ਜਲੰਧਰ (ਬਿਊਰੋ)- ਕਾਮੇਡੀਅਨ ਕਪਿਲ ਸ਼ਰਮਾ ਨੇ ਵੀ ਅੱਜ ਕਿਸਾਨਾਂ ਦਾ ਸਮਰਥਨ ਕਰਦਿਆਂ ਇਕ ਟਵੀਟ ਕੀਤਾ ਹੈ। ਕਪਿਲ ਸ਼ਰਮਾ ਦਾ ਇਹ ਟਵੀਟ ਕੁਝ ਮਿੰਟ ਪਹਿਲਾਂ ਹੀ ਕੀਤਾ ਗਿਆ ਹੈ, ਜਿਸ ’ਚ ਉਨ੍ਹਾਂ ਆਖਿਆ ਕਿ ਕਿਸਾਨਾਂ ਦੇ ਮੁੱਦੇ ਨੂੰ ਰਾਜਨੀਤਕ ਰੰਗ ਨਾ ਦਿੱਤਾ ਜਾਵੇ।
ਇਸ ਪੂਰੇ ਟਵੀਟ ’ਚ ਕਪਿਲ ਲਿਖਦੇ ਹਨ, ‘ਕਿਸਾਨਾਂ ਦੇ ਮੁੱਦੇ ਨੂੰ ਰਾਜਨੀਤਕ ਰੰਗ ਨਾ ਦਿੰਦਿਆਂ ਗੱਲਬਾਤ ਨਾਲ ਇਸ ਮਸਲੇ ਦਾ ਹੱਲ ਕੱਢਣਾ ਚਾਹੀਦਾ ਹੈ। ਕੋਈ ਵੀ ਮੁੱਦਾ ਇੰਨਾ ਵੱਡਾ ਨਹੀਂ ਹੁੰਦਾ ਕਿ ਗੱਲਬਾਤ ਨਾਲ ਉਸ ਦਾ ਹੱਲ ਨਾ ਨਿਕਲੇ। ਅਸੀਂ ਸਾਰੇ ਦੇਸ਼ ਵਾਸੀ ਕਿਸਾਨ ਭਰਾਵਾਂ ਦੇ ਨਾਲ ਹਾਂ। ਇਹ ਸਾਡੇ ਅੰਨਦਾਤਾ ਹਨ।’
ਕਪਿਲ ਸ਼ਰਮਾ ਦੇ ਇਸ ਟਵੀਟ ’ਤੇ ਲੋਕਾਂ ਦੀਆਂ ਖੂਬ ਪ੍ਰਤੀਕਿਰਿਆਵਾਂ ਆ ਰਹੀਆਂ ਹਨ। ਇਕ ਯੂਜ਼ਰ ਨੇ ਕਪਿਲ ਦੀ ਇਸ ਪੋਸਟ ’ਤੇ ਲਿਖਿਆ, ‘ਕਾਮੇਡੀ ਕਰ ਚੁੱਪ ਚਾਪ, ਰਾਜਨੀਤੀ ਕਰਨ ਦੀ ਕੋਸ਼ਿਸ਼ ਨਾ ਕਰ। ਜ਼ਿਆਦਾ ਕਿਸਾਨ ਹਿਤੈਸ਼ੀ ਬਣਨ ਦੀ ਕੋਸ਼ਿਸ਼ ਨਾ ਕਰ, ਜੋ ਕੰਮ ਤੇਰਾ ਹੈ, ਉਸੇ ’ਤੇ ਧਿਆਨ ਰੱਖ।’
ਇਸ ਟਵੀਟ ਤੋਂ ਬਾਅਦ ਕਪਿਲ ਸ਼ਰਮਾ ਨੇ ਵੀ ਯੂਜ਼ਰ ਨੂੰ ਰਿਪਲਾਈ ਕੀਤਾ ਹੈ ਤੇ ਲਿਖਿਆ, ‘ਭਾਈ ਸਾਹਿਬ ਮੈਂ ਤਾਂ ਆਪਣਾ ਕੰਮ ਹੀ ਕਰ ਰਿਹਾ ਹਾਂ। ਕਿਰਪਾ ਕਰਕੇ ਤੁਸੀਂ ਵੀ ਕਰੋ। ਦੇਸ਼ ਭਗਤ ਲਿਖਣ ਨਾਲ ਕੋਈ ਦੇਸ਼ ਭਗਤ ਨਹੀਂ ਬਣ ਜਾਂਦਾ। ਕੰਮ ਕਰੋ ਤੇ ਦੇਸ਼ ਦੀ ਤਰੱਕੀ ’ਚ ਯੋਗਦਾਨ ਦਿਓ। 50 ਰੁਪਏ ਦਾ ਰਿਚਾਰਜ ਕਰਕੇ ਫਾਲਤੂ ਦਾ ਗਿਆਨ ਨਾ ਵੰਡੋ। ਧੰਨਵਾਦ।’
ਉਥੇ ਕਪਿਲ ਸ਼ਰਮਾ ਦੀ ਗੱਲ ਕਰੀਏ ਤਾਂ ਬੀਤੇ ਦਿਨੀਂ ਉਹ ਬਾਡੀ ਸ਼ੇਮਿੰਗ ’ਤੇ ਕੀਤੇ ਇਕ ਕੁਮੈਂਟ ਨੂੰ ਲੈ ਕੇ ਵੀ ਚਰਚਾ ’ਚ ਰਹੇ। ਅਸਲ ’ਚ ਕਪਿਲ ਦੀ ਤਸਵੀਰ ’ਤੇ ਇਕ ਯੂਜ਼ਰ ਨੇ ਭਾਰਤੀ ਸਿੰਘ ਤੇ ਡਰੱਗਸ ਨੂੰ ਲੈ ਕੇ ਕੋਈ ਗੱਲ ਆਖ ਦਿੱਤੀ ਸੀ। ਇਸ ’ਤੇ ਕਪਿਲ ਸ਼ਰਮਾ ਭੜਕ ਉਠੇ ਤੇ ਉਸ ਵਿਅਕਤੀ ਨੂੰ ਮੋਟਾ ਆਖ ਦਿੱਤਾ। ਕਪਿਲ ਨੇ ਬਾਅਦ ’ਚ ਆਪਣਾ ਕੁਮੈਂਟ ਡਿਲੀਟ ਕਰ ਦਿੱਤਾ ਪਰ ਉਦੋਂ ਤਕ ਕਪਿਲ ਦੇ ਕੁਮੈਂਟ ਦਾ ਸਕ੍ਰੀਨਸ਼ਾਟ ਕਾਫੀ ਵਾਇਰਲ ਹੋ ਗਿਆ ਤੇ ਟਵਿਟਰ ਯੂਜ਼ਰਜ਼ ਨੇ ਕਪਿਲ ਦੇ ਇਸ ਕੁਮੈਂਟ ਨੂੰ ਲੈ ਕੇ ਉਸ ਨੂੰ ਟਰੋਲ ਕਰਨਾ ਸ਼ੁਰੂ ਕਰ ਦਿੱਤਾ।
ਕਰਨ ਔਜਲਾ ਦੀ ਕੇਂਦਰ ਸਰਕਾਰ ਨੂੰ ਵੰਗਾਰ, ਕਿਹਾ- ‘ਸਾਨੂੰ ਹੱਕ ਦਿਵਾਉਣੇ ਵੀ ਆਉਂਦੇ ਤੇ ਲੈਣੇ ਵੀ’
NEXT STORY