ਮੁੰਬਈ: ਅਦਾਕਾਰਾ ਕਰਿਸ਼ਮਾ ਤੰਨਾ ਇਨ੍ਹੀਂ ਦਿਨੀਂ ਪਤੀ ਵਰੁਣ ਬੰਗੇਰਾ ਨਾਲ ਸਪੇਨ ਛੁੱਟੀਆਂ ਦਾ ਆਨੰਦ ਲੈ ਰਹੀ ਹੈ। ਇਸ ਦੇ ਨਾਲ ਅਦਾਕਾਰਾ ਸੋਸ਼ਲ ਮੀਡੀਆ ’ਤੇ ਕਾਫ਼ੀ ਐਕਟਿਵ ਰਹਿੰਦੀ ਹੈ। ਅਦਾਕਾਰਾ ਲਗਾਤਾਰ ਪ੍ਰਸ਼ੰਸਕਾਂ ਨਾਲ ਆਪਣੀਆਂ ਛੁੱਟੀਆਂ ਦੀਆਂ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ।

ਇਹ ਵੀ ਪੜ੍ਹੋ : ਅਰਜੁਨ ਕਪੂਰ ਨੇ ਪ੍ਰੇਮਿਕਾ ਮਲਾਇਕਾ ਦੇ ਘਰ ਕੋਲ ਖ਼ਰੀਦਿਆ ਸੀ 20 ਕਰੋੜ ਫ਼ਲੈਟ, 16 ਕਰੋੜ ਦਾ ਵੇਚਿਆ
ਹਾਲ ਹੀ ਅਦਾਕਾਰਾ ਨੇ ਕੁਝ ਤਸਵੀਰਾਂ ਸੋਸ਼ਲ ਮੀਡੀਆ ’ਤੇ ਸਾਂਝੀਆਂ ਕੀਤੀਆਂ ਹਨ ਜੋ ਖ਼ੂਬ ਦੇਖੀਆਂ ਜਾ ਰਹੀਆਂ ਹਨ। ਤਸਵੀਰਾਂ ’ਚ ਕਰਿਸ਼ਮਾ ਚਿੱਟੇ ਕ੍ਰੋਪ ਟੌਪ ਅਤੇ ਡੈਨਿਮ ਸ਼ਾਰਟਸ ’ਚ ਨਜ਼ਰ ਆ ਰਹੀ ਹੈ।

ਇਹ ਵੀ ਪੜ੍ਹੋ : ਪਤੀ ਅਤੇ ਦੋਸਤਾਂ ਨਾਲ ਬੀਚ ’ਤੇ ਪ੍ਰਿਅੰਕਾ ਚੋਪੜਾ ਦੀ ਮਸਤੀ, ਯੈਲੋ ਨੈੱਟ ਡਰੈੱਸ ’ਚ ਅਦਾਕਾਰਾ ਆਈ ਨਜ਼ਰ
ਅਦਾਕਾਰਾ ਨੇ ਮਿਨੀਮਲ ਮੇਕਅੱਪ ਕੀਤਾ ਹੋਇਆ ਹੈ। ਇਸ ਦੇ ਨਾਲ ਅਦਾਕਾਰਾ ਨੇ ਖੁੱਲ੍ਹੇ ਵਾਲਾਂ ਅਤੇ ਚਸ਼ਮੇ ਨਾਲ ਆਪਣੀ ਲੁੱਕ ਨੂੰ ਪੂਰਾ ਕੀਤਾ ਹੈ। ਇਸ ਲੁੱਕ ’ਚ ਅਦਾਕਾਰਾ ਕਾਫ਼ੀ ਹੌਟ ਲੱਗ ਰਹੀ ਹੈ।

ਹੋਰ ਤਸਵੀਰਾਂ ’ਚ ਕਰਿਸ਼ਮਾ ਪਤੀ ਵਰੁਣ ਨਾਲ ਪੋਜ਼ ਦੇ ਰਹੀ ਹੈ। ਦੋਵਾਂ ਦੀ ਜੋੜੀ ਬੇਹੱਦ ਸ਼ਾਨਦਾਰ ਲੱਗ ਰਹੀ ਹੈ। ਕਰਿਸ਼ਮਾ ਕੈਮਰੇ ਸਾਹਮਣੇ ਵੱਖ-ਵੱਖ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਪ੍ਰਸ਼ੰਸਕ ਇਨ੍ਹਾਂ ਦੀਆਂ ਤਸਵੀਰਾਂ ਨੂੰ ਬੇਹੱਦ ਪਸੰਦ ਕਰ ਰਹੇ ਹਨ।

ਦੱਸ ਦੇਈਏ ਕਿ ਕਰਿਸ਼ਮਾ ਅਤੇ ਵਰੁਣ ਦਾ ਵਿਆਹ 5 ਫ਼ਰਵਰੀ ਨੂੰ ਹੋਇਆ ਸੀ। ਇਸ ਜੋੜੇ ਦੀਆਂ ਤਸਵੀਰਾਂ ਅਤੇ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਵਾਇਰਲ ਕਾਫ਼ੀ ਵਾਇਰਲ ਹੋਇਆ ਸਨ, ਜਿਨ੍ਹਾਂ ਨੂੰ ਪ੍ਰਸ਼ੰਸਕਾਂ ਨੇ ਕਾਫ਼ੀ ਪਿਆਰ ਵੀ ਦਿੱਤਾ ਸੀ।

ਵੱਡੀ ਖ਼ਬਰ : ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਪਾਕਿਸਤਾਨ ’ਚੋਂ ਆ ਰਹੇ ਫੋਨ, ਮਿਲ ਰਹੀਆਂ ਜਾਨੋਂ ਮਾਰਨ ਦੀਆਂ ਧਮਕੀਆਂ
NEXT STORY