈ ਕਰਨ ਵਾਲੀ ਫ਼ਿਲਮ ਹੈ। ਇਸ ਤੋਂ ਪਹਿਲਾਂ ‘ਕਾਂਤਾਰਾ’ 2022 ’ਚ ਦੇਸ਼ ਦੀ ਚੌਥੀ ਸਭ ਤੋਂ ਵਧ ਕਮਾਈ ਕਰਨ ਵਾਲੀ ਫ਼ਿਲਮ ਬਣ ਗਈ ਸੀ। ਇਹ ‘ਕੇ. ਜੀ. ਐੱਫ. 2’ ਤੋਂ ਬਾਅਦ ਕੰਨੜਾ ਸਿਨੇਮਾ ਦੀ ਦੂਜੀ ਸਭ ਤੋਂ ਵਧ ਕਮਾਈ ਕਰਨ ਵਾਲੀ ਫ਼ਿਲਮ ਵੀ ਬਣ ਗਈ।
‘ਕਾਂਤਾਰਾ’ ਤੋਂ 7 ਗੁਣਾ ਜ਼ਿਆਦਾ ਬਜਟ ਨਾਲ ਬਣਿਆ ਪ੍ਰੀਕੁਅਲ
ਰਿਪੋਰਟਾਂ ਦੀ ਮੰਨੀਏ ਤਾਂ ‘ਕਾਂਤਾਰਾ’ ਦੇ ਪ੍ਰੀਕੁਅਲ ਦਾ ਬਜਟ ਇਸ ਦੇ ਪਹਿਲੇ ਹਿਸੇ ਤੋਂ 7 ਗੁਣਾ ਜ਼ਿਆਦਾ ਹੈ। ਜਿਥੇ ਇਸ ਦਾ ਪਹਿਲਾ ਭਾਗ ਸਿਰਫ਼ 16 ਕਰੋੜ ’ਚ ਬਣਾਇਆ ਗਿਆ ਸੀ। ਇਸ ਪ੍ਰੀਕੁਅਲ ਦਾ ਬਜਟ 125 ਕਰੋੜ ਰੁਪਏ ਹੋਣ ਦਾ ਅਨੁਮਾਨ ਹੈ।
‘ਕਾਂਤਾਰਾ ਚੈਪਟਰ 1’ ਪੰਜੁਰਲੀ ਦੈਵ ਦੀ ਕਹਾਣੀ ’ਤੇ ਕੇਂਦਰਿਤ ਹੋਵੇਗਾ
ਫ਼ਿਲਮ ਦਾ ਪ੍ਰੀਕੁਅਲ ਪੰਜੁਰਲੀ ਦੈਵ ਦੀ ਕਹਾਣੀ ’ਤੇ ਕੇਂਦਰਿਤ ਹੋਵੇਗਾ। ਇਸ ਤੋਂ ਪਹਿਲਾਂ ਕਾਂਤਾਰਾ ’ਚ ਪੰਜੁਰਲੀ ਤੇ ਗੁਲੀਆ ਨਾਂ ਦੇ ਦੋ ਦੈਵਾਂ ਦਾ ਜ਼ਿਕਰ ਕੀਤਾ ਗਿਆ ਹੈ। ਫ਼ਿਲਮ ’ਚ ਕਰਨਾਟਕ ਦੇ ਪੇਂਡੂ ਖੇਤਰਾਂ ’ਚ ਮਨਾਏ ਜਾਣ ਵਾਲੇ ਦੈਵ ਕੋਲਾ ਦੀ ਪ੍ਰਥਾ ਨੂੰ ਵੀ ਦਰਸਾਇਆ ਗਿਆ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਤੁਹਾਨੂੰ ‘ਕਾਂਤਾਰਾ ਚੈਪਟਰ 1’ ਦੀ ਫਰਸਟ ਲੁੱਕ ਕਿਵੇਂ ਦੀ ਲੱਗੀ? ਕੁਮੈਂਟ ਕਰਕੇ ਜ਼ਰੂਰ ਦੱਸੋ।
‘ਸੈਮ ਬਹਾਦੁਰ’ ਕਰਨਾ ਮੇਰੀ ਜ਼ਿੰਦਗੀ ਦਾ ਸਭ ਤੋਂ ਵੱਡਾ ਐਵਾਰਡ ਹੈ : ਵਿੱਕੀ ਕੌਸ਼ਲ
NEXT STORY