ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕ ਸੈਣੀ ਸੁਰਿੰਦਰ ਦਾ ਅੱਜ ਨਵਾਂ ਗੀਤ ‘ਨਫੇ ਨਫੇ’ ਰਿਲੀਜ਼ ਹੋਇਆ ਹੈ। ਇਹ ਗੀਤ ਯੂਟਿਊਬ ’ਤੇ ਸੈਣੀ ਸੁਰਿੰਦਰ ਦੇ ਹੀ ਯੂਟਿਊਬ ’ਤੇ ਰਿਲੀਜ਼ ਹੋਇਆ ਹੈ।
ਇਹ ਖ਼ਬਰ ਵੀ ਪੜ੍ਹੋ : ਗਾਇਕ ਮਨਕੀਰਤ ਔਲਖ ਦੇ ਗੰਨਮੈਨ ਸਮੇਤ 2 ਪੁਲਸ ਕਰਮਚਾਰੀ ਗ੍ਰਿਫ਼ਤਾਰ
ਗੀਤ ਨੂੰ ਸੈਣੀ ਸੁਰਿੰਦਰ ਨੇ ਆਪਣੀ ਖ਼ੂਬਸੂਰਤ ਆਵਾਜ਼ ਨਾਲ ਸ਼ਿੰਗਾਰਿਆ ਹੈ। ਗੀਤ ਦੇ ਬੋਲ ਮਨੀਸ਼ ਨੇ ਲਿਖੇ ਹਨ ਤੇ ਇਸ ਨੂੰ ਸੰਗੀਤ ਲਿਟਲ ਬੁਆਏ ਨੇ ਦਿੱਤਾ ਹੈ।
ਗੀਤ ਦੀ ਵੀਡੀਓ ਪਿੰਡ ਦੇ ਮਾਹੌਲ ਨੂੰ ਦਰਸਾਉਂਦੀ ਹੈ, ਜਿਸ ਨੂੰ ਹਰਨੀਤ ਸਿੰਘ (ਐੱਚ. ਡੀ. ਕ੍ਰਿਏਸ਼ਨਜ਼) ਨੇ ਬਣਾਇਆ ਹੈ।
ਦੱਸ ਦੇਈਏ ਕਿ ਸੈਣੀ ਸੁਰਿੰਦਰ ਆਪਣੇ ਗੀਤ ‘ਰਹਿਣ ਦੇ ਦਿਲਾ’ ਨਾਲ ਬੇਹੱਦ ਮਕਬੂਲ ਹੋਏ ਹਨ। ਇਸ ਗੀਤ ’ਚ ਡਾ. ਜ਼ਿਊਸ, ਸ਼ੌਰਟੀ ਤੇ ਫਤਿਹ ਨੇ ਵੀ ਫੀਚਰ ਕੀਤਾ ਸੀ। ਗੀਤ ਸਾਲ 2013 ’ਚ ਰਿਲੀਜ਼ ਹੋਇਆ ਸੀ, ਜਿਸ ਨੂੰ ਬੇਹੱਦ ਪਸੰਦ ਕੀਤਾ ਜਾ ਚੁੱਕਾ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਜਾਣੋ ਦਰਸ਼ਕਾਂ ਨੂੰ ਕਿਵੇਂ ਦੀ ਲੱਗੀ ਫ਼ਿਲਮ ‘ਘੁੰਡ ਕੱਢ ਲੈ ਨੀ ਸਹੁਰਿਆਂ ਦਾ ਪਿੰਡ ਆ ਗਿਆ’ (ਵੀਡੀਓ)
NEXT STORY