ਮੁੰਬਈ (ਬਿਊਰੋ)– ਦੇਸ਼ ’ਚ ਕੋਰੋਨਾ ਵਾਇਰਸ ਦੇ ਨਵੇਂ ਵੇਰੀਐਂਟ ਓਮੀਕ੍ਰੋਨ ਦੇ ਕੇਸ ਲਗਾਤਾਰ ਵਧਦੇ ਜਾ ਰਹੇ ਹਨ। ਰਾਜਧਾਨੀ ਦਿੱਲੀ ‘ਯੈਲੋ ਅਲਰਟ’ ’ਤੇ ਹੈ। ਇਸ ਕਾਰਨ ਦਿੱਲੀ ਸਰਕਾਰ ਨੇ ਸਕੂਲ, ਕਾਲਜ, ਜਿਮ ਤੇ ਸਿਨੇਮਾਘਰ ਬੰਦ ਕਰਨ ਦਾ ਫ਼ੈਸਲਾ ਲਿਆ ਹੈ।
ਦਿੱਲੀ ’ਚ ਸਿਨੇਮਾਘਰ ਬੰਦ ਹੋਣ ਤੋਂ ਬਾਅਦ ਫ਼ਿਲਮ ਇੰਡਸਟਰੀ ਤਣਾਅ ’ਚ ਆ ਚੁੱਕੀ ਹੈ। ਹਰ ਕਿਸੇ ਨੂੰ ਮੁੜ ਤਾਲਾਬੰਦੀ ਲੱਗਣ ਦਾ ਡਰ ਸਤਾ ਰਿਹਾ ਹੈ। ਉਥੇ ਕਰਨ ਜੌਹਰ ਨੇ ਵੀ ਦਿੱਲੀ ਸਰਕਾਰ ਨੂੰ ਸਿਨੇਮਾਘਰ ਖੋਲ੍ਹਣ ਦੀ ਅਪੀਲ ਕੀਤੀ ਹੈ।
ਇਹ ਖ਼ਬਰ ਵੀ ਪੜ੍ਹੋ : ਭਾਰਤੀ ਸਿੰਘ ਨੇ ਫੋਟੋਗ੍ਰਾਫਰਾਂ ਨੂੰ ਬਣਾਇਆ ਮਾਮਾ, ਦੱਸਿਆ ਕਦੋਂ ਆਵੇਗੀ ਖ਼ੁਸ਼ਖ਼ਬਰੀ
ਕਰਨ ਜੌਹਰ ਨੇ ਦਿੱਲੀ ਸਰਕਾਰ ਨੂੰ ਟਵੀਟ ਕਰਦਿਆਂ ਬੰਦ ਸਿਨੇਮਾਘਰ ਖੋਲ੍ਹਣ ਦੀ ਅਪੀਲ ਕੀਤੀ ਹੈ। ਕਰਨ ਜੌਹਰ ਲਿਖਦੇ ਹਨ, ‘ਅਸੀਂ ਦਿੱਲੀ ਸਰਕਾਰ ਨੂੰ ਸਿਨੇਮਾਘਰ ਖੋਲ੍ਹਣ ਦੀ ਬੇਨਤੀ ਕਰਦੇ ਹਾਂ। ਸਿਨੇਮਾਘਰ ਸੋਸ਼ਲ ਡਿਸਟੈਂਸਿੰਗ ਤੇ ਹਾਇਜੀਨ ਮੈਂਟੇਨ ਰੱਖਣ ਦੀਆਂ ਸੁਵਿਧਾਨਾਵਾਂ ਨਾਲ ਲੈਸ ਹੈ। ਇਸ ਲਈ ਇਨ੍ਹਾਂ ਨੂੰ ਖੋਲ੍ਹਿਆ ਜਾ ਸਕਦਾ ਹੈ।’ ਕਰਨ ਨੇ ਆਪਣੇ ਟਵੀਟ ’ਚ ਦਿੱਲੀ ਸਰਕਾਰ ਤੇ ਸੀ. ਐੱਮ. ਕੇਜਰੀਵਾਲ ਨੂੰ ਵੀ ਟੈਗ ਕੀਤਾ ਹੈ।
ਕਰਨ ਜੌਹਰ ਦੇ ਇਸ ਟਵੀਟ ’ਤੇ ਸਰਕਾਰ ਦਾ ਜਵਾਬ ਕਦੋਂ ਆਵੇਗਾ, ਇਹ ਤਾਂ ਪਤਾ ਨਹੀਂ ਪਰ ਲੋਕਾਂ ਨੇ ਉਸ ਨੂੰ ਟਰੋਲ ਕਰਨਾ ਜ਼ਰੂਰ ਸ਼ੁਰੂ ਕਰ ਦਿੱਤਾ ਹੈ। ਆਓ ਤੁਹਾਨੂੰ ਵੀ ਦਿਖਾਉਂਦੇ ਹਾਂ ਕਰਨ ਜੌਹਰ ਦੇ ਟਵੀਟ ’ਤੇ ਆਈਆਂ ਲੋਕਾਂ ਦੀਆਂ ਪ੍ਰਤੀਕਿਰਿਆਵਾਂ–
ਇਸ ਸਿਲਸਿਲੇ ’ਚ ਬੀਤੇ ਵੀਰਵਾਰ ਨੂੰ ਮਲਟੀਪਲੈਕਸ ਐਸੋਸੀਏਸ਼ਨ ਆਫ ਇੰਡੀਆ (ਐੱਮ. ਏ. ਆਈ.) ਦੇ ਮੈਂਬਰਾਂ ਨੇ ਵੀ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨਾਲ ਮੁਲਾਕਾਤ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਮਨੀਸ਼ ਸਿਸੋਦੀਆ ਨੂੰ ਉਨ੍ਹਾਂ ਦੇ ਫ਼ੈਸਲੇ ’ਤੇ ਮੁੜ ਵਿਚਾਰ ਕਰਨ ਦੀ ਬੇਨਤੀ ਕੀਤੀ। ਐੱਮ. ਏ. ਆਈ. ਦਾ ਕਹਿਣਾ ਹੈ ਕਿ ਸਰਕਾਰ ਸਿਨੇਮਾਘਰ ਬੰਦ ਕਰਨ ਦੀ ਬਜਾਏ ਦੂਜੇ ਬਦਲਾਂ ’ਤੇ ਧਿਆਨ ਦੇਵੇ ਤਾਂ ਕਿ ਕਿਸੇ ਨੂੰ ਵੀ ਭਾਰੀ ਨੁਕਸਾਨ ਸਹਿਣਾ ਨਾ ਪਵੇ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
'ਲਾਈਗਰ' ਦਾ ਟੀਜ਼ਰ ਰਿਲੀਜ਼, MMA ਫਾਈਟਰ ਬਣੇ 'ਅਰਜੁਨ ਰੇਡੀ' ਵਾਲੇ ਵਿਜੈ ਦੇਵਰਕੋਂਡਾ
NEXT STORY