ਜਲੰਧਰ : ਕਾਮੇਡੀ ਕਿੰਗ ਕਪਿਲ ਸ਼ਰਮਾ ਆਪਣੇ ਸ਼ੋਅ 'ਕਾਮੇਡੀ ਨਾਈਟਸ ਵਿਦ ਕਪਿਲ' ਦੇ ਬੰਦ ਹੋਣ ਅਤੇ ਦੁਬਾਰਾ ਸ਼ੁਰੂ ਹੋਣ ਨੂੰ ਲੈ ਕੇ ਚਰਚਾ 'ਚ ਹਨ। ਇਸ ਤੋਂ ਇਲਾਵਾ ਅੱਜਕਲ ਉਨ੍ਹਾਂ ਦੀ ਚਰਚਾ ਹੋ ਰਹੀ ਹੈ ਆਉਣ ਵਾਲੀ ਪੰਜਾਬੀ ਫਿਲਮ 'ਲਵ ਪੰਜਾਬ' ਲਈ।
ਅਜਿਹਾ ਨਹੀਂ ਹੈ ਕਿ ਉਹ ਇਸ 'ਚ ਅਦਾਕਾਰੀ ਕਰ ਰਹੇ ਹਨ, ਸਗੋਂ ਇਸ ਫਿਲਮ ਰਾਹੀਂ ਉਨ੍ਹਾਂ ਦੇ ਹੁਨਰ ਦਾ ਇਕ ਹੋਰ ਪਹਿਲੂ ਸਾਹਮਣੇ ਆਵੇਗਾ ਤੇ ਉਹ ਹੈ ਗਾਉਣ ਦਾ। ਜੀ ਹਾਂ, ਕਪਿਲ ਨੇ ਪੰਜਾਬੀ ਫਿਲਮ 'ਲਵ ਪੰਜਾਬ' ਲਈ ਇਕ ਗੀਤ ਦੀ ਰਿਕਾਰਡਿੰਗ ਕਰ ਰਹੇ ਹਨ। ਜ਼ਿਕਰਯੋਗ ਹੈ ਕਿ 'ਲਵ ਪੰਜਾਬ' ਵਿਚ ਅਮਰਿੰਦਰ ਗਿੱਲ ਨਾਲ ਸਰਗੁਨ ਮਹਿਤਾ ਲੀਡ ਰੋਲ 'ਚ ਹੋਵੇਗੀ। ਇਹ ਫਿਲਮ 11 ਮਾਰਚ 2016 ਨੂੰ ਰਿਲੀਜ਼ ਹੋਵੇਗੀ।
ਇਸ ਹੌਟ ਅਦਾਕਾਰਾ ਨਾਲ ਮੀਕਾ ਸਿੰਘ ਨੇ ਕੀਤਾ ਵੀਡੀਓ ਗੀਤ ਸ਼ੂਟ, ਸਾਹਮਣੇ ਆਈਆਂ ਤਸਵੀਰਾਂ
NEXT STORY