ਮੁੰਬਈ (ਬਿਊਰੋ)– ਬਾਕਸ ਆਫਿਸ ’ਤੇ ਧੁੰਮਾਂ ਪਾਉਣ ਤੋਂ ਬਾਅਦ ਹੁਣ ‘ਕਾਂਤਾਰਾ’ ਓ. ਟੀ. ਟੀ. ’ਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ। 16 ਕਰੋੜ ਦੇ ਬਜਟ ’ਚ ਬਣੀ ਇਸ ਫ਼ਿਲਮ ਨੇ ਦੁਨੀਆ ਭਰ ’ਚ 400 ਕਰੋੜ ਤੋਂ ਵੱਧ ਦੀ ਕਮਾਈ ਕੀਤੀ ਹੈ।
ਫ਼ਿਲਮ ਨੂੰ ਕੁਝ ਦਿਨ ਪਹਿਲਾਂ ਹੀ ਕੰਨੜਾ, ਮਲਿਆਲਮ, ਤਾਮਿਲ ਤੇ ਤੇਲਗੂ ਭਾਸ਼ਾਵਾਂ ’ਚ ਐਮਾਜ਼ੋਨ ਪ੍ਰਾਈਮ ਵੀਡੀਓਜ਼ ’ਤੇ ਰਿਲੀਜ਼ ਕੀਤਾ ਗਿਆ ਸੀ। ਉਦੋਂ ਪ੍ਰਸ਼ੰਸਕ ਹਿੰਦੀ ’ਚ ਇਸ ਦੇ ਓ. ਟੀ. ਟੀ. ’ਤੇ ਰਿਲੀਜ਼ ਹੋਣ ਦਾ ਸਵਾਲ ਫ਼ਿਲਮ ਦੀ ਟੀਮ ਕੋਲੋਂ ਲਗਾਤਾਰ ਪੁੱਛ ਰਹੇ ਹਨ।
ਇਹ ਖ਼ਬਰ ਵੀ ਪੜ੍ਹੋ : ਵੱਡੀ ਖ਼ਬਰ : ਮੂਸੇਵਾਲਾ ਕਤਲਕਾਂਡ 'ਚ ਬੱਬੂ ਮਾਨ ਨੂੰ ਪੁਲਸ ਨੇ ਸੱਦਿਆ !
ਹੁਣ ਹਿੰਦੀ ’ਚ ਇਸ ਫ਼ਿਲਮ ਨੂੰ ਓ. ਟੀ. ਟੀ. ’ਤੇ ਦੇਖਣ ਦਾ ਪ੍ਰਸ਼ੰਸਕਾਂ ਦਾ ਇੰਤਜ਼ਾਰ ਖ਼ਤਮ ਹੋਣ ਜਾ ਰਿਹਾ ਹੈ ਕਿਉਂਕਿ ‘ਕਾਂਤਾਰਾ’ 9 ਦਸੰਬਰ ਨੂੰ ਹਿੰਦੀ ਭਾਸ਼ਾ ’ਚ ਰਿਲੀਜ਼ ਹੋਣ ਜਾ ਰਹੀ ਹੈ।
ਜੀ ਹਾਂ, ਤੁਸੀਂ ਸਹੀ ਸੁਣਿਆ। ਇਸ ਦਾ ਐਲਾਨ ਖ਼ੁਦ ਰਿਸ਼ਬ ਸ਼ੈੱਟੀ ਨੇ ਇਕ ਵੀਡੀਓ ਰਾਹੀਂ ਕੀਤਾ ਹੈ, ਜੋ ਨੈੱਟਫਲਿਕਸ ਦੇ ਯੂਟਿਊਬ ਚੈਨਲ ’ਤੇ ਕੁਝ ਸਮਾਂ ਪਹਿਲਾਂ ਹੀ ਅਪਲੋਡ ਕੀਤੀ ਗਈ ਹੈ।
ਸ਼ੋਅਜ਼ ਘੱਟ ਹੋਣ ਕਾਰਨ ਜੋ ਲੋਕ ਇਸ ਫ਼ਿਲਮ ’ਚ ਸਿਨੇਮਾਘਰਾਂ ’ਚ ਨਹੀਂ ਦੇਖ ਸਕੇ, ਉਹ ਹੁਣ ਇਸ ਦਾ ਆਨੰਦ ਘਰ ਬੈਠੇ 9 ਦਸੰਬਰ ਤੋਂ ਲੈ ਸਕਦੇ ਹਨ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਫ਼ਿਲਮ 'ਪਠਾਨ' ਦਾ ਨਵਾਂ ਪੋਸਟਰ ਆਇਆ ਸਾਹਮਣੇ, ਐਕਸ਼ਨ ਮੋਡ 'ਚ ਨਜ਼ਰ ਆਏ ਸ਼ਾਹਰੁਖ ਖ਼ਾਨ
NEXT STORY