ਮੁੰਬਈ- ਕਰੀਨਾ ਕਪੂਰ ਜਲਦ ਹੀ ਫਿਲਮ 'ਸਿੰਘਮ ਅਗੇਨ' 'ਚ ਨਜ਼ਰ ਆਉਣ ਵਾਲੀ ਹੈ। ਹਾਲ ਹੀ 'ਚ ਫਿਲਮ ਦਾ ਟ੍ਰੇਲਰ ਰਿਲੀਜ਼ ਹੋਇਆ ਹੈ। ਜਿਸ 'ਚ ਅਦਾਕਾਰਾ ਕਾਫੀ ਖੂਬਸੂਰਤ ਲੁੱਕ 'ਚ ਨਜ਼ਰ ਆ ਰਹੀ ਸੀ, ਹੁਣ ਉਸ ਨੇ ਇਸ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ।

ਕਰੀਨਾ ਕਪੂਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੇ ਮਨਮੋਹਕ ਅਵਤਾਰ ਦੀਆਂ ਇਹ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਸ 'ਚ ਉਹ ਰਵਾਇਤੀ ਲੁੱਕ 'ਚ ਨਜ਼ਰ ਆਈ।

ਇਨ੍ਹਾਂ ਤਸਵੀਰਾਂ 'ਚ ਕਰੀਨਾ ਕਪੂਰ ਸਾੜ੍ਹੀ ਪਾ ਕੇ ਕੈਮਰੇ ਦੇ ਸਾਹਮਣੇ ਪੋਜ਼ ਦੇ ਰਹੀ ਹੈ। ਉਨ੍ਹਾਂ ਦੀਆਂ ਇਹ ਹਰਕਤਾਂ ਹੁਣ ਉਨ੍ਹਾਂ ਦੇ ਪ੍ਰਸ਼ੰਸਕਾਂ ਦਾ ਦਿਲ ਲੁੱਟ ਰਹੀਆਂ ਹਨ।

ਕਰੀਨਾ ਨੇ ਇਹ ਲੁੱਕ ਆਪਣੀ ਆਉਣ ਵਾਲੀ ਫਿਲਮ 'ਸਿੰਘਮ ਅਗੇਨ' ਲਈ ਕੈਰੀ ਕੀਤਾ ਸੀ। ਇਸ ਦੇ ਲਈ ਅਦਾਕਾਰਾ ਨੇ ਹੈਵੀ ਬਲਾਊਜ਼ ਦੇ ਨਾਲ ਲਾਈਟ ਸ਼ੇਡ ਦੀ ਸਾੜ੍ਹੀ ਪਹਿਨੀ ਸੀ।ਕਰੀਨਾ ਦਾ ਆਫ ਸ਼ੋਲਡਰ ਬਲਾਊਜ਼ ਉਸ ਦੀ ਦਿੱਖ ਨੂੰ ਹੋਰ ਵੀ ਖੂਬਸੂਰਤ ਬਣਾ ਰਿਹਾ ਹੈ।

ਬੇਬੋ ਆਪਣੇ ਅੰਦਾਜ਼ ਨਾਲ ਸੋਸ਼ਲ ਮੀਡੀਆ ਦਾ ਤਾਪਮਾਨ ਵਧਾ ਰਹੀ ਹੈ।ਇਨ੍ਹਾਂ ਖੂਬਸੂਰਤ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਕਰੀਨਾ ਕਪੂਰ ਨੇ ਲਿਖਿਆ, ਰਾਮ ਦੀ ਸੀਤਾ ਅਤੇ ਸਿੰਘਮ ਦੀ ਅਵਨੀ... #SinghamAgain

ਦੱਸ ਦੇਈਏ ਕਿ ਕਰੀਨਾ ਕਪੂਰ 'ਸਿੰਘਮ ਅਗੇਨ' 'ਚ ਅਜੇ ਦੇਵਗਨ ਨਾਲ ਇਕ ਵਾਰ ਫਿਰ ਨਜ਼ਰ ਆਉਣ ਵਾਲੀ ਹੈ। ਜਿਸ ਨੂੰ ਲੈ ਕੇ ਪ੍ਰਸ਼ੰਸਕ ਕਾਫੀ ਉਤਸ਼ਾਹਿਤ ਹਨ।

ਫਿਲਮ 'ਸਿੰਘਮ ਅਗੇਨ' 'ਚ ਰਣਵੀਰ ਸਿੰਘ, ਦੀਪਿਕਾ ਪਾਦੂਕੋਣ, ਅਰਜੁਨ ਕਪੂਰ ਅਤੇ ਟਾਈਗਰ ਸ਼ਰਾਫ ਵੀ ਹੋਣਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ
ਜੈਜ਼ੀ ਬੀ ਨੇ ਆਪਣੇ ਦੋਸਤ ਨੂੰ ਜਨਮਦਿਨ ਦੀ ਵਧਾਈ ਦਿੰਦੇ ਦੀ ਪੋਸਟ ਕੀਤੀ ਸਾਂਝੀ
NEXT STORY