ਬਾਲੀਵੁੱਡ ਡੈਸਕ- ਅਦਾਕਾਰਾ ਕਰੀਨਾ ਕਪੂਰ ਅਤੇ ਕਰਿਸ਼ਮਾ ਕਪੂਰ ਇਨ੍ਹੀਂ ਦਿਨੀਂ ਲੰਡਨ 'ਚ ਹੈ, ਜਿਥੇ ਉਹ ਆਪਣੀ ਗਰਲਗੈਂਗ ਅੰਮ੍ਰਿਤਾ ਅਰੋੜਾ ਅਤੇ ਨਤਾਸ਼ਾ ਪੂਨਾਵਾਲਾ ਦੇ ਨਾਲ ਮਸਤੀ ਭਰੇ ਸਮੇਂ ਦਾ ਆਨੰਦ ਮਾਨ ਰਹੀ ਹੈ। ਕਰੀਨਾ ਅਤੇ ਉਨ੍ਹਾਂ ਦੀ ਗਰਲਗੈਂਗ ਉਥੋਂ ਲਗਾਤਾਰ ਆਪਣੀਆਂ ਮਸਤੀ ਭਰੀਆਂ ਤਸਵੀਰਾਂ ਸਾਂਝੀਆਂ ਕਰਕੇ ਆਪਣੇ ਪ੍ਰਸ਼ੰਸਕਾਂ ਦਾ ਦਿਨ ਬਣਾ ਰਹੀਆਂ ਹਨ। ਜੇਕਰ ਤੁਸੀਂ ਇਹ ਤਸਵੀਰਾਂ ਅਜੇ ਤੱਕ ਨਹੀਂ ਦੇਖੀਆਂ ਤਾਂ ਆਓ ਨਜ਼ਰ ਮਾਰਦੇ ਹਾਂ ਹਸੀਨਾਵਾਂ ਦੀਆਂ ਇਨ੍ਹਾਂ ਖੂਬਸੂਰਤ ਤਸਵੀਰਾਂ 'ਤੇ...
ਕਰੀਨਾ ਨੇ ਆਪਣੇ ਇੰਸਟਾਗ੍ਰਾਮ 'ਤੇ ਗਰਲਗੈਂਗ ਨਾਲ ਤਸਵੀਰ ਸਾਂਝੀ ਕਰਕੇ ਕੈਪਸ਼ਨ 'ਚ ਲਿਖਿਆ-ਤੁਸੀਂ ਸਾਡੇ ਨਾਲ ਨਹੀਂ ਬੈਠ ਸਕਦੇ...ਪਰ ਤੁਸੀਂ ਸਾਡੇ ਨਾਲ ਖੜ੍ਹੇ ਹੋ ਕੇ ਪੋਜ਼ ਦੇ ਸਕਦੇ ਹੋ...ਕਿਉਂਕਿ ਅਸੀਂ ਇਹ ਕਰਨਾ ਪਸੰਦ ਕਰਦੇ ਹਾਂ...
ਇਸ ਤਸਵੀਰ 'ਚ ਬੇਬੋ ਬਲੈਕ ਬਿਊਟੀ ਬਣ ਪੋਜ਼ ਦੇ ਰਹੀ ਹੈ, ਜਦਕਿ ਕਰਿਸ਼ਮਾ ਕਪੂਰ ਫਲੋਰਲ ਡਰੈੱਸ 'ਚ ਗਾਰਜ਼ੀਅਸ ਲੱਗ ਰਹੀ ਹੈ। ਉਧਰ ਅੰਮ੍ਰਿਤਾ ਬਲਿਊ ਡਰੈੱਸ 'ਚ ਸਟੀਨਿੰਗ ਲੱਗ ਰਹੀ ਹੈ ਤਾਂ ਨਤਾਸ਼ਾ ਬਲੈਕ ਐਂਡ ਵ੍ਹਾਈਟ ਆਊਟਫਿੱਟ 'ਚ ਬੋਲਡ ਲੱਗ ਰਹੀ ਹੈ।
ਉਧਰ ਕਰਿਸ਼ਮਾ ਨੇ ਵੀ ਗਰਲਗੈਂਗ ਦੇ ਨਾਲ ਆਪਣੇ ਇੰਸਟਾ ਅਕਾਊਂਟ 'ਤੇ ਮਸਤੀ ਭਰੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ।
ਕਰਿਸ਼ਮਾ ਤੋਂ ਇਲਾਵਾ ਨਤਾਸ਼ਾ ਪੂਨਾਵਾਲਾ ਅਤੇ ਅੰਮ੍ਰਿਤਾ ਅਰੋੜਾ ਨੇ ਵੀ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਗਰਲਗੈਂਗ ਦੇ ਨਾਲ ਸਟੀਨਿੰਗ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ ਨੂੰ ਪ੍ਰਸ਼ੰਸਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ।
ਪੰਜਾਬੀ ਗਾਇਕ ਸੈਣੀ ਸੁਰਿੰਦਰ ਦਾ ਨਵਾਂ ਗੀਤ ‘ਨਫੇ ਨਫੇ’ ਰਿਲੀਜ਼ (ਵੀਡੀਓ)
NEXT STORY