ਐਂਟਰਟੇਨਮੈਂਟ ਡੈਸਕ– ਕਰਨ ਔਜਲਾ ਆਪਣੇ ਗੀਤਾਂ ਕਾਰਨ ਹਮੇਸ਼ਾ ਚਰਚਾ ’ਚ ਰਹਿੰਦੇ ਹਨ। ਹਾਲ ਹੀ ’ਚ ਰਿਲੀਜ਼ ਹੋਈ ਉਨ੍ਹਾਂ ਦੀ ਐਲਬਮ ‘ਮੇਕਿੰਗ ਮੈਮਰੀਜ਼’ ਲੋਕਾਂ ਵਲੋਂ ਖ਼ੂਬ ਪਸੰਦ ਕੀਤੀ ਜਾ ਰਹੀ ਹੈ।
ਇਹ ਖ਼ਬਰ ਵੀ ਪੜ੍ਹੋ : ਗੁਟਖਾ ਇਸ਼ਤਿਹਾਰ ਮਾਮਲੇ ’ਚ ਸ਼ਾਹਰੁਖ ਖ਼ਾਨ, ਅਕਸ਼ੇ ਕੁਮਾਰ ਤੇ ਅਜੇ ਦੇਵਗਨ ਨੂੰ ਨੋਟਿਸ ਜਾਰੀ
ਉਥੇ ਹੀ ਅੱਜ ਕਰਨ ਔਜਲਾ ਦੇ ਪਿਤਾ ਦੀ ਬਰਸੀ ਹੈ। ਕਰਨ ਔਜਲਾ ਦੇ ਪਿਤਾ ਦੇ ਦਿਹਾਂਤ ਨੂੰ 17 ਸਾਲ ਹੋ ਗਏ ਹਨ। ਇਸ ਦੌਰਾਨ ਕਰਨ ਔਜਲਾ ਨੇ ਇੰਸਟਾਗ੍ਰਾਮ ’ਤੇ ਪਿਤਾ ਦੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ।
ਪਹਿਲੀ ਤਸਵੀਰ ਸਾਂਝੀ ਕਰਦਿਆਂ ਕਰਨ ਔਜਲਾ ਨੇ ਲਿਖਿਆ, ‘‘ਆਰ. ਆਈ. ਪੀ. ਬਾਪੂ। ਅੱਜ 17 ਸਾਲ ਹੋ ਗਏ। ਤੁਹਾਨੂੰ ਦੇਖਿਆ ਨੂੰ ਲੰਮਾ ਸਮਾਂ ਹੋ ਗਿਆ ਹੈ।’’
ਇਨ੍ਹਾਂ ਤਸਵੀਰਾਂ ’ਚ ਇਕ ਤਸਵੀਰ ’ਚ ਕਰਨ ਔਜਲਾ ਦੇ ਪਿਤਾ ਉਸ ਨੂੰ ਕੇਕ ਖਵਾਉਂਦੇ ਨਜ਼ਰ ਆ ਰਹੇ ਹਨ। ਕਰਨ ਔਜਲਾ ਵਲੋਂ ਸਾਂਝੀਆਂ ਕੀਤੀਆਂ ਇਹ ਤਸਵੀਰ ਬਿਨਾਂ ਕਿਸੇ ਸ਼ੱਕ ਉਸ ਦੇ ਪ੍ਰਸ਼ੰਸਕਾਂ ਨੂੰ ਰਵਾਉਣ ਵਾਲੀਆਂ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਜੂਸ ਦੀ ਦੁਕਾਨ ਚਲਾਉਣ ਵਾਲਾ 24 ਸਾਲਾ ਮੁੰਡਾ ਬਣਿਆ ਮਾਸਟਰਸ਼ੈੱਫ ਜੇਤੂ, ਟਰਾਫੀ ਸਣੇ ਜਿੱਤੇ 25 ਲੱਖ
NEXT STORY