ਮੁੰਬਈ- ਦੇਸ਼ ਭਰ ’ਚ 24 ਅਕਤੂਬਰ ਨੂੰ ਦੀਵਾਲੀ ਦਾ ਤਿਉਹਾਰ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ। ਬਾਲੀਵੁੱਡ ਸਿਤਾਰਿਆਂ ਨੇ ਦੀਵਾਲੀ ਦਾ ਤਿਉਹਾਰ ਆਪਣੇ-ਆਪਣੇ ਅੰਦਾਜ਼ ’ਚ ਮਨਾਇਆ। ਇਸ ਦੌਰਾਨ ਪਟੌਦੀ ਪਰਿਵਾਰ ਵੀ ਦੀਵਾਲੀ ਦੇ ਰੰਗਾਂ ’ਚ ਰੰਗਿਆ ਨਜ਼ਰ ਆਇਆ। ਦੀਵਾਲੀ ਦੇ ਜਸ਼ਨ ਦੀਆਂ ਤਸਵੀਰਾਂ ਕਰੀਨਾ ਕਪੂਰ ਨੇ ਆਪਣੇ ਇੰਸਟਾ ਅਕਾਊਂਟ ’ਤੇ ਸਾਂਝੀਆਂ ਕੀਤੀਆਂ ਹਨ। ਲੁੱਕ ਦੀ ਗੱਲ ਕਰੀਏ ਤਾਂ ਕਰੀਨਾ ਲਾਲ ਸੂਟ ’ਚ ਕਾਫ਼ੀ ਖੂਬਸੂਰਤ ਲੱਗ ਰਹੀ ਹੈ। ਉਸ ਨੇ ਆਪਣੇ ਲੁੱਕ ਨੂੰ ਮਿਨੀਮਲ ਮੇਕਅੱਪ, ਮਸਕਾਰਾ ਨਾਲ ਪੂਰਾ ਕੀਤਾ।
ਇਹ ਵੀ ਪੜ੍ਹੋ : ਦੀਵਾਲੀ 'ਤੇ ਦਿਖਾਈ ਦਿੱਤਾ ਹਿਮਾਂਸ਼ੀ ਖੁਰਾਨਾ ਦਾ ਖੂਬਸੂਰਤ ਅੰਦਾਜ਼, ਸਾਂਝੀਆਂ ਕੀਤੀਆਂ ਮਨਮੋਹਕ ਤਸਵੀਰਾਂ
ਅਦਾਕਾਰਾ ਦੇ ਕੰਨਾਂ ਦੇ ਵੱਡੇ ਝੁਮਕੇ, ਮੱਥੇ ’ਤੇ ਬਿੰਦੀ ਉਸ ਦੀ ਲੁੱਕ ਨੂੰ ਹੋਰ ਵਧਾ ਰਹੀ ਹੈ। ਦੂਜੇ ਪਾਸੇ ਸੈਫ਼ ਅਲੀ ਖ਼ਾਨ ਅਤੇ ਉਨ੍ਹਾਂ ਦੇ ਦੋਵੇਂ ਪੁੱਤਰ ਤੈਮੂਰ ਅਤੇ ਜਹਾਂਗੀਰ ਕਾਲੇ ਕੁੜਤੇ ਅਤੇ ਚਿੱਟੇ ਪਜਾਮੇ ’ਚ ਸ਼ਾਨਦਾਰ ਲੱਗ ਰਹੇ ਸਨ। ਤਸਵੀਰਾਂ ’ਚ ਦੋਵੇਂ ਬੱਚੇ ਮਸਤੀ ਕਰਦੇ ਨਜ਼ਰ ਆ ਰਹੇ ਹਨ ਅਤੇ ਦੀਵਾਲੀ ਦੀ ਰੌਸ਼ਨੀ ਦਾ ਆਨੰਦ ਲੈ ਰਹੇ ਹਨ।
ਇਕ ਤਸਵੀਰ ’ਚ ਕਰੀਨਾ ਅਤੇ ਸੈਫ਼ ਦਾ ਛੋਟਾ ਨਵਾਬ ਜਹਾਂਗੀਰ ਗੁੱਸੇ 'ਚ ਜ਼ਮੀਨ 'ਤੇ ਲੇਟ ਕੇ ਰੋਂਦਾ ਨਜ਼ਰ ਆ ਰਿਹਾ ਹੈ। ਇਨ੍ਹਾਂ ਤਸਵੀਰਾਂ ਸਾਂਝੀਆਂ ਕਰਦੇ ਹੋਏ ਕਰੀਨਾ ਨੇ ਕੈਪਸ਼ਨ 'ਚ ਲਿਖਿਆ ਕਿ ‘ਇਹ ਅਸੀਂ ਹਾਂ, ਮੇਰੇ ਵੱਲੋਂ ਤੁਹਾਨੂੰ ਦੀਵਾਲੀ ਮੁਬਾਰਕ ਦੋਸਤੋ, ਖੁਸ਼ ਰਹੋ।’
ਇਸ ਤੋਂ ਪਹਿਲਾਂ ਕਰੀਨਾ ਨੇ ਆਪਣੀ ਭਾਬੀ ਸੋਹਾ ਅਲੀ ਖਾਨ ਅਤੇ ਨੰਦੋਈ ਕੁਨਾਲ ਖੇਮੂ ਨਾਲ ਦੀਵਾਲੀ ਮਨਾਈ। ਸੋਹਾ ਨੇ ਆਪਣੇ ਇੰਸਟਾ ਹੈਂਡਲ ’ਤੇ ਦੀਵਾਲੀ ਦੇ ਜਸ਼ਨਾਂ ਦੀ ਝਲਕ ਸਾਂਝੀ ਕੀਤੀ ਸੀ। ਜਿੱਥੇ ਬੇਬੋ ਸੁਨਹਿਰੀ ਧਾਗੇ ਵਾਲੇ ਕਾਲੇ ਸੂਟ ’ਚ ਕਾਫ਼ੀ ਖੂਬਸੂਰਤ ਲੱਗ ਰਹੀ ਸੀ।
ਇਹ ਵੀ ਪੜ੍ਹੋ : ਅਨੁਸ਼ਕਾ ਸ਼ਰਮਾ ਨੇ ਪਤੀ ਵਿਰਾਟ ਕੋਹਲੀ ਦੀ ਸ਼ਾਨਦਾਰ ਪਾਰੀ ’ਤੇ ਕੀਤਾ ਡਾਂਸ, ਕਿਹਾ- ‘ਜ਼ਿੰਦਗੀ ਦਾ ਸਭ ਤੋਂ ਵਧੀਆ ਮੈਚ’
ਪ੍ਰਸ਼ੰਸਕ ਇਨ੍ਹਾਂ ਤਸਵੀਰਾਂ ਨੂੰ ਬੇਹੱਦ ਪਸੰਦ ਕਰ ਰਹੇ ਹਨ ਅਤੇ ਕੁਮੈਂਟ ਕਰਕੇ ਆਪਣੀ ਪ੍ਰਤੀਕਿਰਿਆਵਾਂ ਵੀ ਦੇ ਰਹੇ ਹਨ।
ਗਾਇਕ ਨਿੰਜਾ ਨੇ ਪੁੱਤਰ ਨਿਸ਼ਾਨ ਨਾਲ ਸਾਂਝੀਆਂ ਕੀਤੀਆਂ ਖ਼ਾਸ ਤਸਵੀਰਾਂ
NEXT STORY