ਮੁੰਬਈ : ਬਾਲੀਵੁੱਡ ਅਦਾਕਾਰ ਅਰਜੁਨ ਕਪੂਰ ਦੀ ਆਉਣ ਵਾਲੀ ਫਿਲਮ 'ਕੀ ਐਂਡ ਕਾ' 'ਚ ਪਤੀ ਦਾ ਕਿਰਦਾਰ ਨਿਭਾਉਣ ਦਾ ਫੈਸਲਾ ਕਾਫੀ ਦਲੇਰੀ ਵਾਲਾ ਹੈ। ਇਹ ਗੱਲ ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਨੇ ਕਹੀ ਹੈ। ਇਸ ਫਿਲਮ 'ਚ ਕਰੀਨਾ ਕਪੂਰ ਅਰਜੁਨ ਦੀ ਪਤਨੀ ਦਾ ਕਿਰਦਾਰ ਨਿਭਾਅ ਰਹੀ ਹੈ। ਜਾਣਕਾਰੀ ਅਨੁਸਾਰ ਆਰ ਬਾਲਕੀ ਵਲੋਂ ਨਿਰਦੇਸ਼ਤ ਇਸ ਫਿਲਮ 'ਚ 'ਵਰਕਿੰਗ ਲੇਡੀ' ਦਾ ਕਿਰਦਾਰ ਕਰੀਨਾ ਕਪੂਰ ਨਿਭਾਅ ਰਹੀ ਹੈ, ਜੋ ਕਿ ਨਵੇਂ ਵਿਚਾਰਾਂ 'ਤੇ ਆਧਾਰਿਤ ਹੈ।
ਜਾਣਕਾਰੀ ਅਨੁਸਾਰ ਬੀਤੇ ਦਿਨੀਂ ਇਸ ਫਿਲਮ ਦੇ ਟ੍ਰੇਲਰ ਲਾਂਚ ਦੇ ਮੌਕੇ 'ਤੇ ਕਰੀਨਾ ਨੇ ਕਿਹਾ, ''ਮੈਨੂੰ ਲੱਗਦਾ ਹੈ ਕਿ ਇਸ ਫਿਲਮ ਦੀ ਕਹਾਣੀ ਬੇਹੱਦ ਵੱਖਰੀ ਹੈ ਅਤੇ ਇਸ ਤਰ੍ਹਾਂ ਦਾ ਕਿਰਦਾਰ ਨਿਭਾਉਣਾ ਅਰਜੁਨ ਦਾ ਇਕ ਦਲੇਰੀ ਭਰਿਆ ਫੈਸਲਾ ਹੈ। ਬਹੁਤ ਘੱਟ ਮਰਦਾਂ 'ਚ ਇਸ ਤਰ੍ਹਾਂ ਦੀ ਦਲੇਰੀ ਦੇਖਣ ਨੂੰ ਮਿਲਦੀ ਹੈ ਕਿ ਉਹ ਰਸੋਈ 'ਚ ਐਪਰਨ ਪਾ ਕੇ ਖੜ੍ਹੇ ਹੋਣ ਅਤੇ ਆਪਣੀ ਪਤਨੀ ਲਈ ਘਰ ਚਲਾਉਣ ਲਈ ਖ਼ਰਚਾ ਮੰਗਣ, ਜੋ ਕਿ ਬਹੁਤ ਵੱਡੀ ਗੱਲ ਹੈ।
ਜ਼ਿਕਰਯੋਗ ਹੈ ਕਿ ਇਸ 'ਤੇ ਅਰਜੁਨ ਨੇ ਕਿਹਾ ਕਿ ਇਸ ਦੇਸ਼ 'ਚ ਮਰਦਾਂ ਨੂੰ ਲੈ ਕੇ ਲੋਕਾਂ ਦੀ ਸੋਚ ਨੂੰ ਬਦਲਣਾ ਜ਼ਰੂਰੀ ਹੈ। ਅਰਜੁਨ ਨੇ ਅੱਗੇ ਕਿਹਾ ਕਿ ਮੈਂ ਵਿਅਕਤੀਗਤ ਤੌਰ 'ਤੇ ਇਹ ਮੰਨਦਾ ਹਾਂ ਕਿ ਇਕ ਅਸਲੀ 'ਚ ਮਰਦ ਹੋਣ ਦਾ ਭਾਵ ਇਹ ਹੈ ਕਿ ਜਿਸ ਨਾਲ ਉਹ ਪਿਆਰ ਕਰਦਾ ਹੈ, ਉਸ ਦਾ ਵੱਧ ਤੋਂ ਵੱਧ ਖਿਆਲ ਰੱਖੇ। ਇਸ ਦੇਸ਼ 'ਚ ਇਸ ਵਿਚਾਰ ਨੂੰ ਲੈ ਕੇ ਬਹੁਤ ਗਲਤ ਵਿਚਾਰ ਹੈ, ਜਿਸ ਨੂੰ ਬਦਲਣਾ ਬੇਹੱਦ ਜ਼ਰੂਰੀ ਹੈ। ਜਾਣਕਾਰੀ ਅਨੁਸਾਰ ਇਹ ਫਿਲਮ 1 ਅਪ੍ਰੈਲ ਨੂੰ ਰਿਲੀਜ਼ ਹੋਵੇਗੀ।
ਬੁਰਕੇ ਵਾਲੀ ਇਸ ਪਾਕਿਸਤਾਨੀ ਪੋਰਨ ਸਟਾਰ ਨੂੰ ਮਿਲ ਚੁੱਕੀ ਹੈ ਜਾਨੋਂ ਮਾਰਨ ਦੀ ਧਮਕੀ (ਦੇਖੋ ਤਸਵੀਰਾਂ)
NEXT STORY