ਲੰਡਨ (ਭਾਸ਼ਾ)- ਇੰਗਲੈਂਡ ਦੇ ਆਲਰਾਊਂਡਰ ਕ੍ਰਿਸ ਵੋਕਸ ਨੇ ਖੁਲਾਸਾ ਕੀਤਾ ਹੈ ਕਿ ਉਸ ਨੇ ਹਾਲੀਆ ਟੈਸਟ ਲੜੀ ਦੌਰਾਨ ਆਪਣੀ ਗੇਂਦ ’ਤੇ ਪੈਰ ਦੇ ਅੰਗੂਠੇ ’ਚ ਫ੍ਰੈਕਚਰ ਲਈ ਰਿਸ਼ਭ ਪੰਤ ਤੋਂ ਮੁਆਫੀ ਮੰਗੀ ਸੀ, ਜਿਸ ਤੋਂ ਬਾਅਦ ਉਹ ਆਪਣੇ ਭਾਰਤੀ ਵਿਰੋਧੀ ਦੀ ਉਦਾਰਤਾ ਤੋਂ ਕਾਫੀ ਪ੍ਰਭਾਵਿਤ ਹੋਇਆ। ਮਾਨਚੈਸਟਰ ’ਚ ਚੌਥੇ ਟੈਸਟ ਦੌਰਾਨ ਵੋਕਸ ਦੀ ਗੇਂਦ ਪੰਤ ਦੇ ਪੈਰ ’ਤੇ ਲੱਗੀ ਸੀ, ਜਿਸ ਕਾਰਨ ਉਹ ਸੀਰੀਜ਼ ਦੇ ਫੈਸਲਾਕੁੰਨ 5ਵੇਂ ਮੈਚ ’ਚੋਂ ਬਾਹਰ ਹੋ ਗਿਆ ਸੀ। ਭਾਰਤ ਨੇ ਇਸ ਝਟਕੇ ਤੋਂ ਉਭਰਦੇ ਹੋਏ ਓਵਲ ’ਚ ਹੋਇਆ ਆਖਰੀ ਮੈਚ 6 ਦੌੜਾਂ ਨਾਲ ਜਿੱਤ ਕੇ ਲੜੀ 2-2 ਨਾਲ ਬਰਾਬਰ ਕਰ ਦਿੱਤੀ।
ਵੋਕਸ ਅਤੇ ਪੰਤ ਦੋਨੋਂ ਹੀ ਲੜੀ ਦੌਰਾਨ ਗੰਭੀਰ ਸੱਟਾਂ ਦੇ ਬਾਵਜੂਦ ਬੱਲੇਬਾਜ਼ੀ ਲਈ ਉਤਰ ਕੇ ਆਪਣੀ-ਆਪਣੀ ਟੀਮ ਲਈ ਹੌਸਲਾ ਦੀ ਮਿਸਾਲ ਬਣ ਗਏ। ਵੋਕਸ ਨੇ ਇਹ ਵੀ ਕਿਹਾ ਕਿ 5ਵੇਂ ਟੈਸਟ ’ਚ ਬੱਲੇਬਾਜ਼ੀ ਲਈ ਆਉਣ ’ਤੇ ਭਾਰਤੀ ਕਪਤਾਨ ਸ਼ੁੱਭਮਨ ਗਿੱਲ ਨੇ ਉਸ ਦੀ ਸ਼ਲਾਘਾ ਕੀਤੀ ਸੀ। ਵੋਕਸ ਨੂੰ ਇਕ ਵੀ ਗੇਂਦ ਦਾ ਸਾਹਮਣਾ ਕਰਨ ਦਾ ਮੌਕਾ ਨਹੀਂ ਮਿਲਿਆ ਪਰ ਉਸ ਨੇ ਕਿਹਾ ਕਿ ਵਕਿਟਾਂ ਵਿਚਾਲੇ ਦੌੜਨਾ ਮੁਸ਼ਕਿਲ ਸੀ।
ਵੋਕਸ ਨੇ ਕਿਹਾ ਕਿ ਸ਼ੁੱਭਮਨ ਨੇ ਕਿਹਾ ਕਿ ਇਹ ਹੈਰਾਨੀਜਨਕ ਬਹਾਦੁਰੀ ਸੀ। ਉਸ ਨੇ ਕਿਹਾ ਕਿ ਮੈਂ ਉਸ ਨੂੰ ਕਿਹਾ ਕਿ ਤੁਸੀਂ ਇਕ ਸ਼ਾਨਦਾਰ ਲੜੀ ਖੇਡੀ, ਵਧੀਆ ਖੇਡ ਦਿਖਾਈ ਅਤੇ ਤੁਹਾਡੀ ਟੀਮ ਨੂੰ ਇਸ ਦਾ ਸਿਹਰਾ ਜਾਂਦਾ ਹੈ। ਦੋਨੋਂ ਟੀਮਾਂ ਦੇ ਖਿਡਾਰੀਆਂ ਨੇ ਇਸ ਲੜੀ ’ਚ ਬਿਹਤਰੀਨ ਪ੍ਰਦਰਸ਼ਨ ਕੀਤਾ ਅਤੇ ਇਸ ਤਰ੍ਹਾਂ ਦੇ ਪ੍ਰਦਰਸ਼ਨ ਲਈ ਉਹ ਵਧਾਈ ਦੇ ਹੱਕਦਾਰ ਹਨ। ਬੇਸ਼ੱਕ, ਦੋਨੋਂ ਟੀਮਾਂ ਜਿੱਤਣਾ ਚਾਹੁੰਦੀਆਂ ਸਨ ਪਰ ਇਹ ਸਹੀ ਹੀ ਲੱਗਦਾ ਹੈ ਕਿ ਲੜੀ ਡਰਾਅ ਰਹੀ।
ਸ਼ੁਭਮਨ ਗਿੱਲ ਦੀ ਜਗ੍ਹਾ ਲਵੇਗਾ ਇਹ ਅਣਜਾਣ ਖਿਡਾਰੀ, ਲਗਾ ਚੁੱਕਾ ਹੈ 5 ਸੈਂਕੜੇ
NEXT STORY