ਮੁੰਬਈ- ਹਿੰਦੀ ਸਿਨੇਮਾ ਨੂੰ ਦੁਨੀਆ ਭਰ 'ਚ ਇਕ ਵੱਖਰੀ ਪਛਾਣ ਦੇਣ ਵਾਲੇ ਅਦਾਕਾਰ, ਨਿਰਦੇਸ਼ਕ ਅਤੇ ਨਿਰਮਾਤਾ ਰਾਜ ਕਪੂਰ ਦੀਆਂ ਯਾਦਾਂ ਰਹਿੰਦੀ ਦੁਨੀਆ ਤੱਕ ਰਹਿਣਗੀਆਂ। 10 ਸਾਲ ਦੀ ਉਮਰ 'ਚ ਫ਼ਿਲਮ 'ਇਨਕਲਾਬ' ਨਾਲ ਆਪਣੇ ਐਕਟਿੰਗ ਕੈਰੀਅਰ ਦੀ ਸ਼ੁਰੂਆਤ ਕਰਨ ਵਾਲੇ ਰਾਜ ਕਪੂਰ ਦੀ ਜ਼ਿੰਦਗੀ ਵੀ ਕਿਸੇ ਹਿੰਦੀ ਫ਼ਿਲਮ ਦੀ ਕਹਾਣੀ ਤੋਂ ਘੱਟ ਨਹੀਂ ਸੀ। ਅੱਜ ਦਿੱਗਜ ਅਦਾਕਾਰ ਰਾਜ ਕਪੂਰ ਸਾਬ ਦਾ ਜਨਮਦਿਨ ਹੈ। 14 ਦਸੰਬਰ 1924 ਨੂੰ ਪੇਸ਼ਾਵਰ (ਪਾਕਿਸਤਾਨ) 'ਚ ਜਨਮੇ ਰਾਜ ਕਪੂਰ ਦਾ ਜਨਮ ਪ੍ਰਿਥਵੀਰਾਜ ਕਪੂਰ ਦੇ ਘਰ ਹੋਇਆ ਸੀ। ਅੱਜ ਇਸ ਦਿੱਗਜ ਅਦਾਕਾਰ ਨੂੰ ਹਰ ਕੋਈ ਯਾਦ ਕਰ ਰਿਹਾ ਹੈ।
ਉਨ੍ਹਾਂ ਦੀ ਪੋਤੀ ਕਰਿਸ਼ਮਾ ਕਪੂਰ ਨੇ ਵੀ ਆਪਣੇ ਦਾਦੇ ਨੂੰ ਬਰਥ ਐਨੀਵਰਸਿਰੀ ਤੇ ਯਾਦ ਕਰਦੇ ਹੋਏ ਅਣਦੇਖੀ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ ‘ਚ ਤੁਸੀਂ ਦੇਖ ਸਕਦੇ ਹੋਏ ਨੰਨ੍ਹੀ ਕਰਿਸ਼ਮਾ ਆਪਣੇ ਦਾਦੇ ਰਾਜ ਕਪੂਰ ਨੂੰ ਜੱਫੀ ਪਾ ਕੇ ਖੜ੍ਹੀ ਹੋਈ ਹੈ। ਇਸ ਤਸਵੀਰ ਨੂੰ ਪੋਸਟ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਹੈ- ‘ਅਨੰਤ ਪਿਆਰ... ਦਾਦਾ ਜੀ ਨੂੰ ਉਨ੍ਹਾਂ ਦੇ ਜਨਮ ਦਿਨ 'ਤੇ ਯਾਦ ਕਰਦੇ ਹੋਏ..’। ਇਸ ਅਣਦੇਖੀ ਤਸਵੀਰ ਦੇ ਨਾਲ ਕਰਿਸ਼ਮਾ ਨੇ ਆਪਣੇ ਦਾਦੇ ਦੇ ਨਾਲ ਬਿਤਾਏ ਪਲਾਂ ਨੂੰ ਯਾਦ ਕੀਤਾ ਹੈ। ਹਰ ਬੱਚੇ ਲਈ ਆਪਣੇ ਵਡੇਰਿਆਂ ਦੇ ਨਾਲ ਬਿਤਾਏ ਅਣਮੁੱਲ ਪਲ ਬਹੁਤ ਹੀ ਖ਼ਾਸ ਹੁੰਦੇ ਹਨ ਅਤੇ ਇਹ ਯਾਦਾਂ ਹਮੇਸ਼ਾ ਜ਼ਹਿਨ ‘ਚ ਤਾਜ਼ਾ ਰਹਿੰਦੀਆਂ ਹਨ। ਪ੍ਰਸ਼ੰਸਕ ਤੇ ਕਲਾਕਾਰ ਵੀ ਕਮੈਂਟ ਕਰਕੇ ਮਰਹੂਮ ਰਾਜ ਕਪੂਰ ਨੂੰ ਯਾਦ ਕਰ ਰਹੇ ਹਨ।
ਰਾਜ ਕਪੂਰ ਦਾ ਪੂਰਾ ਪਰਿਵਾਰ ਫ਼ਿਲਮੀ ਜਗਤ ਦੇ ਨਾਲ ਹੀ ਜੁੜਿਆ ਹੋਇਆ ਹੈ। ਉਨ੍ਹਾਂ ਦੀ ਅਗਲੀ ਪੀੜੀ ਵੀ ਹਿੰਦੀ ਫ਼ਿਲਮਾਂ ਚ ਕੰਮ ਕਰ ਰਹੀ ਹੈ। ਕਰਿਸ਼ਮਾ ਕਪੂਰ ਵੀ ਨੱਬੇ ਦੇ ਦਹਾਕੇ ‘ਚ ਚੋਟੀ ਦੀਆਂ ਹੀਰੋਇਨਾਂ ‘ਚੋਂ ਇਕ ਰਹੀ ਹੈ। ਉਨ੍ਹਾਂ ਨੇ ਬਾਲੀਵੁੱਡ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ। ਬਾਲੀਵੁੱਡ ਅਦਾਕਾਰਾ ਕਰਿਸ਼ਮਾ ਕਪੂਰ ਨੇ ਬੇਸ਼ੱਕ ਬਾਲੀਵੁੱਡ ਤੋਂ ਦੂਰੀ ਬਣਾਈ ਹੋਈ ਹੈ, ਪਰ ਉਹ ਸੋਸ਼ਲ ਮੀਡੀਆ ਉੱਤੇ ਆਪਣੇ ਪ੍ਰਸ਼ੰਸਕਾਂ ਦੇ ਨਾਲ ਜੁੜੀ ਰਹਿੰਦੀ ਹੈ।
ਵਿਆਹ ਤੋਂ ਬਾਅਦ ਪਹਿਲੀ ਵਾਰ ਕੈਟਰੀਨਾ-ਵਿੱਕੀ ਕੌਸ਼ਲ ਆਏ ਲੋਕਾਂ ਸਾਹਮਣੇ, ਵੇਖੋ ਨਵੀਂ ਵਿਆਹੀ ਅਦਾਕਾਰਾ ਦਾ ਅੰਦਾਜ਼
NEXT STORY