ਮੁੰਬਈ : ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਇਸ ਗੱਲ ਤੋਂ ਹੈਰਾਨ ਹੈ ਕਿ ਉਨ੍ਹਾਂ ਨੇ ਕਦੀ ਇਸ ਤਰ੍ਹਾਂ ਦੀ ਗੱਲ ਕਹੀ ਸੀ ਕਿ ਵਿਆਹ ਤੋਂ ਬਾਅਦ ਉਹ ਫਿਲਮਾਂ 'ਚ ਚੁੰਮਣ ਦ੍ਰਿਸ਼ ਨਹੀਂ ਕਰੇਗੀ। ਕਰੀਨਾ-ਸੈਫ ਅਲੀ ਖਾਨ ਦੇ ਵਿਆਹ ਤੋਂ ਬਾਅਦ ਇਸ ਗੱਲ ਨੇ ਕਾਫੀ ਚਰਚਾ ਬਟੋਰੀ ਸੀ ਕਿ ਕਰੀਨਾ ਨੇ ਸੈਫ ਨੂੰ ਫਿਲਮਾਂ 'ਚ ਕਦੀ ਵੀ ਚੁੰਮਣ ਦ੍ਰਿਸ਼ ਨਾ ਕਰਨ ਦਾ ਵਾਅਦਾ ਕੀਤਾ ਸੀ। ਜਾਣਕਾਰੀ ਅਨੁਸਾਰ ਦੋਹਾਂ ਦਾ ਵਿਆਹ ਸਾਲ 2012 'ਚ ਹੋਇਆ ਸੀ।
ਹੁਣੇ ਜਿਹੇ ਕਰੀਨਾ ਕਪੂਰ ਅਤੇ ਅਰਜੁਨ ਕਪੂਰ ਦੀ ਫਿਲਮ ''ਕੀ ਐਂਡ ਕਾ' ਦਾ ਪੋਸਟਰ ਰਿਲੀਜ਼ ਹੋਇਆ ਹੈ। ਇਸ 'ਚ ਕਰੀਨਾ ਅਰਜੁਨ ਨੂੰ ਕਿੱਸ ਕਰਦੀ ਨਜ਼ਰ ਆ ਰਹੀ ਹੈ, ਜਿਸ ਨੇ ਕਾਫੀ ਸੁਰਖੀਆਂ ਬਟੋਰਆਂ ਹਨ। ਜਦੋਂ ਇਸ ਦੇ ਬਾਰੇ ਕਰੀਨਾ ਤੋਂ ਪੁੱਛਿਆ ਗਿਆ ਕਿ ਤਾਂ ਉਨ੍ਹਾਂ ਨੇ ਕਿਹਾ, ''ਮੈਂ ਇਹ ਗੱਲ ਪੜੀ ਹੈ ਪਰ ਮੈਂ ਆਪ ਨਹੀਂਂ ਜਾਣਦੀ ਕਿ ਇਹ ਗੱਲ ਕਿਥੋ ਆਈ ਹੈ। ਮੈਂ ਬੱਸ ਇੰਨਾ ਕਹਿਣਾ ਚਾਹੁੰਦੀ ਹਾਂ ਕਿ ਅਰਜੁਨ ਕਪੂਰ ਇਕ ਚੰਗੇ ਕਿੱਸਰ ਹਨ।'' ਇਸ ਫਿਲਮ ਦੇ ਨਿਰਦੇਸ਼ਕ ਆਰ ਬਾਲਕੀ ਨੇ ਕਿਹਾ, ''ਮੈਨੂੰ ਸਮਝ ਨਹੀਂ ਆਉਂਦੀ ਕਿ ਵੱਡੇ ਪਰਦੇ 'ਤੇ ਚੁੰਮਣ ਦ੍ਰਿਸ਼ ਨੂੰ ਇੰਨੀ ਵੱਡੀ ਗੱਲ ਕਿਉਂ ਬਣਾ ਦਿੱਤੀ ਜਾਂਦੀ ਹੈ।
ਜਾਣਕਾਰੀ ਅਨੁਸਾਰ ਇਸ ਫਿਲਮ 'ਚ ਕਰੀਨਾ ਕਪੂਰ ਅਰਜੁਨ ਦੀ ਪਤਨੀ ਦਾ ਕਿਰਦਾਰ ਨਿਭਾਅ ਰਹੀ ਹੈ। ਜਾਣਕਾਰੀ ਅਨੁਸਾਰ ਆਰ ਬਾਲਕੀ ਵਲੋਂ ਨਿਰਦੇਸ਼ਤ ਇਸ ਫਿਲਮ 'ਚ 'ਵਰਕਿੰਗ ਲੇਡੀ' ਦਾ ਕਿਰਦਾਰ ਕਰੀਨਾ ਕਪੂਰ ਨਿਭਾਅ ਰਹੀ ਹੈ, ਜੋ ਕਿ ਨਵੇਂ ਵਿਚਾਰਾਂ 'ਤੇ ਆਧਾਰਿਤ ਹੈ। ਜਾਣਕਾਰੀ ਅਨੁਸਾਰ ਇਹ ਫਿਲਮ 1 ਅਪ੍ਰੈਲ ਨੂੰ ਰਿਲੀਜ਼ ਹੋਵੇਗੀ।
ਕਾਮੇਡੀ ਤੋਂ ਬਾਅਦ 'ਲਵ ਪੰਜਾਬ' ਲਈ ਗਾਉਣਗੇ ਕਪਿਲ ਸ਼ਰਮਾ
NEXT STORY