ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਖ਼ਾਨ ਆਪਣੀ ਨਿੱਜੀ ਤੇ ਕੰਮਕਾਜੀ ਜ਼ਿੰਦਗੀ ’ਚ ਹਮੇਸ਼ਾ ਸੰਤੁਲਨ ਬਣਾਈ ਰੱਖਦੀ ਹੈ। ਕਰੀਨਾ ਕਿੰਨੀ ਵੀ ਰੁੱਝੀ ਕਿਉਂ ਨਾ ਹੋਵੇ ਪਰ ਉਹ ਆਪਣੇ ਪਰਿਵਾਰ ਲਈ ਪੂਰਾ ਸਮਾਂ ਕੱਢਦੀ ਹੈ। ਕਰੀਨਾ ਨੂੰ ਕਦੇ ਆਪਣੇ ਵੱਡੇ ਪੁੱਤਰ ਤੈਮੂਰ ਅਲੀ ਖ਼ਾਨ ਤਾਂ ਕਦੇ ਛੋਟੇ ਪੁੱਤਰ ਜਹਾਂਗੀਰ ਅਲੀ ਨਾਲ ਆਊਟਿੰਗ ਕਰਦੇ ਦੇਖਿਆ ਜਾਂਦਾ ਹੈ।

ਹਾਲ ਹੀ ’ਚ ਕਰੀਨਾ ਆਪਣੇ ਛੋਟੇ ਪੁੱਤਰ ਜੇਹ ਨਾਲ ਸਪਾਟ ਹੋਈ। ਇਸ ਦੌਰਾਨ ਦੀਆਂ ਤਸਵੀਰਾਂ ਇੰਟਰਨੈੱਟ ’ਤੇ ਵਾਇਰਲ ਹੋਈਆਂ ਹਨ। ਇਸ ਗੱਲ ’ਚ ਕੋਈ ਦੋਰਾਏ ਨਹੀਂ ਹੈ ਕਿ ਪਟੌਦੀ ਖ਼ਾਨਦਾਨ ਦੇ ਸਭ ਤੋਂ ਛੋਟੇ ਨਵਾਬ ਜਹਾਂਗੀਰ ਅਲੀ ਖ਼ਾਨ ਪ੍ਰਸਿੱਧੀ ਦੇ ਮਾਮਲੇ ’ਚ ਆਪਣੇ ਵੱਡੇ ਭਰਾ ਤੈਮੂਰ ਤੋਂ ਘੱਟ ਨਹੀਂ ਹੈ।

ਅਜਿਹੇ ’ਚ ਜਿਵੇਂ ਹੀ ਜੇਹ ਮੰਮੀ ਕਰੀਨਾ ਨਾਲ ਘਰੋਂ ਨਿਕਲੇ ਤਾਂ ਮੀਡੀਆ ਕੈਮਰਿਆਂ ਨੇ ਉਨ੍ਹਾਂ ਨੂੰ ਕੈਦ ਕਰ ਲਿਆ। ਇਸ ਦੌਰਾਨ ਜੇਹ ਮੰਮੀ ਕਰੀਨਾ ਦਾ ਹੱਥ ਫੜੀ ਲੜਖੜਾਉਂਦੇ ਕਦਮਾਂ ਨਾਲ ਚੱਲਦਾ ਦਿਖਾਈ ਦੇ ਰਿਹਾ ਹੈ। ਲੁੱਕ ਦੀ ਗੱਲ ਕਰੀਏ ਤਾਂ ਕਰੀਨਾ ਲਾਈਟ ਬਲਿਊ ਸ਼ਰਟ ਤੇ ਲੋਅਰ ’ਚ ਕੈਜ਼ੂਅਲ ਦਿਖੀ।

ਉਸ ਨੇ ਆਪਣੇ ਲੁੱਕ ਨੂੰ ਸ਼ੇਡਸ ਤੇ ਬਨ ਨਾਲ ਕੰਪਲੀਟ ਕੀਤਾ ਸੀ। ਉਥੇ ਜੇਹ ਗ੍ਰੇ ਆਊਟਫਿੱਟ ’ਚ ਕਿਊਟ ਲੱਗੇ। ਇਨ੍ਹਾਂ ਤਸਵੀਰਾਂ ’ਚ ਮਾਂ-ਪੁੱਤ ਦੀ ਜੋੜੀ ਬੇਹੱਦ ਪਿਆਰੀ ਲੱਗ ਰਹੀ ਹੈ। ਪ੍ਰਸ਼ੰਸਕ ਕਰੀਨਾ ਤੇ ਜੇਹ ਦੀਆਂ ਇਨ੍ਹਾਂ ਤਸਵੀਰਾਂ ਨੂੰ ਕਾਫੀ ਪਸੰਦ ਕਰ ਰਹੇ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਕੈਟਰੀਨਾ ਕੈਫ ਵਲੋਂ ਬਲਿਊ ਬਿਕਨੀ 'ਚ ਸਾਂਝੀਆਂ ਕੀਤੀਆਂ ਤਸਵੀਰਾਂ ਨੇ ਲਗਾਈ ਇੰਟਰਨੈੱਟ 'ਤੇ ਅੱਗ
NEXT STORY