ਚੰਡੀਗੜ੍ਹ (ਬਿਊਰੋ)– ਕਰਨ ਔਜਲਾ ਇਨ੍ਹੀਂ ਦਿਨੀਂ ਆਪਣੀ ਈ. ਪੀ. ’ਤੇ ਕੰਮ ਕਰ ਰਹੇ ਹਨ। ਹਰ ਕੋਈ ਉਨ੍ਹਾਂ ਦੀ ਇਸ ਈ. ਪੀ. ਦੀ ਉਡੀਕ ਕਰ ਰਿਹਾ ਹੈ, ਖ਼ਾਸ ਕਰਕੇ ਉਸ ਦੇ ਚਾਹੁਣ ਵਾਲੇ। ਹੁਣ ਕਰਨ ਔਜਲਾ ਨੇ ਈ. ਪੀ. ਨੂੰ ਲੈ ਕੇ ਆਪਣੇ ਚਾਹੁਣ ਵਾਲਿਆਂ ਨੂੰ ਅਪਡੇਟ ਦਿੱਤੀ ਹੈ।
ਕਰਨ ਔਜਲਾ ਨੇ ਇੰਸਟਾਗ੍ਰਾਮ ਸਟੋਰੀਜ਼ ’ਚ ਇਸ ਬਾਰੇ ਲਿਖਦਿਆਂ ਕਿਹਾ, ‘ਬਹੁਤ ਮੈਸਿਜ ਰੋਜ਼ ਆਉਂਦੇ ਕਿ ਕਿਰਪਾ ਕਰਕੇ ਈ. ਪੀ. ਰਿਲੀਜ਼ ਕਰ ਦਿਓ, ਕਿਉਂ ਨਹੀਂ ਰਿਲੀਜ਼ ਕਰਦੇ? ਕੀ ਹੋ ਗਿਆ? ਤੁਸੀਂ ਹਾਈਪ ਜ਼ਿਆਦਾ ਬਣਾ ਲੈਂਦੇ ਹੋ ਆਦਿ। ਪਿਆਰਿਓ ਤੁਹਾਨੂੰ ਮੈਂ ਇਕ ਚੀਜ਼ ਦੱਸ ਦੇਵਾਂ ਕਿ ਪਾਉਣ ਨੂੰ ਮੈਂ 6 ਦੇ 6 ਗਾਣੇ ਕੱਲ ਹੀ ਪਾ ਦੇਵਾਂ ਪਰ ਇਸ ਪਿੱਛੇ ਬਹੁਤ ਕਾਰਨ ਹਨ, ਜਿਹੜੇ ਮੈਂ ਤੁਹਾਨੂੰ ਦੱਸ ਵੀ ਨਹੀਂ ਸਕਦਾ।’
ਇਹ ਖ਼ਬਰ ਵੀ ਪੜ੍ਹੋ : ਸਿੱਧੂ ਮੂਸੇ ਵਾਲਾ ਦੀ ਹਾਰ ’ਤੇ ਗੈਰੀ ਸੰਧੂ ਨੇ ਕੀਤੀ ਟਿੱਪਣੀ, ਕਿਹਾ– ‘ਮੌਤ ਮਾਰਦੀ ਨਾ ਬੰਦੇ ਨੂੰ...’
ਕਰਨ ਔਜਲਾ ਨੇ ਅੱਗੇ ਲਿਖਿਆ, ‘ਗਾਣੇ ਤਿਆਰ ਹਨ, ਮਿਕਸ ਮਾਸਟਰ ਹੋ ਰਹੇ ਹਨ। 3 ਵੀਡੀਓਜ਼ ਤਿਆਰ ਹਨ, 3 ਸ਼ੂਟ ਕਰਨੀਆਂ ਹਨ। ਕੋਲੈਬ ’ਤੇ ਵੀ ਕੰਮ ਕਰ ਰਹੇ ਹਾਂ। ਅਸੀਂ ਸੋਚ ਰਹੇ ਹਾਂ ਕਿ ਕਿਹੜੇ ਗਾਣੇ ’ਚ ਕੌਣ ਸੂਟ ਕਰ ਰਿਹਾ ਆਦਿ। ਹਰ ਚੀਜ਼ ਸਮਾਂ ਲੈਂਦੀ ਹੈ ਤੇ ਮੈਂ ਇਹ ਯਕੀਨੀ ਬਣਾ ਰਿਹਾ ਕਿ ਹਰ ਚੀਜ਼ ਪਰਫੈਕਟ ਤਰੀਕੇ ਨਾਲ ਬਾਹਰ ਆਵੇ। ਦੂਜੀ ਗੱਲ ਇਸ ਈ. ਪੀ. ਦਾ ਕਿਸੇ ਨਾਲ ਕੋਈ ਲੈਣਾ-ਦੇਣਾ ਨਹੀਂ।’
ਕਰਨ ਨੇ ਕਿਹਾ, ‘ਬਸ ਇਸ ’ਚ ਮੈਂ ਆਪਣੇ ਕੰਮ ਰਾਹੀਂ ਤੁਹਾਨੂੰ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਮੈਂ ਉਹ ਕਲਾਕਾਰ ਹਾਂ, ਜੋ ਹਮੇਸ਼ਾ ਵੱਖਰਾ ਕਰਨ ਦੀ ਕੋਸ਼ਿਸ਼ ਕਰਦਾ ਹੈ। ਨਾ ਕੋਈ ਕਿਸੇ ਦੀ ਕਾਪੀ ਵਾਲਾ ਚੱਕਰ ਨਾ ਕੁਝ ਹੋਰ ਕਿਉਂਕਿ ਕਾਪੀ ਵਾਲਾ ਸਿਸਟਮ ਤਾਂ ਸਾਰੇ ਕਿਤੇ ਹੀ ਚੱਲਦਾ। ਕਈ ਲੋਕ ਉਸ ਨੂੰ ਇੰਸਪੀਰੇਸ਼ਨ ਦਾ ਨਾਂ ਦੇ ਦਿੰਦੇ ਹਨ ਤੇ ਕਈ ਗਾਣਿਆਂ ਦਾ ਪਤਾ ਹੀ ਨਹੀਂ ਲੱਗਦਾ ਵੀ ਕਿਥੋਂ ਕਾਪੀ ਹੋਏ ਹਨ।’
ਕਰਨ ਔਜਲਾ ਨੇ ਅਖੀਰ ’ਚ ਕਿਹਾ, ‘ਇਹ ਚੀਜ਼ ਮਾਇਨੇ ਨਹੀਂ ਕਰਦੀ, ਮਾਇਨੇ ਕਰਦਾ ਤੁਹਾਡਾ ਕੰਮ। ਕਹਿਣ ਨੂੰ ਹੋਰ ਵੀ ਬਹੁਤ ਗੱਲਾਂ ਹਨ ਪਰ ਤੁਸੀਂ ਆਪ ਸਿਆਣੇ ਹੋ, ਸਮਝ ਗਏ ਹੋਵੋਗੇ। ਇਹ ਗੱਲਾਂ ਲਾਈਵ ਆ ਕੇ ਵੀ ਕਹਿ ਸਕਦਾ ਸੀ ਪਰ ਅੱਜਕਲ ਦਿਲ ਨਹੀਂ ਕਰਦਾ ਕਿਉਂਕਿ ਹਰੇਕ ਬੰਦਾ ਹਮੇਸ਼ਾ ਖ਼ੁਸ਼ ਨਹੀਂ ਹੁੰਦਾ ਤੇ ਹਰੇਕ ਹਮੇਸ਼ਾ ਦੁਖੀ ਨਹੀਂ। ਕੁਝ ਗਲਤ ਕਹਿ ਗਿਆ ਤਾਂ ਮੁਆਫ਼ੀ।’
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਸਿੱਧੂ ਮੂਸੇ ਵਾਲਾ ਦੀ ਹਾਰ ’ਤੇ ਗੈਰੀ ਸੰਧੂ ਨੇ ਕੀਤੀ ਟਿੱਪਣੀ, ਕਿਹਾ– ‘ਮੌਤ ਮਾਰਦੀ ਨਾ ਬੰਦੇ ਨੂੰ...’
NEXT STORY