ਮੁੰਬਈ (ਬਿਊਰੋ) - ਪੰਜਾਬੀ ਗਾਇਕ ਤੇ ਅਦਾਕਾਰ ਅਮਰਿੰਦਰ ਗਿੱਲ ਦੀ ਐਲਬਮ 'ਜੁਦਾ 3' ਦੇ ਗੀਤ 'ਚਲ ਜਿੰਦੀਏ' ਨੇ ਕਪਿਲ ਸ਼ਰਮਾ ਦਾ ਦਿਲ ਜਿੱਤ ਲਿਆ ਹੈ। ਇਸ ਤੋਂ ਬਾਅਦ ਕਪਿਲ ਸ਼ਰਮਾ ਨੇ ਖ਼ਾਸ ਤੌਰ 'ਤੇ ਗਾਣਾ ਸ਼ੇਅਰ ਕੀਤਾ ਅਤੇ ਕਿਹਾ, "ਕਿੰਨੀ ਸੋਹਣੀ ਗਾਇਕੀ, ਕਿੰਨੇ ਸੌਹਣੇ ਬੋਲ, ਕਿੰਨਾ ਸੋਹਣਾ ਸੰਗੀਤ, ਦਿਲ ਜਿੱਤ ਲਿਆ.. ਮੁਬਾਰਕ ਮੇਰੇ ਤਿੰਨੇ ਵੀਰਾਂ ਨੂੰ।"
ਅਮਰਿੰਦਰ ਗਿੱਲ ਦੇ ਨਾਲ-ਨਾਲ ਕਪਿਲ ਸ਼ਰਮਾ ਨੇ ਡਾਕਟਰ ZEUS ਦੇ ਸੰਗੀਤ ਤੇ ਬੀਰ ਸਿੰਘ ਦੀ ਲਿਖਤ ਦੀ ਵੀ ਤਾਰੀਫ਼ ਕੀਤੀ ਹੈ। ਅਮਰਿੰਦਰ ਗਿੱਲ ਤੇ ਕਪਿਲ ਸ਼ਰਮਾ ਇਕ ਹੀ ਯੂਨੀਵਰਸਿਟੀ ਤੋਂ ਪਾਸ ਆਊਟ ਹਨ। ਦੋਵੇਂ ਅੱਜ ਆਪਣੀ-ਆਪਣੀ ਫੀਲਡ ਦੇ ਮਾਹਿਰ ਮੰਨੇ ਜਾਂਦੇ ਹਨ। ਡਾਕਟਰ ZEUS ਨਾਲ ਵੀ ਕਪਿਲ ਸ਼ਰਮਾ ਦੀ ਦੋਸਤੀ ਕਾਫ਼ੀ ਪੁਰਾਣੀ ਹੈ। ਡਾਕਟਰ ਜ਼ਿਊਸ ਨੇ ਕਪਿਲ ਦੀ ਫ਼ਿਲਮ 'ਕਿਸ ਕਿਸ ਕੋ ਪਿਆਰ ਕਰੂੰ' ਦੇ ਗੀਤ ਤਿਆਰ ਕੀਤੇ ਸੀ।
ਦੱਸ ਦਈਏ ਕਿ 27 ਅਗਸਤ ਨੂੰ ਫ਼ਿਲਮ 'ਚੱਲ ਮੇਰਾ ਪੁੱਤ-2' ਵੀ ਸਿਨੇਮਾ ਘਰਾਂ 'ਚ ਮੁੜ ਰਿਲੀਜ਼ ਹੋਈ। ਇਸ ਤੋਂ ਪਹਿਲਾਂ ਫ਼ਿਲਮ 2020 'ਚ ਰਿਲੀਜ਼ ਹੋਈ ਪਰ ਕੋਰੋਨਾ ਵਾਇਰਸ ਕਾਰਨ ਫ਼ਿਲਮ ਅੱਧਵਾਟੇ ਹੀ ਰਹਿ ਗਈ ਯਾਨੀ ਕਿ ਦਰਸ਼ਕਾਂ ਤਕ ਆਪਣੀ ਪਹੁੰਚ ਨਹੀਂ ਬਣਾ ਸਕੀ। 'ਚੱਲ ਮੇਰਾ ਪੁੱਤ 2' ਨੂੰ ਵੀ ਬਹੁਤ ਪਸੰਦ ਕੀਤਾ ਗਿਆ ਸੀ। 'ਚੱਲ ਮੇਰਾ ਪੁੱਤ 2' 'ਚ ਵੀ ਅਮਰਿੰਦਰ ਗਿੱਲ ਤੇ ਸਿੰਮੀ ਚਾਹਲ ਲੀਡ ਰੋਲ 'ਚ ਨਜ਼ਰ ਆਏ।
ਅਫਸਾਨਾ ਖ਼ਾਨ ਨੇ ਜਾਨੀ, ਬੀ ਪਰਾਕ ਤੇ ਸਿੱਧੂ ਮੂਸੇ ਵਾਲਾ ਲਈ ਸੋਸ਼ਲ ਮੀਡੀਆ 'ਤੇ ਲਿਖਿਆ ਖ਼ਾਸ ਮੈਸੇਜ
NEXT STORY