ਮੁੰਬਈ (ਬਿਊਰੋ)– ਭਾਰਤ ਦੇ ਬਹੁ-ਭਾਸ਼ਾਈ ਸੋਸ਼ਲ ਮੀਡੀਆ ਪਲੇਟਫਾਰਮ ਕੂ ਐਪ (Koo App) ਨੇ ਇਕ ਦਿਲਚਸਪ ਮੁਹਿੰਮ ਦਾ ਐਲਾਨ ਕੀਤਾ ਹੈ। ਇਹ ਮੁਹਿੰਮ ਯੂਜ਼ਰਸ ਨੂੰ ਸੁਤੰਤਰਤਾ ਦਿਵਸ ਦੇ ਸੰਕਲਪ ਨੂੰ ਅਪਣਾਉਣ ਲਈ ਉਤਸ਼ਾਹਿਤ ਕਰਦੀ ਹੈ। ਦਿੱਗਜ ਫ਼ਿਲਮਕਾਰ ਕਰਨ ਜੌਹਰ ਵਲੋਂ ਲਾਂਚ ਕੀਤਾ ਗਿਆ ਹੈਸ਼ਟੈਗ ‘ਨਏ ਭਾਰਤ ਕਾ ਸਪਨਾ’ (#NayeBharatKaSapna) ਜਿਥੇ ਦੇਸ਼ ਦੀਆਂ ਭਾਵਨਾਵਾਂ ਨੂੰ ਉਤਸ਼ਾਹਿਤ ਕਰਦਾ ਹੈ, ਉਥੇ ਹੀ ਇਹ ਮੁਹਿੰਮ ਯੂਜ਼ਰਸ ਨੂੰ ਨਵੇਂ ਭਾਰਤ ਲਈ ਸਮੂਹਿਕ ਤੌਰ ’ਤੇ ਤਬਦੀਲੀ ਲਿਆਉਣ ਦੇ ਸੰਕਲਪ ਨੂੰ ਅਪਣਾਉਣ ਲਈ ਵੀ ਪ੍ਰੇਰਿਤ ਕਰਦੀ ਹੈ।
ਕੂ ਐਪ ’ਤੇ ਯੂਜ਼ਰਸ ਭਾਰਤ ’ਚ ਬਣੇ ਉਤਪਾਦਾਂ ਦੀ ਵਰਤੋਂ ਕਰਕੇ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਨੂੰ ਛੱਡ ਕੇ #GoSwadeshi (ਸਵਦੇਸ਼ੀ ਨੂੰ ਅਪਣਾਉਣਾ), #CleanTheEarth ਤੇ ਮੁੜ ਵਰਤੋਂ ਨੂੰ ਘਟਾਉਣਾ, ਮੁਰੰਮਤ ਤੇ ਰੀਸਾਈਕਲ ਵਰਗੀਆਂ ਆਦਤਾਂ ਨੂੰ ਅਪਣਾ ਕੇ #FightClimateChange ਕਰਨ ਦਾ ਸੰਕਲਪ ਲੈ ਸਕਦੇ ਹਨ। ਕਰਨ ਜੌਹਰ ਨੇ ਉਤਪਾਦਾਂ ਦੀ ਰੀਸਾਈਕਲਿੰਗ ਤੇ ਮੁੜ ਵਰਤੋਂ ਵਰਗੀਆਂ ਆਦਤਾਂ ਨੂੰ ਅਪਣਾ ਕੇ ਜਲਵਾਯੂ ਪਰਿਵਰਤਨ ਦੇ ਮੁੱਦੇ ਨਾਲ ਲੜਨ ਦਾ ਸੰਕਲਪ ਲੈ ਕੇ ਮੁਹਿੰਮ ਦੀ ਸ਼ੁਰੂਆਤ ਕੀਤੀ।
ਇਹ ਖ਼ਬਰ ਵੀ ਪੜ੍ਹੋ : ਜਾਨੋਂ ਮਾਰਨ ਦੀ ਧਮਕੀ ਮਿਲਣ ਮਗਰੋਂ ਸਲਮਾਨ ਖ਼ਾਨ ਨੂੰ ਮਿਲਿਆ ਬੰਦੂਕ ਦਾ ਲਾਇਸੰਸ, ਗੱਡੀ ਵੀ ਕਰਵਾਈ ਬੁਲੇਟ ਪਰੂਫ
ਦੁਨੀਆ ਲਈ ਭਾਰਤ ਤੋਂ ਇਕ ਬਹੁ-ਭਾਸ਼ਾਈ ਪਲੇਟਫਾਰਮ ਵਜੋਂ ਕੂ ਐਪ ਇਸ ਮੁਹਿੰਮ ਰਾਹੀਂ ਯੂਜ਼ਰਸ ਨੂੰ ਸੁਤੰਤਰ ਭਾਰਤ ਦੀ 75ਵੀਂ ਵਰ੍ਹੇਗੰਢ ਮਨਾਉਣ ਲਈ ਸਸ਼ਕਤ ਬਣਾ ਰਿਹਾ ਹੈ ਤਾਂ ਜੋ ਉਹ ਦੇਸ਼ ਲਈ ਕੀ ਕਰਨਾ ਚਾਹੁੰਦੇ ਹਨ, ਇਸ ਬਾਰੇ ਆਪਣਾ ਸੰਕਲਪ ਸਾਂਝਾ ਕਰ ਸਕਣ।
15 ਦਿਨਾਂ ਦੀ ਮੁਹਿੰਮ, ਜੋ ਅੱਜ ਯਾਨੀ 1 ਅਗਸਤ ਤੋਂ ਸ਼ੁਰੂ ਹੋ ਰਹੀ ਹੈ, ਲੋਕਾਂ ਨੂੰ ਭਾਰਤ ਦੇ ਹਥਿਆਰਬੰਦ ਬਲਾਂ ਤੇ ਕੋਵਿਡ ਯੌਧਿਆਂ ਨੂੰ ਸਲਾਮ ਕਰਨ ਲਈ ਉਤਸ਼ਾਹਿਤ ਕਰਦੀ ਹੈ, ਜਿਸ ’ਚ ਡਾਕਟਰ ਤੇ ਸਿਹਤ ਕਰਮਚਾਰੀ ਵੀ ਸ਼ਾਮਲ ਹਨ, ਜੋ ਸਮਾਜ ਦੀ ਭਲਾਈ ਲਈ ਹਰ ਰੋਜ਼ ਕੋਸ਼ਿਸ਼ ਕਰਦੇ ਹਨ।
ਇਸ ਮੁਹਿੰਮ ’ਤੇ ਟਿੱਪਣੀ ਕਰਦਿਆਂ ਕੂ ਐਪ ਦੇ ਮੁੱਖ ਕਾਰੋਬਾਰੀ ਅਧਿਕਾਰੀ ਸੁਨੀਲ ਕਾਮਥ ਨੇ ਕਿਹਾ, ‘‘ਕੂ ਭਾਰਤ ਦੀ ਭਾਵਨਾ ਨੂੰ ਦਰਸਾਉਂਦਾ ਹੈ, ਜਦੋਂਕਿ ਇਕ ਅਰਬ ਆਵਾਜ਼ਾਂ ਲਈ ਪ੍ਰਗਟਾਵੇ ਦੀ ਡਿਜੀਟਲ ਆਜ਼ਾਦੀ ਨੂੰ ਸਮਰੱਥ ਬਣਾਉਂਦਾ ਹੈ। #NayeBharatKaSapna ਲੋਕਾਂ ਨੂੰ ਪ੍ਰਗਤੀਸ਼ੀਲ ਆਦਤਾਂ ਨੂੰ ਅਪਣਾਉਣ ਲਈ ਪ੍ਰੇਰਿਤ ਕਰਕੇ ਪ੍ਰਗਟਾਵੇ ਦੀ ਇਕ ਨਵੀਂ ਯਾਤਰਾ ਨੂੰ ਅੱਗੇ ਵਧਾਏਗਾ। ਕਰਨ ਜੌਹਰ ਦੇ ਇਸ ਮੁਹਿੰਮ ਦੀ ਸ਼ੁਰੂਆਤ ਕਰਨ ’ਤੇ ਸਾਨੂੰ ਖ਼ੁਸ਼ੀ ਹੋ ਰਹੀ ਹੈ ਤੇ ਉਨ੍ਹਾਂ ਸਾਰੀਆਂ ਉੱਘੀਆਂ ਸ਼ਖ਼ਸੀਅਤਾਂ ਦੇ ਧੰਨਵਾਦੀ ਹਾਂ, ਜੋ ਆਪਣੇ ਪੈਰੋਕਾਰਾਂ ਨੂੰ ਨਵੇਂ ਭਾਰਤ ਲਈ ਸਮਾਜਿਕ ਮੁੱਦਿਆਂ ਨੂੰ ਉਠਾਉਣ ਲਈ ਪ੍ਰੇਰਿਤ ਕਰ ਰਹੇ ਹਨ।’’
#FightClimateChange ਪ੍ਰਤੀ ਆਪਣੀ ਵਚਨਬੱਧਤਾ ਬਾਰੇ ਗੱਲ ਕਰਦਿਆਂ ਕਰਨ ਜੌਹਰ ਨੇ ਕਿਹਾ, ‘‘ਇਸ ਜਲਵਾਯੂ ਪਰਿਵਰਤਨ ਦੀ ਲੜਾਈ ’ਚ ਸਾਡੇ ’ਚੋਂ ਹਰ ਇਕ ਦੀ ਭੂਮਿਕਾ ਹੈ। ਮੈਂ #NayeBharatKaSapna ’ਚ ਭਾਗ ਲੈਣ, ਬਹੁ-ਭਾਸ਼ਾਈ ਯੂਜ਼ਰਸ ਨਾਲ ਕੂ ਐਪ ’ਤੇ ਵਿਚਾਰ-ਵਟਾਂਦਰਾ ਕਰਨ ਤੇ ਇਸ ਮੁੱਦੇ ਬਾਰੇ ਜਾਗਰੂਕਤਾ ਫੈਲਾਉਣ ਲਈ ਉਤਸ਼ਾਹਿਤ ਹਾਂ। ਆਓ ਅਸੀਂ ਸਾਰੇ ਅਜ਼ਾਦੀ ਦੇ ਇਸ ਮਹੀਨੇ ’ਚ ਹੱਥ ਮਿਲਾਈਏ ਤੇ ਆਪਣੇ ਗ੍ਰਹਿ, ਆਪਣੇ ਦੇਸ਼ ਤੇ ਆਪਣੇ ਲੋਕਾਂ ਲਈ ਆਪਣਾ ਯੋਗਦਾਨ ਪਾਈਏ। ਜੈ ਹਿੰਦ।’’
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਲਾਡਲੀ ਨਾਲ ਮਸਤੀ ਕਰਦੀ ਆਈ ਨਜ਼ਰ ਅਦਾਕਾਰਾ ਚਾਰੂ, ਮਾਂ-ਧੀ ਦੀਆਂ ਤਸਵੀਰਾਂ ਆਈਆ ਸਾਹਮਣੇ
NEXT STORY